AAP ਆਗੂ ਚਾਹਤ ਪਾਂਡੇ ਨੂੰ ਲੈ ਕੇ ਵਾਇਰਲ ਹੋ ਰਿਹਾ ਗੁੰਮਰਾਹਕੁਨ ਦਾਅਵਾ, Fact Check ਰਿਪੋਰਟ
Published : Dec 5, 2023, 1:31 pm IST
Updated : Mar 1, 2024, 1:50 pm IST
SHARE ARTICLE
Misleading News Viral Regarding AAP Leader Chahat Pandey Lose In MP Elections 2023
Misleading News Viral Regarding AAP Leader Chahat Pandey Lose In MP Elections 2023

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਚਾਹਤ ਪਾਂਡੇ ਨੂੰ 89 ਵੋਟਾਂ ਨਹੀਂ ਬਲਕਿ 2292 ਵੋਟਾਂ ਪਈਆਂ ਹਨ। 

RSFC (Team Mohali)- ਮੱਧ ਪ੍ਰਦੇਸ਼ 2023 ਚੋਣਾਂ ਵਿਚ ਭਾਜਪਾ ਨੇ ਜ਼ਬਰਦਸਤ ਜਿੱਤ ਦਰਜ ਕਰ ਇਹ ਸਾਫ ਕਰ ਦਿੱਤਾ ਕਿ ਮੋਦੀ ਸਰਕਾਰ ਦੀ ਹਵਾ ਹਾਲੇ ਕਾਇਮ ਹੈ। ਇਸ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਆਗੂ ਚਾਹਤ ਪਾਂਡੇ ਦੀ ਹਾਰ ਨੂੰ ਲੈ ਕੇ ਇੱਕ ਦਾਅਵਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਾਅਵੇ ਅਨੁਸਾਰ ਮੱਧ ਪ੍ਰਦੇਸ਼ ਦੇ ਦਾਮੋਹ ਤੋਂ ਆਮ ਆਦਮੀ ਪਾਰਟੀ ਦੀ ਆਗੂ ਟੀਵੀ ਕਲਾਕਾਰ ਚਾਹਤ ਪਾਂਡੇ ਨੂੰ ਸਿਰਫ 89 ਵੋਟਾਂ ਪਈਆਂ ਜਦਕਿ ਚਾਹਤ ਦੇ ਇੰਸਟਾਗ੍ਰਾਮ ਅਕਾਊਂਟ ਫਾਲੋਅਰਸ 12 ਲੱਖ ਤੋਂ ਵੱਧ ਹਨ। 

ਫੇਸਬੁੱਕ ਯੂਜ਼ਰ "Kuldeep Singh" ਨੇ ਚਾਹਤ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਨਾਮ :- ਚਾਹਤ ਪਾਂਡੇ (ਮਸ਼ਹੂਰ ਟੀ ਵੀ ਕਲਾਕਾਰ ) ਝਾੜੂ ਦੀ ਦਮੋਹ (MP) ਤੋਂ ਕੇਂਡੀਡੇਟ। ਚਾਹਤ ਪਾਂਡੇ ਦੇ Insta ਤੇ 12 ਲੱਖ (1.2 million) ਫਾਲੋਅਰ, ਵੋਟਾਂ ਪਈਆਂ ਕੁੱਲ 89"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਚਾਹਤ ਪਾਂਡੇ ਨੂੰ 89 ਵੋਟਾਂ ਨਹੀਂ ਬਲਕਿ 2292 ਵੋਟਾਂ ਪਈਆਂ ਹਨ। 

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਦਾਅਵੇ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ 'ਤੇ ਵਿਜ਼ਿਟ ਕੀਤਾ। 

ਇਲੈਕਸ਼ਨ ਕਮਿਸ਼ਨ 'ਤੇ ਮੌਜੂਦ ਜਾਣਕਾਰੀ ਅਨੁਸਾਰ ਚਾਹਤ ਪਾਂਡੇ ਨੂੰ ਕੁੱਲ 2292 ਵੋਟਾਂ ਪਈਆਂ ਹਨ। ਹੇਠਾਂ ਚਾਹਤ ਪਾਂਡੇ ਦੇ ਚੋਣਾਂ 'ਚ ਵੋਟਾਂ ਦੀ ਗਿਣਤੀ ਦੇ ਸਕ੍ਰੀਨਸ਼ੋਟ ਨੂੰ ਵੇਖਿਆ ਜਾ ਸਕਦਾ ਹੈ। 

Chahat PandeyChahat Pandey Results

ਦੱਸ ਦਈਏ ਚਾਹਤ ਪਾਂਡੇ ਦੀ ਹਾਰ ਅਤੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਆਜਤਕ ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਚਾਹਤ ਪਾਂਡੇ ਨੂੰ 89 ਵੋਟਾਂ ਨਹੀਂ ਬਲਕਿ 2292 ਵੋਟਾਂ ਪਈਆਂ ਹਨ। 
 

Our Sources:

News Report Of Aajtak Regarding Results

Result Uploaded On Election Commission Site

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement