Fact Check: ਦੁੱਧ ਦੇ ਟਬ 'ਚ ਨਹਾ ਰਹੇ ਵਿਅਕਤੀ ਦਾ ਇਹ ਵੀਡੀਓ ਵੇਰਕਾ ਪਲਾਂਟ ਦਾ ਨਹੀਂ ਹੈ; ਇਹ ਤੁਰਕੀ ਦਾ ਪੁਰਾਣਾ ਮਾਮਲਾ ਹੈ
Published : May 6, 2022, 4:16 pm IST
Updated : May 6, 2022, 4:16 pm IST
SHARE ARTICLE
Fact Check Video of man taking bath in milk tub is from Turkey not from Verka plant
Fact Check Video of man taking bath in milk tub is from Turkey not from Verka plant

ਇਹ ਵੀਡੀਓ 2020 ਦਾ ਹੈ ਅਤੇ ਤੁਰਕੀ ਦਾ ਹੈ ਜਿੱਥੇ ਕੋਨਯਾ ਸਥਿਤ ਇੱਕ ਦੁੱਧ ਦੇ ਪਲਾਂਟ ਅੰਦਰ ਕਰਮਚਾਰੀ ਦੁੱਧ ਦੇ ਟਬ 'ਚ ਨਹਾ ਰਿਹਾ ਸੀ। 

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਨੂੰ ਦੁੱਧ ਦੇ ਟਬ 'ਚ ਨਹਾਉਂਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਵੇਰਕਾ ਦੁੱਧ ਦੇ ਪਲਾਂਟ ਦਾ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮਾਮਲਾ ਵੇਰਕਾ ਪਲਾਂਟ ਦਾ ਨਹੀਂ ਹੈ। ਇਹ ਵੀਡੀਓ 2020 ਦਾ ਹੈ ਅਤੇ ਤੁਰਕੀ ਦਾ ਹੈ ਜਿੱਥੇ ਕੋਨਯਾ ਸਥਿਤ ਇੱਕ ਦੁੱਧ ਦੇ ਪਲਾਂਟ ਅੰਦਰ ਕਰਮਚਾਰੀ ਦੁੱਧ ਦੇ ਟਬ 'ਚ ਨਹਾ ਰਿਹਾ ਸੀ। 

ਵਾਇਰਲ ਪੋਸਟ

ਫੇਸਬੁੱਕ ਪੇਜ "Billa Singh" ਨੇ 5 ਮਈ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਵੇਰਕਾ ਦੁੱਧ ਦੇ ਪਲਾਂਟ ਵਿਚ ਦੁੱਧ ਨਾਲ ਨਹਾਉਂਦੇ ਬੰਦੇ ਦੀ ਵੀਡਿਉ"

ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਵਾਇਰਲ ਵੀਡੀਓ ਤੁਰਕੀ ਦਾ ਹੈ

ਸਾਨੂੰ ਮਾਮਲੇ ਨੂੰ ਲੈ ਕੇ ਕਈ ਪੁਰਾਣੀ ਰਿਪੋਰਟਾਂ ਮਿਲੀਆਂ। ਇਹ ਖਬਰਾਂ 2020 ਦੀਆਂ ਪ੍ਰਕਾਸ਼ਿਤ ਸਨ ਅਤੇ ਖਬਰਾਂ ਅਨੁਸਾਰ ਮਾਮਲਾ ਵੇਰਕਾ ਪਲਾਂਟ ਦਾ ਨਹੀਂ ਬਲਕਿ ਤੁਰਕੀ ਦੇ ਇੱਕ ਦੁੱਧ ਦੇ ਪਲਾਂਟ ਦਾ ਹੈ। 

ਮਾਮਲੇ ਨੂੰ ਲੈ ਕੇ 11 ਨਵੰਬਰ 2020 ਨੂੰ Navodaya Times ਨੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਦਿੱਤਾ, "डेयरी प्लांट के कर्मचारी को दूध में नहाना पड़ा महंगा, वीडियो वायरल होने पर पुलिस ने किया गिरफ्तार"

