ਭਾਜਪਾ ਆਗੂ ਨਾਲ ਹੋਈ ਕੁੱਟਮਾਰ ਦਾ ਇਹ ਵੀਡੀਓ ਹਾਲੀਆ ਨਹੀਂ ਮਈ 2023 ਦਾ ਹੈ, Fact Check ਰਿਪੋਰਟ
Published : Apr 6, 2024, 5:23 pm IST
Updated : Apr 6, 2024, 5:23 pm IST
SHARE ARTICLE
Fact Check Old Video Of SP Leader Beating BJP Leader In Amethi UP Viral Linked With Lok Sabha Elections 2024
Fact Check Old Video Of SP Leader Beating BJP Leader In Amethi UP Viral Linked With Lok Sabha Elections 2024

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2023 ਦਾ ਹੈ ਜਦੋਂ SP ਆਗੂ ਰਾਕੇਸ਼ ਪ੍ਰਤਾਪ ਸਿੰਘ ਨੇ BJP ਆਗੂ ਦੀਪਕ ਸਿੰਘ ਨੂੰ ਥਾਣੇ ਪਰਿਸਰ 'ਚ ਕੁੱਟਿਆ ਸੀ।

Claim

ਅਗਾਮੀ ਲੋਕ ਸਭਾ ਚੋਣਾਂ 2024 ਨਾਲ ਜੋੜਦੇ ਹੋਏ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਪੁਲਿਸ ਥਾਣੇ ਦੇ ਪਰਿਸਰ ਅੰਦਰ ਇੱਕ ਵਿਅਕਤੀ ਦੂਜੇ ਵਿਅਕਤੀ ਨਾਲ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਉੱਤਰ ਪ੍ਰਦੇਸ਼ ਦਾ ਹੈ ਜਿਥੇ ਅਮੇਠੀ ਤੋਂ ਭਾਜਪਾ ਆਗੂ ਨੂੰ ਕੁੱਟਿਆ ਗਿਆ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਭਾਜਪਾ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

X ਅਕਾਊਂਟ Radhika Yadav ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "अब पूरे भारत में यही दृश्य देखेंगे आप लोग अमेठी में भाजपा नेता को तमाचों का प्रसाद मिला #AbkiBar400Par की हालत देखिए। #कुटापा"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2023 ਦਾ ਹੈ ਜਦੋਂ ਸਮਾਜਵਾਦੀ ਪਾਰਟੀ ਦੇ ਆਗੂ ਰਾਕੇਸ਼ ਪ੍ਰਤਾਪ ਸਿੰਘ ਨੇ ਭਾਜਪਾ ਆਗੂ ਦੀਪਕ ਸਿੰਘ ਨੂੰ ਥਾਣੇ ਪਰਿਸਰ 'ਚ ਕੁੱਟਿਆ ਸੀ।

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। 

ਵਾਇਰਲ ਵੀਡੀਓ ਪੁਰਾਣਾ ਹੈ

ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਪੁਰਾਣੀ ਰਿਪੋਰਟਾਂ ਮਿਲੀਆਂ। ਦੱਸ ਦਈਏ ਮਾਮਲਾ ਉੱਤਰ ਪ੍ਰਦੇਸ਼ ਦੇ ਅਮੇਠੀ ਅਧੀਨ ਪੈਂਦੇ ਕੋਤਵਾਲੀ ਗੌਰੀਗੰਜ ਤੋਂ ਸਾਹਮਣੇ ਆਇਆ ਜਦੋਂ ਮਈ 2023 ਵਿਚ ਨਗਰ ਨਿਕਾਯ ਚੋਣਾਂ ਦੌਰਾਨ ਸਪਾ ਆਗੂ ਰਾਕੇਸ਼ ਪ੍ਰਤਾਪ ਸਿੰਘ ਦੀ ਭਾਜਪਾ ਕੈਂਡੀਡੇਟ ਨਾਲ ਬਹਿਸਬਾਜ਼ੀ ਹੋ ਗਈ ਸੀ ਅਤੇ ਕੈਂਡੀਡੇਟ ਦਾ ਪਤੀ ਜਦੋਂ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਉਣ ਥਾਣੇ ਪੁੱਜਾ ਤਾਂ ਓਥੇ ਹੀ ਸਪਾ ਆਗੂ ਵੱਲੋਂ ਕੈਂਡੀਡੇਟ ਦੇ ਪਤੀ ਅਤੇ ਭਾਜਪਾ ਆਗੂ ਦੀਪਕ ਸਿੰਘ ਨਾਲ ਕੁੱਟਮਾਰ ਕੀਤੀ ਗਈ। 

ਇਸ ਮਾਮਲੇ ਨੂੰ ਲੈ ਕੇ Jansatta ਦੀ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਸਾਨੂੰ ਇਸ ਮਾਮਲੇ ਨੂੰ ਲੈ ਕੇ ABP ਦੀ ਅਪਡੇਟ ਖਬਰ ਵੀ ਮਿਲੀ ਜਿਸਦੇ ਵਿਚ ਦੱਸਿਆ ਗਿਆ ਕਿ ਸਪਾ ਆਗੂ ਸਣੇ 12 ਲੋਕਾਂ 'ਤੇ ਕੇਸ ਦਰਜ ਕੀਤਾ ਗਿਆ ਸੀ। 

ਦੱਸ ਦਈਏ ਕਿ ਅਸੀਂ ਆਪਣੀ ਸਰਚ ਦੌਰਾਨ ਪਾਇਆ ਕਿ ਸਮਾਜਵਾਦੀ ਪਾਰਟੀ ਦੇ ਨੇਤਾ ਰਾਕੇਸ਼ ਪ੍ਰਤਾਪ ਸਿੰਘ ਨੇ ਹਾਲੀਆ 10 ਸੀਟਾਂ 'ਤੇ ਹੋਏ ਯੂਪੀ ਵਿਖੇ ਰਾਜ ਸਭਾ ਚੋਣਾਂ ਦੌਰਾਨ ਸਪਾ ਤੋਂ ਬਾਗੀ ਹੋ ਭਾਜਪਾ ਨੂੰ ਕ੍ਰੋਸ ਵੋਟਿੰਗ ਕਰ ਆਪਣਾ ਸਮਰਥਨ ਦੇ ਦਿੱਤਾ ਦੀ।

ਇਸ ਮਾਮਲੇ ਨੂੰ ਲੈ ਕੇ ਆਜਤਕ ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2023 ਦਾ ਹੈ ਜਦੋਂ ਸਮਾਜਵਾਦੀ ਪਾਰਟੀ ਦੇ ਆਗੂ ਰਾਕੇਸ਼ ਪ੍ਰਤਾਪ ਸਿੰਘ ਨੇ ਭਾਜਪਾ ਆਗੂ ਦੀਪਕ ਸਿੰਘ ਨੂੰ ਥਾਣੇ ਪਰਿਸਰ 'ਚ ਕੁੱਟਿਆ ਸੀ।

Result: Misleading

Our Sources

Jansatta Report Published On 10 May 2023

ABP Youtube Report Published On 10 May 2023

AAJTak Report Published On 27 Feb 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement