
ਸਪੋਕਸਮੈਨ ਨੇ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵੀਡੀਓ ਪੈਰਿਸ ਦਾ ਨਹੀਂ ਬਲਕਿ ਰੋਮਾਨੀਆ ਦਾ ਹੈ ਜਦੋਂ ਫੁੱਟਬਾਲ ਟੀਮ ਸਮਰਥਕਾਂ ਨਾਲ ਪੁਲਿਸ ਦੀ ਝੜਪ ਹੋ ਗਈ ਸੀ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਕੁੱਝ ਪੁਲਿਸਵਾਲਿਆਂ ਨੂੰ ਟ੍ਰੇਨ ਵਿਚੋਂ ਲੋਕਾਂ ਨੂੰ ਕੱਢ ਕੇ ਕੁੱਟਦੇ ਹੋਏ ਵੇਖਿਆ ਜਾ ਸਕਦਾ ਹੈ। ਕਈ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਵੀਡੀਓ ਪੈਰਿਸ ਦਾ ਹੈ ਜਦੋਂ ਇੱਕ ਵਿਸ਼ੇਸ਼ ਭਾਈਚਾਰੇ ਵੱਲੋਂ ਮੈਟਰੋ ਦੇ ਯਾਤਰੀਆਂ ਉੱਤੇ ਥੁੱਕਿਆ ਗਿਆ ਅਤੇ ਬਾਅਦ ਵਿਚ ਪੁਲਿਸ ਨੇ ਉਨ੍ਹਾਂ ਦਾ ਇਹ ਹਾਲ ਕੀਤਾ।
ਸਪੋਕਸਮੈਨ ਨੇ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵੀਡੀਓ ਪੈਰਿਸ ਦਾ ਨਹੀਂ ਬਲਕਿ ਰੋਮਾਨੀਆ ਦਾ ਹੈ ਜਦੋਂ ਫੁੱਟਬਾਲ ਟੀਮ ਸਮਰਥਕਾਂ ਨਾਲ ਪੁਲਿਸ ਦੀ ਝੜਪ ਹੋ ਗਈ ਸੀ। ਵੀਡੀਓ ਅਕਤੂਬਰ 2020 ਦਾ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "ChunaRam Sau Jat's" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "मुस्लिमों ने फ्रांस के पेरिस मैट्रो मे यात्रियों के ऊपर थूका और,,वह मुस्लिम मास्क भी नही लगाए थे,,, सूचना तुरन्त पेरिस पुलिस को पहुंच गई,,,,,,,,,5 मिनटों मे उन मुस्लिमों के साथ पुलिस ने कैसी और क्या कार्यवाई किया,,,, देखो,,"
ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ Invid ਟੂਲ ਵਿਚ ਅਪਲੋਡ ਕੀਤਾ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਸਰਚ ਦੌਰਾਨ ਰੋਮਾਨੀਆ ਦਾ ਇੱਕ ਨਿਊਜ਼ ਲੇਖ ਮਿਲਿਆ। ਇਹ ਨਿਊਜ਼ ਲੇਖ 2 ਅਕਤੂਬਰ 2020 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇਸ ਦੇ ਵਿਚ ਵੀਡੀਓ ਦੇ ਕੀਫ਼੍ਰੇਮਸ ਇਸਤੇਮਾਲ ਕੀਤੇ ਗਏ ਸਨ। ਖ਼ਬਰ ਮੁਤਾਬਕ ਇਹ ਘਟਨਾ ਰੋਮਾਨੀਆ ਦੇ ਬੁਕਰੇਸਟ ਦੀ ਹੈ। ਆਰਟੀਕਲ ਅਨੁਸਾਰ “ਸ਼ੁੱਕਰਵਾਰ ਨੂੰ ਦਿਨੋਮੋ ਸਟੇਡੀਅਮ ਵਿਚ ਫੁੱਟਬਾਲ ਸਮਰਥਕ ਜਮਾ ਹੋਏ ਸਨ। ਇਸੇ ਦੌਰਾਨ ਸਟੀਫਨ ਚੇਲ ਮਾਰ ਮੈਟਰੋ ਸਟੇਸ਼ਨ ਵਿਚ 2 ਪੁਲਿਸਵਾਲਿਆਂ 'ਤੇ ਹਮਲਾ ਕੀਤਾ ਗਿਆ ਅਤੇ ਇਹ ਝੜਪ ਹੋ ਗਈ।”
ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਹੋਰ ਸਰਚ ਕਰਨ 'ਤੇ ਸਾਨੂੰ ਰੋਮਾਨੀਆ ਵਿਚ ਫੁੱਟਬਾਲ ਪੱਤਰਕਾਰ Emanuel Roşu ਦੇ ਟਵਿੱਟਰ ਹੈਂਡਲ 'ਤੇ ਇਹ ਵੀਡੀਓ ਅਪਲੋਡ ਮਿਲਿਆ। 2 ਅਕਤੂਬਰ 2020 ਨੂੰ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਗਿਆ, "BREAKING: Fights between Dinamo, Steaua ultras and geandarmes at the metro in Bucharest minutes ago! Dinamo 2 vs Steaua game today in the 3rd tier!"
ਟਵੀਟ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
BREAKING: Fights between Dinamo, Steaua ultras and geandarmes at the metro in Bucharest minutes ago! Dinamo 2 vs Steaua game today in the 3rd tier! pic.twitter.com/uCeE5ZSYeL
— Emanuel Roşu (@Emishor) October 2, 2020
ਸਾਨੂੰ ਇਹ ਵੀਡੀਓ Youtube 'ਤੇ 3 ਅਕਤੂਬਰ 2020 ਦਾ ਅਪਲੋਡ ਮਿਲਿਆ। ਵੀਡੀਓ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "Romania 02.10.2020: Clashes between hooligans and police in Bucharest"
ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ - ਸਪੋਕਸਮੈਨ ਨੇ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵੀਡੀਓ ਪੈਰਿਸ ਦਾ ਨਹੀਂ ਬਲਕਿ ਰੋਮਾਨੀਆ ਦਾ ਜਦੋਂ ਫੁੱਟਬਾਲ ਟੀਮ ਸਮਰਥਕਾਂ ਨਾਲ ਪੁਲਿਸ ਦੀ ਝੜਪ ਹੋ ਗਈ ਸੀ। ਵੀਡੀਓ ਅਕਤੂਬਰ 2020 ਦਾ ਹੈ।
Claim: ਵੀਡੀਓ ਪੈਰਿਸ ਦਾ ਹੈ ਜਦੋਂ ਇੱਕ ਵਿਸ਼ੇਸ਼ ਭਾਈਚਾਰੇ ਵੱਲੋਂ ਮੈਟਰੋ ਦੇ ਯਾਤਰੀਆਂ ਉੱਤੇ ਥੁੱਕਿਆ ਗਿਆ ਅਤੇ ਬਾਅਦ ਵਿਚ ਪੁਲਿਸ ਨੇ ਉਨ੍ਹਾਂ ਦਾ ਇਹ ਹਾਲ ਕੀਤਾ।
Claimed By: ਫੇਸਬੁੱਕ ਯੂਜ਼ਰ "ChunaRam Sau Jat's"
Fact Check: ਫਰਜ਼ੀ