NT

ਖਬਰ ਅਨੁਸਾਰ ਮਾਮਲਾ ਤੁਰਕੀ ਦੇ ਕੋਨਯਾ ਦਾ ਹੈ ਜਿਥੇ ਇੱਕ ਦੁੱਧ ਦੀ ਡੇਅਰੀ ਪਲਾਂਟ 'ਚ ਵਿਅਕਤੀ ਦੇ ਦੁੱਧ ਦੇ ਟਬ 'ਚ ਨਹਾਉਂਦੇ ਦਾ ਵੀਡੀਓ ਵਾਇਰਲ ਹੁੰਦਾ ਹੈ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ 2 ਲੋਕਾਂ ਦੀ ਗ੍ਰਿਫ਼ਤਾਰੀ ਵੀ ਹੁੰਦੀ ਹੈ। 

Navodaya Times ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸ ਮਾਮਲੇ ਨੂੰ ਲੈ ਕੇ Punjab Kesari ਦੀ ਵੀਡੀਓ ਰਿਪੋਰਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਦੱਸ ਦਈਏ ਕਿ ਮੀਡੀਆ ਰਿਪੋਰਟਸ ਅਨੁਸਾਰ ਡੇਅਰੀ ਪਲਾਂਟ ਨੂੰ ਬੰਦ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਸਨ।

ਅਸੀਂ ਵਾਇਰਲ ਦਾਅਵੇ ਅਨੁਸਾਰ ਇਹ ਵੀ ਜਾਂਚ ਕੀਤੀ ਕਿ ਕੀ ਅਜਿਹਾ ਕੋਈ ਮਾਮਲਾ ਵੇਰਕਾ ਦੇ ਪਲਾਂਟ ਵਿਚ ਵੀ ਸਾਹਮਣੇ ਆਇਆ ਹੈ? ਸਾਡੇ ਨਾਲ ਵੇਰਕਾ ਅੰਮ੍ਰਿਤਸਰ ਪਲਾਂਟ ਦੇ ਮੈਨੇਜਰ ਦੀ ਦਾਅਵੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਰੋਜ਼ਾਨਾ ਸਪੋਕਸਮੈਨ ਦੇ ਅੰਮ੍ਰਿਤਸਰ ਇੰਚਾਰਜ ਰਾਜੇਸ਼ ਸੰਧੂ ਵੱਲੋਂ ਸਾਂਝੀ ਕੀਤੀ ਗਈ। ਇਸ ਕਾਨਫਰੰਸ ਵਿਚ ਵਿਚ ਵੇਰਕਾ ਪਲਾਂਟ ਅੰਮ੍ਰਿਤਸਰ ਦੇ ਮੈਨੇਜਰ ਇਸ ਵਾਇਰਲ ਦਾਅਵੇ ਨੂੰ ਫਰਜ਼ੀ ਅਤੇ ਵੇਰਕਾ ਬਰਾਂਡ ਇਮੇਜ ਨੂੰ ਖਰਾਬ ਕਰਨ ਲਈ ਕੋਝੀਆਂ ਹਰਕਤਾਂ ਦੱਸਦੇ ਹਨ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮਾਮਲਾ ਵੇਰਕਾ ਪਲਾਂਟ ਦਾ ਨਹੀਂ ਹੈ। ਇਹ ਵੀਡੀਓ 2020 ਦਾ ਹੈ ਅਤੇ ਤੁਰਕੀ ਦਾ ਹੈ ਜਿੱਥੇ ਕੋਨਯਾ ਸਥਿਤ ਇੱਕ ਦੁੱਧ ਦੇ ਪਲਾਂਟ ਅੰਦਰ ਕਰਮਚਾਰੀ ਦੁੱਧ ਦੇ ਟਬ 'ਚ ਨਹਾ ਰਿਹਾ ਸੀ।

Claim- Video of man taking bath in milk tub is from Verka dairy plant
Claimed By- FB User Billa Singh
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement