PM ਦੀ ਰੈਲੀ ਨੂੰ ਰੋਕਣ ਵਾਲਿਆਂ ਨੇ ਲਾਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ? ਜਾਣੋਂ ਵੀਡੀਓ ਦਾ ਅਸਲ ਸੱਚ
Published : Jan 6, 2022, 5:34 pm IST
Updated : Jan 6, 2022, 10:27 pm IST
SHARE ARTICLE
Fact Check: Old video of youth chanting khalistan zindabad shared with fake claim
Fact Check: Old video of youth chanting khalistan zindabad shared with fake claim

ਵਾਇਰਲ ਹੋ ਰਿਹਾ ਵੀਡੀਓ 5 ਜਨਵਰੀ 2022 ਨਹੀਂ ਸਗੋਂ 26 ਦਿਸੰਬਰ 2021 ਦਾ ਹੈ। ਵੀਡੀਓ ਵਿਚ ਦਿੱਸ ਰਿਹਾ ਮਾਰਚ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ ਲਈ ਕੱਢਿਆ ਗਿਆ ਸੀ। 

RSFC (Team Mohali)- ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ 5 ਜਨਵਰੀ 2022 ਨੂੰ ਪੰਜਾਬ ਦੇ ਫਿਰੋਜ਼ਪੁਰ ਵਿਖੇ ਰੈਲੀ ਕਰਨੀ ਸੀ। ਇਸ ਰੈਲੀ ਨੂੰ ਲੈ ਕੇ PM ਪੰਜਾਬ ਵੀ ਆਏ ਪਰ ਸੁਰੱਖਿਆ ਕਾਰਨਾਂ ਕਰਕੇ ਇਹ ਰੈਲੀ ਰੱਦ ਹੋ ਗਈ ਸੀ। ਭਾਜਪਾ ਨੇ ਰੈਲੀ ਰੱਦ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰੇਸ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ। ਹੁਣ ਇਸ ਰੈਲੀ ਨੂੰ ਲੈ ਕੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਬਾਈਕ ਸਵਾਰ ਨੌਜਵਾਨਾਂ ਨੂੰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ 5 ਜਨਵਰੀ 2022 ਦਾ ਹੈ ਅਤੇ ਇਸ ਵੀਡੀਓ ਵਿਚ ਦਿੱਸ ਰਹੇ ਨੌਜਵਾਨਾਂ ਕਰਕੇ ਹੀ ਰੈਲੀ ਰੱਦ ਹੋਈ ਸੀ। ਦਾਅਵੇ ਅਨੁਸਾਰ PM ਦੀ ਰੈਲੀ ਨੂੰ ਰੋਕਣ ਵਾਲੇ ਲੋਕਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ।

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸਿੱਖ ਸਮੁਦਾਏ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ 5 ਜਨਵਰੀ 2022 ਨਹੀਂ ਸਗੋਂ 26 ਦਿਸੰਬਰ 2021 ਦਾ ਹੈ। ਵੀਡੀਓ ਵਿਚ ਦਿੱਸ ਰਿਹਾ ਮਾਰਚ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ ਲਈ ਕੱਢਿਆ ਗਿਆ ਸੀ। 

ਵਾਇਰਲ ਪੋਸਟ

ਟਵਿੱਟਰ ਯੂਜ਼ਰ "Narendra Modi fan" ਨੇ ਅੱਜ 6 ਜਨਵਰੀ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Why Did The Congress Government Not Arrest Those Who Raised Slogans Of Khalistan Zindabad Yesterday ? #PresidentRuleInPunjab"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਇਸ ਪੋਸਟ 'ਤੇ ਆਏ ਕਮੈਂਟਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਟਵਿੱਟਰ ਅਕਾਊਂਟ "☬NeverForget1984☬" ਨੇ ਇਸ ਵਾਇਰਲ ਪੋਸਟ 'ਤੇ ਕਮੈਂਟ ਕਰਕੇ ਕਿਹਾ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 26 ਦਿਸੰਬਰ 2021 ਦਾ ਹੈ ਜਦੋਂ ਸ਼੍ਰੀ ਫਤਹਿਗੜ੍ਹ ਸਾਹਿਬ ਜਾਣ ਮੌਕੇ ਨੌਜਵਾਨਾਂ ਵੱਲੋਂ ਕੇਸਰੀ ਮਾਰਚ ਨਾਮਕ ਰੈਲੀ ਕੱਢੀ ਗਈ ਸੀ।

ਅੱਗੇ ਵਧਦੇ ਹੋਏ ਅਸੀਂ ਕਮੈਂਟ ਨੂੰ ਧਿਆਨ ਵਿਚ ਰੱਖਿਆ ਅਤੇ ਵੀਡੀਓ ਦੇ ਲਿੰਕ ਨੂੰ ਅੱਗੇ InVID ਟੂਲ ਵਿਚ ਪਾਇਆ। InVID ਟੂਲ ਰਹੀ ਅਸੀਂ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ। ਸਾਨੂੰ ਇਸ ਵੀਡੀਓ ਸਣੇ 2 ਵੀਡੀਓ ਮਿਲੇ ਜਿਨ੍ਹਾਂ ਵਿਚ ਬਾਈਕ ਸਵਾਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਟਵਿੱਟਰ ਅਕਾਊਂਟ Preet ਨੇ ਇਨ੍ਹਾਂ ਦੋਵੇਂ ਵੀਡੀਓਜ਼ ਨੂੰ 27 ਦਿਸੰਬਰ 2021 ਨੂੰ ਸ਼ੇਅਰ ਕੀਤਾ ਸੀ। ਅਸੀਂ ਇਨ੍ਹਾਂ ਦੋਵੇਂ ਵੀਡੀਓਜ਼ ਨੂੰ ਧਿਆਨ ਨਾਲ ਵੇਖਿਆ। ਸਾਨੂੰ ਇੱਕ ਵੀਡੀਓ ਵਿਚ ਕਈ ਦੁਕਾਨਾਂ ਦੇ ਬੋਰਡ ਨਜ਼ਰ ਆਏ। ਅਜਿਹਾ ਹੀ ਸਾਨੂੰ ਇੱਕ ਦੁਕਾਨ ਦਾ ਬੋਰਡ ਨਜ਼ਰ ਆਇਆ ਅਤੇ ਅਸੀਂ ਬੋਰਡ 'ਤੇ ਦਿੱਤੇ ਨੰਬਰ 'ਤੇ ਕਾਲ ਕੀਤਾ। 

"ਸੁਰੱਖਿਆ ਅਤੇ ਨਿਜੀ ਕਾਰਨਾਂ ਕਰਕੇ ਅਸੀਂ ਦੁਕਾਨ ਦੀ ਜਾਣਕਾਰੀ ਤੁਹਾਂਨੂੰ ਨਹੀਂ ਦੱਸ ਸਕਦੇ।"

ਦੁਕਾਨ 'ਤੇ ਫੋਨ ਕਰਨ 'ਤੇ ਸਾਨੂੰ ਦੁਕਾਨ ਦੇ ਮਾਲਿਕ ਨੇ ਦੱਸਿਆ ਕਿ ਇਹ ਵੀਡੀਓ ਫਰੀਦਕੋਟ ਦਾ ਹੈ। ਹਾਲਾਂਕਿ ਦੁਕਾਨ ਦੇ ਮਾਲਿਕ ਨੇ ਇਸ ਵੀਡੀਓ ਦੀ ਮਿਤੀ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ।

ਅੱਗੇ ਵਧਦੇ ਹੋਏ ਅਸੀਂ ਵੀਡੀਓ ਨੂੰ ਲੈ ਕੇ ਸਾਡੇ ਰੋਜ਼ਾਨਾ ਸਪੋਕਸਮੈਨ ਦੇ ਫਰੀਦਕੋਟ ਇੰਚਾਰਜ ਸੁਖਜਿੰਦਰ ਸਿੰਘ ਨਾਲ ਗੱਲਬਾਤ ਕੀਤੀ। ਸੁਖਜਿੰਦਰ ਨੇ ਵੀਡੀਓ ਦੀ ਪੂਰੀ ਜਾਂਚ ਕੀਤੀ ਅਤੇ ਸਾਨੂੰ ਅਸਲ ਮਾਮਲੇ ਬਾਰੇ ਦੱਸਿਆ। ਸੁਖਜਿੰਦਰ ਨੇ ਸਾਨੂੰ ਦੱਸਿਆ, "ਇਹ ਵੀਡੀਓ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ ਨੂੰ ਲੈ ਕੇ ਕੱਢੇ ਗਏ ਇੱਕ ਮਾਰਚ ਦਾ ਵੀਡੀਓ ਹੈ। ਵਾਇਰਲ ਵੀਡੀਓ ਪਿੰਡ ਜਿਉਣ ਵਾਲਾ ਤੋਂ ਚੱਲ ਬਹਿਬਲਕਲਾਂ ਪਹੁੰਚੇ ਮਾਰਚ ਦੀ ਹੈ ਜੋ ਮੋਗਾ ਕੋਟਕਪੂਰਾ ਰੋਡ ਤੋਂ ਬਹਿਬਲ ਕਲਾਂ ਨੂੰ ਜਾਂਦੇ ਰਸਤੇ ਵਿਚਕਾਰ ਦੀ ਹੈ। ਇਹ ਕੋਈ ਕੇਸਰੀ ਮਾਰਚ ਨਹੀਂ ਸੀ। ਰਹੀ ਗੱਲ ਦੂਜੇ ਵੀਡੀਓ ਦੀ ਜਿਸਦੇ ਵਿਚ ਦੁਕਾਨਾਂ ਦੇ ਬੋਰਡ ਨਜ਼ਰ ਆ ਰਹੇ ਹਨ। ਉਹ ਵੀਡੀਓ ਕੋਟਕਪੂਰਾ ਦੇ ਬੱਤੀਆਂ ਵਾਲੇ ਚੋਂਕ ਤੋਂ ਬਹਿਬਲਕਲਾਂ ਜਾ ਰਹੇ ਰਸਤੇ ਵਿਚਕਾਰ ਦੀ ਹੈ। ਜਿਸ ਵਿਚ ਕੋਟਕਪੂਰਾ ਦੇ ਇਕ ਨਾਮੀ ਹਸਪਤਾਲ ਦਾ ਬੋਰਡ ਵੀ ਦਿਖ ਰਿਹਾ ਹੈ ਅਤੇ ਇਹ ਦੋਵੇਂ ਵੀਡੀਓਜ਼ 26 ਦਿਸੰਬਰ 2021 ਦੇ ਹਨ।"

"ਮਤਲਬ ਸਾਫ ਸੀ ਕਿ ਇਹ ਵੀਡੀਓ ਨਾ ਹੀ 5 ਜਨਵਰੀ 2022 ਦਾ ਹੈ ਅਤੇ ਨਾ ਹੀ ਫਤਹਿਗੜ੍ਹ ਸਾਹਿਬ ਜਾਣ ਵਾਲੇ ਕਿਸੇ ਜੱਥੇ ਦਾ"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ 5 ਜਨਵਰੀ 2022 ਨਹੀਂ ਸਗੋਂ 26 ਦਿਸੰਬਰ 2021 ਦਾ ਹੈ। ਵੀਡੀਓ ਵਿਚ ਦਿੱਸ ਰਿਹਾ ਮਾਰਚ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ ਲਈ ਕੱਢਿਆ ਗਿਆ ਸੀ।

Claim- Protesters who blocked PM's Convoy Raised Slogans Of Khalistan Zindabad
Claimed By- Twitter Account Narendra Modi fan
Fact Check- Fake

ਡਿਸਕਲੇਮਰ: ਇਸ ਰਿਪੋਰਟ ਵਿਚ ਕੁਝ ਤੱਥਾਂ ਨੂੰ ਅਪਡੇਟ ਕੀਤਾ ਗਿਆ ਹੈ। ਰਿਪੋਰਟ ਅਪਡੇਟ ਕਰਨ ਦੀ ਪ੍ਰਕਿਰਿਆ ​SOP ਦੇ ਅਨੁਸਾਰ ਹੀ ਹੈ। ਇਸ ਅਪਡੇਟ ਤੋਂ ਇਸ ਰਿਪੋਰਟ ਦੇ ਨਤੀਜੇ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement