Fact Check: ਕੀ Shark ਨੇ ਨਿਗਲ ਲਿਆ ਵਿਅਕਤੀ? ਮੀਡੀਆ ਅਦਾਰਿਆਂ ਨੇ ਫਿਲਮ ਦੇ ਦ੍ਰਿਸ਼ ਨੂੰ ਕੀਤਾ ਸ਼ੇਅਰ 
Published : Mar 6, 2023, 1:02 pm IST
Updated : Mar 6, 2023, 1:02 pm IST
SHARE ARTICLE
Fact Check Video clip of Hollywood film Deep Blue Sea 3 shared as real incident
Fact Check Video clip of Hollywood film Deep Blue Sea 3 shared as real incident

ਵਾਇਰਲ ਹੋ ਰਿਹਾ ਇਹ ਵੀਡੀਓ ਫਿਲਮ Deep Blue Sea 3 ਦਾ ਇੱਕ ਦ੍ਰਿਸ਼ ਹੈ ਜਿਸਨੂੰ ਹੁਣ ਗੁੰਮਰਾਹਕੁਨ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਕਿਸ਼ਤੀ ਤੋਂ ਛਾਲ ਮਾਰਦਾ ਹੈ ਅਤੇ ਉਸਨੂੰ ਓਸੇ ਦੌਰਾਨ ਇੱਕ ਵਿਸ਼ਾਲ ਸ਼ਾਰਕ ਨਿਗਲ ਜਾਂਦੀ ਹੈ।

ਮੀਡੀਆ ਅਦਾਰੇ ABP Sanjha ਨੇ ਵੀਡੀਓ ਸਾਂਝਾ ਕਰਦਿਆਂ ਲਿਖਿਆ, "Video: ਸਮੁੰਦਰ 'ਚ ਛਾਲ ਮਾਰਦੇ ਹੀ ਹੋਇਆ 'ਸਕੈਂਡਲ', ਐਡਵੈਂਚਰ ਦੀ ਚੁਕਾਉਣੀ ਪਈ ਵੱਡੀ ਕੀਮਤ |"

ਮੀਡੀਆ ਅਦਾਰੇ News 18 Hindi ਨੇ ਵੀਡੀਓ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Viral Video: समंदर में छलांग लगाते ही हो गया 'कांड', एडवेंचर की चुकाई बड़ी कीमत, रोंगटे खड़े कर देगा दृश्य"

News18 HindiNews18 Hindi

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਫਿਲਮ Deep Blue Sea 3 ਦਾ ਇੱਕ ਦ੍ਰਿਸ਼ ਹੈ ਜਿਸਨੂੰ ਹੁਣ ਗੁੰਮਰਾਹਕੁਨ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।"

ਸਪੋਕਸਮੈਨ ਦੀ ਪੜਤਾਲ;

ਇਸ ਵੀਡੀਓ ਦੀ ਪੜਤਾਲ ਅਸੀਂ ਕੀਵਰਡ ਅਤੇ ਰਿਵਰਸ ਇਮੇਜ ਸਰਚ ਦੋਵੇਂ ਨਾਲ ਕੀਤੀ। ਸਾਨੂੰ ਆਪਣੀ ਸਰਚ ਦੌਰਾਨ ਇਹ ਵੀਡੀਓ ਕਈ ਪੁਰਾਣੀ ਪੋਸਟਾਂ 'ਤੇ ਅਪਲੋਡ ਮਿਲਿਆ ਜਿਸਤੋਂ ਇਹ ਸਾਫ ਹੋਇਆ ਕਿ ਵਾਇਰਲ ਵੀਡੀਓ ਕਾਫੀ ਪਹਿਲਾਂ ਤੋਂ ਵਾਇਰਲ ਹੁੰਦਾ ਆ ਰਿਹਾ ਹੈ।

ਸਾਨੂੰ ਸਰਚ ਦੌਰਾਨ ਸਭਤੋਂ ਪੁਰਾਣੇ ਪੋਸਟ 2020 ਦੇ ਅਪਲੋਡ ਮਿਲੇ ਜਿਨ੍ਹਾਂ ਨੂੰ ਇਥੇ ਅਤੇ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਅਸੀਂ ਵੀਡੀਓ ਨੂੰ ਲੈ ਕੇ ਕਈ ਪੋਸਟ ਖੰਗਾਲੇ ਅਤੇ ਉਨ੍ਹਾਂ ਪੋਸਟਾਂ 'ਤੇ ਆਏ ਕਮੈਂਟਾਂ ਨੂੰ ਪੜ੍ਹਿਆ। ਸਾਨੂੰ ਇਸੇ ਤਰ੍ਹਾਂ ਇੱਕ Instagram ਅਕਾਊਂਟ ਮਿਲਿਆ ਜਿਸਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਜਾਣਕਾਰੀ ਦਿੱਤੀ ਕਿ ਇਹ ਵੀਡੀਓ Deep Blue Sea 3 ਦਾ ਦ੍ਰਿਸ਼ ਹੈ। Instagram ਅਕਾਊਂਟ "kinotime.kz" ਦਾ ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਹੁਣ ਅਸੀਂ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸਲ ਵੀਡੀਓ ਕਲਿਪ ਲੱਭਣਾ ਸ਼ੁਰੂ ਕੀਤਾ। ਸਾਨੂੰ Youtube 'ਤੇ ਇਸ ਸੀਨ ਦਾ HD ਵਰਜ਼ਨ ਮਿਲਿਆ। ਅਕਾਊਂਟ "Toxic Hollywood" ਨੇ ਇਹ ਪੂਰਾ 1 ਮਿੰਟ 10 ਸੈਕੰਡ ਦਾ ਸੀਨ ਸਾਂਝਾ ਕਰਦਿਆਂ ਸਿਰਲੇਖ ਲਿਖਿਆ, "Best Scene in Deep Blue Sea 3"

Youtube VideoYoutube Video

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਅਮਰੀਕੀ ਫਿਲਮ ਦਾ ਦ੍ਰਿਸ਼ ਹੈ।

ਦੱਸ ਦਈਏ ਕਿ IMBD 'ਤੇ ਇਸ ਫਿਲਮ ਦੀ ਸਾਰੀ ਜਾਣਕਾਰੀ ਮੌਜੂਦ ਹੈ। ਇਹ ਫਿਲਮ ਸਾਲ 2020 'ਚ ਰਿਲੀਜ਼ ਹੋਈ ਸੀ ਅਤੇ ਇਥੇ ਮੌਜੂਦ ਫਿਲਮ ਦੀਆਂ ਤਸਵੀਰਾਂ 'ਚ ਵਾਇਰਲ ਵੀਡੀਓ ਦੇ ਦ੍ਰਿਸ਼ ਦੀ ਤਸਵੀਰ ਮੌਜੂਦ ਹੈ ਜਿਸਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

Deep Blue Sea 3 IMBDDeep Blue Sea 3 IMBD

ਨਤੀਜਾ- ਸਾਡੀ ਪੜਤਾਲ ਵਿਚ ਸਾਫ ਹੋਇਆ ਕਿ ਮੀਡੀਆ ਅਦਾਰਿਆਂ ਵੱਲੋਂ ਫਿਲਮ ਦੇ ਦ੍ਰਿਸ਼ ਨੂੰ ਅਸਲ ਘਟਨਾ ਦੱਸ ਕੇ ਸਾਂਝਾ ਕੀਤਾ ਗਿਆ। ਵਾਇਰਲ ਵੀਡੀਓ ਫਿਲਮ Deep Blue Sea 3 ਦਾ ਇੱਕ ਦ੍ਰਿਸ਼ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement