ਚੰਦਰਬਾਬੂ ਨਾਇਡੂ ਖਿਲਾਫ ਪ੍ਰਦਰਸ਼ਨ ਦਾ ਇਹ ਵੀਡੀਓ ਭਾਜਪਾ ਨੂੰ ਸਮਰਥਨ ਨਾਲ ਸਬੰਧਿਤ ਨਹੀਂ ਹੈ, Fact Check ਰਿਪੋਰਟ
Published : Jun 6, 2024, 7:37 pm IST
Updated : Jun 6, 2024, 8:00 pm IST
SHARE ARTICLE
Old video of protest against Chandrababu Naidu and TDP viral linked with post LS Results 2024
Old video of protest against Chandrababu Naidu and TDP viral linked with post LS Results 2024

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ...

Claim

ਲੋਕ ਸਭਾ ਚੋਣਾਂ 2024 ਦੇ ਨਤੀਜੇ ਆ ਚੁੱਕੇ ਹਨ ਅਤੇ TDP ਤੇ JDU ਦੇ ਸਮਰਥਨ ਨਾਲ ਇਸ ਵਾਰ ਭਾਜਪਾ ਸੈਂਟਰ ਵਿਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ 8 ਜੂਨ 2024 ਨੂੰ ਤੀਜੀ ਵਾਰ ਲਗਾਤਾਰ ਨਰੇਂਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਪਦ ਦੀ ਸਹੁੰ ਚੁੱਕਣ ਜਾ ਰਹੇ ਹਨ। ਬੀਤੇ ਦਿਨੀ ਜਨਤਾ ਦਲ ਯੂਨਾਇਟੇਡ ਦੇ ਨੀਤੀਸ਼ ਕੁਮਾਰ ਤੇ ਤੇਲਗੂ ਦੇਸਮ ਪਾਰਟੀ ਦੇ ਐੱਨ. ਚੰਦਰਬਾਬੂ ਨਾਇਡੂ ਨੇ ਭਾਜਪਾ ਸਰਕਾਰ ਨੂੰ ਆਪਣਾ ਸਮਰਥਨ ਪੱਤਰ ਦੇ ਕੇ ਭਾਜਪਾ ਨੂੰ ਸਰਕਾਰ ਬਣਾਉਣ ਲਈ ਸੀਟਾਂ ਦਿੱਤੀਆਂ। ਹੁਣ ਇਸੇ ਸਮਰਥਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕਾਂ ਵਲੋਂ ਐੱਨ. ਚੰਦਰਬਾਬੂ ਨਾਇਡੂ ਖਿਲਾਫ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਦੀ ਤਸਵੀਰ ਨੂੰ ਅੱਗ ਲਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਭਾਜਪਾ ਨੂੰ ਸਮਰਥਨ ਦੇਣ ਤੋਂ ਬਾਅਦ ਆਮ ਲੋਕਾਂ ਵੱਲੋਂ TDP ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਫੇਸਬੁੱਕ ਪੇਜ "Town Live News" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਆਂਧਰਾ ਪ੍ਰਦੇਸ਼ ਵਿਚ ਭਾਜਪਾ ਨੂੰ ਸਮਰਥਨ ਦੇਣ ਤੋਂ ਬਾਅਦ ਆਮ ਲੋਕਾਂ ਵੱਲੋਂ TDP ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਜਦੋਂ ਮਾਰਚ 2024 ਵਿਖੇ ਵਿਧਾਨ ਸਭਾ ਚੋਣਾਂ ਵਿਚ ਟਿਕਟ ਵਰਤਾਰੇ ਤੋਂ ਨਾਰਾਜ਼ TDP ਵਰਕਰਾਂ ਨੇ ਦਫਤਰਾਂ ਬਾਹਰ ਜਾ ਕੇ ਐੱਨ. ਚੰਦਰਬਾਬੂ ਨਾਇਡੂ ਖਿਲਾਫ ਪ੍ਰਦਰਸ਼ਨ ਕੀਤਾ ਸੀ। 

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

"ਵਾਇਰਲ ਵੀਡੀਓ ਪੁਰਾਣਾ ਹੈ"

ਸਾਨੂੰ ਇਸ ਵੀਡੀਓ ਦਾ ਸਕ੍ਰੀਨਸ਼ੋਟ The New Indian Express ਦੀ 30 ਮਾਰਚ 2024 ਨੂੰ ਪ੍ਰਕਾਸ਼ਿਤ ਵਿਚ ਸਾਂਝਾ ਮਿਲਿਆ। ਇਸ ਖਬਰ ਦਾ ਸਿਰਲੇਖ ਦਿੱਤਾ ਗਿਆ, "Andhra Pradesh: TDP faces strong dissent over choice of candidates in final list"

ਇਥੇ ਤਸਵੀਰ ਹੇਠਾਂ ਕੈਪਸ਼ਨ ਲਿਖਿਆ ਗਿਆ, "ਟੀਡੀਪੀ ਵਰਕਰਾਂ ਨੇ ਸ਼ੁੱਕਰਵਾਰ ਨੂੰ ਗੁਨਟਾਕਲ ਵਿਚ ਗੁਮਨੂਰ ਜੈਰਾਮ ਨੂੰ ਪਾਰਟੀ ਟਿਕਟ ਦੀ ਅਲਾਟਮੈਂਟ ਤੋਂ ਨਾਰਾਜ਼ ਹੋ ਕੇ ਚੋਣ ਪ੍ਰਚਾਰ ਸਮੱਗਰੀ ਨੂੰ ਅੱਗ ਲਗਾ ਦਿੱਤੀ।"

ਇਸ ਖਬਰ ਅਨੁਸਾਰ, "ਵਿਜੇਵਾੜਾ: ਵਿਧਾਨ ਸਭਾ ਅਤੇ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਚੌਥੀ ਅਤੇ ਅੰਤਿਮ ਸੂਚੀ ਦੇ ਐਲਾਨ ਨੇ ਟੀਡੀਪੀ ਵਿਚ ਅਸਹਿਮਤੀ ਪੈਦਾ ਕਰ ਦਿੱਤੀ ਹੈ। ਚੀਪੁਰਪੱਲੀ ਟੀਡੀਪੀ ਇੰਚਾਰਜ ਕਿਮਿਦੀ ਨਾਗਾਰਜੁਨ ਨੇ ਆਪਣੇ ਚਾਚਾ ਕੇ ਕਾਲਾ ਵੈਂਕਟ ਰਾਓ ਨੂੰ ਵਿਧਾਨ ਸਭਾ ਸੀਟ ਦੀ ਅਲਾਟਮੈਂਟ ਤੋਂ ਨਾਰਾਜ਼ ਹੋ ਕੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਟੀਡੀਪੀ ਵਰਕਰਾਂ ਨੇ ਉਮੀਦਵਾਰਾਂ ਦੀ ਚੋਣ ਦੀ ਨਿੰਦਾ ਕਰਦੇ ਹੋਏ ਅਨੰਤਪੁਰ ਅਤੇ ਗੁੰਟਕਲ ਵਿਧਾਨ ਸਭਾ ਹਲਕਿਆਂ ਵਿਚ ਟੀਡੀਪੀ ਦਫ਼ਤਰਾਂ ਦੇ ਫਰਨੀਚਰ ਨੂੰ ਨੁਕਸਾਨ ਪਹੁੰਚਾਇਆ ਅਤੇ ਚੋਣ ਪ੍ਰਚਾਰ ਸਮੱਗਰੀ ਨੂੰ ਸਾੜ ਦਿੱਤਾ।"

ਦੱਸ ਦਈਏ ਕਿ ਸਾਨੂੰ ਇਸੇ ਸਰਚ ਵਿਚ ਵਾਇਰਲ ਵੀਡੀਓ "Samayam Telugu" ਦੇ Youtube ਰਿਪੋਰਟ ਵਿਚ ਅਪਲੋਡ ਮਿਲਿਆ। ਇਹ ਰਿਪੋਰਟ 29 ਮਾਰਚ 2024 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਰਿਪੋਰਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਮਤਲਬ ਸਾਫ ਸੀ ਕਿ ਵਾਇਰਲ ਹੋ ਰਹੇ ਇਸ ਵੀਡੀਓ ਦਾ ਭਾਜਪਾ ਨੂੰ ਟੀਡੀਪੀ ਵੱਲੋਂ ਸੀਟ ਸਮਰਥਨ ਦੇਣ ਨਾਲ ਕੋਈ ਸਬੰਧ ਨਹੀਂ ਹੈ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਜਦੋਂ ਮਾਰਚ 2024 ਵਿਖੇ ਵਿਧਾਨ ਸਭਾ ਚੋਣਾਂ ਵਿਚ ਟਿਕਟ ਵਰਤਾਰੇ ਤੋਂ ਨਾਰਾਜ਼ TDP ਵਰਕਰਾਂ ਨੇ ਦਫਤਰਾਂ ਬਾਹਰ ਜਾ ਕੇ ਐੱਨ. ਚੰਦਰਬਾਬੂ ਨਾਇਡੂ ਖਿਲਾਫ ਪ੍ਰਦਰਸ਼ਨ ਕੀਤਾ ਸੀ।

Result- Misleading

Our Sources 

News Report Of The New Indian Express Published On 30 March 2024

Youtube Video Report Of Samayam Telugu Published On 29 March 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Who was Kanchan Kumari aka Kamal Kaur Bhabhi? Dead Body Found in Bathinda Hospital's Car Parking

12 Jun 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

12 Jun 2025 12:22 PM

ਕਿਹੜਾ ਸਿਆਸੀ ਆਗੂ ਕਰਦਾ ਨਸ਼ਾ? ਕਿਸ ਕੋਲ ਕਿੰਨੀ ਜਾਇਦਾਦ? ਡੋਪ ਤੇ ਜਾਇਦਾਦ ਟੈਸਟਾਂ 'ਤੇ ਗਰਮਾਈ ਸਿਆਸਤ

11 Jun 2025 2:54 PM

Late Singer Sidhu Moosewala Birthday Anniversary | Moosa Sidhu Haveli | Sidhu Fans Coming In haveli

11 Jun 2025 2:42 PM

Balkaur Singh Interview After BBC Released Sidhu Moosewala Documentary | Sidhu Birthday Anniversary

11 Jun 2025 2:41 PM
Advertisement