Fact Check: ਕਿਸਾਨਾਂ ਦੇ ਹੱਕ 'ਚ ਹਾਕੀ ਟੀਮ ਨੇ ਨਕਾਰੇ ਸਰਕਾਰ ਦੇ ਪੈਸੇ? ਜਾਣੋ ਕਪਤਾਨ ਨੇ ਕੀ ਕਿਹਾ
Published : Aug 6, 2021, 1:41 pm IST
Updated : Aug 6, 2021, 2:26 pm IST
SHARE ARTICLE
Fact Check fake post going viral in the name of Indian Hockey Team
Fact Check fake post going viral in the name of Indian Hockey Team

ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਦਾਅਵਾ ਫਰਜ਼ੀ ਪਾਇਆ। ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇ ਪੰਜਾਬ ਹਾਕੀ ਮੈਨੇਜਮੈਂਟ ਨੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ।

RSFC (Team Mohali)- 41 ਸਾਲਾਂ ਬਾਅਦ ਭਾਰਤੀ ਹਾਕੀ ਨੇ ਉਲੰਪਿਕ 'ਚ ਤਗਮਾ ਜਿੱਤ ਕੇ ਇਤਿਹਾਸ ਨੂੰ ਦੁਹਰਾਇਆ। ਇਹ ਉਹ ਸਮਾਂ ਰਿਹਾ ਜਦੋਂ ਪੂਰੇ ਦੇਸ਼ ਨੇ ਇਕੱਠੇ ਹੋ ਕੇ ਭਾਰਤੀ ਹਾਕੀ ਟੀਮ ਦਾ ਸਮਰਥਨ ਕੀਤਾ। ਉੱਥੇ ਹੀ ਕੁੜੀਆਂ ਦੀ ਹਾਕੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਆਪਣਾ ਹੁਨਰ ਇਸ ਉਲੰਪਿਕ 'ਚ ਸਾਹਮਣੇ ਪੇਸ਼ ਕੀਤਾ। ਹਾਲਾਂਕਿ ਭਾਰਤੀ ਮਹਿਲਾ ਹਾਕੀ ਟੀਮ ਤਗਮਾ ਜਿੱਤਣ ਵਿਚ ਅਸਫਲ ਰਹੀ ਅਤੇ ਚੌਥੇ ਨੰਬਰ 'ਤੇ ਆਪਣਾ ਸਫ਼ਰ ਮੁਕੰਮਲ ਕੀਤਾ।

ਹੁਣ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਪੁਰਸ਼ ਹਾਕੀ ਟੀਮ ਨੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਸਰਕਾਰ ਤੋਂ ਇਨਾਮ ਵਜੋਂ ਮਿਲੇ ਪੈਸੇ ਨਹੀਂ ਲਵੇਗੀ।

ਇਸ ਦਾਅਵੇ ਨੂੰ ਨਾ ਸਿਰਫ ਆਮ ਲੋਕ ਸ਼ੇਅਰ ਕਰ ਰਹੇ ਹਨ ਬਲਕਿ ਪੰਜਾਬੀ ਸਿਤਾਰੇ ਵੀ ਇਸ ਦਾਅਵੇ ਨੂੰ ਵਾਇਰਲ ਕਰ ਰਹੇ ਹਨ।

ਪੰਜਾਬੀ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਵੀ ਵਾਇਰਲ ਕੀਤਾ ਦਾਅਵਾ ਅਤੇ ਬਾਅਦ ਵਿਚ ਡਿਲੀਟ ਕੀਤਾ ਆਪਣਾ ਪੋਸਟ। ਗੁਰਚੇਤ ਦੇ ਪੋਸਟ ਦਾ ਸਕ੍ਰੀਨਸ਼ਾਟ ਹੇਠਾਂ ਵੇਖਿਆ ਜਾ ਸਕਦਾ ਹੈ।

Gurchet PostGurchet Chitarkar's Post

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਇਹ ਆਮ ਗੱਲ ਹੈ ਕਿ ਜੇਕਰ ਅਜਿਹਾ ਕੋਈ ਬਿਆਨ ਹਾਕੀ ਇੰਡੀਆ ਵੱਲੋਂ ਆਇਆ ਹੁੰਦਾ ਤਾਂ ਹੁਣ ਤੱਕ ਉਸ ਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ ਅਤੇ ਲਗਭਗ ਹਰ ਮੇਨ ਸਟ੍ਰੀਮ ਮੀਡੀਆ ਅਦਾਰੇ ਨੇ ਇਸ ਨੂੰ ਲੈ ਕੇ ਖਬਰਾਂ ਬਣਾਉਣੀਆਂ ਸਨ।

"ਦੱਸ ਦਈਏ ਕਿ ਸਾਨੂੰ ਇਸ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਵੀ ਖਬਰ ਨਹੀਂ ਮਿਲੀ।"

ਅੱਗੇ ਵਧਦੇ ਹੋਏ ਅਸੀਂ ਹਾਕੀ ਮੈਨੇਜਮੈਂਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਹਾਕੀ ਮੈਨੇਜਮੈਂਟ ਦੇ ਦਫਤਰ ਸਕੱਤਰ ਕੁਲਬੀਰ ਸਿੰਘ ਸੈਣੀ ਨੇ ਇਸ ਦਾਅਵੇ ਨੂੰ ਲੈ ਕੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ, "ਇਹ ਦਾਅਵਾ ਬਿਲਕੁਲ ਫਰਜ਼ੀ ਹੈ। ਹਾਕੀ ਇੰਡੀਆ ਦੇ ਕਪਤਾਨ ਮਨਪ੍ਰੀਤ ਵੱਲੋਂ ਸਿਰਫ ਇਹ ਗੱਲ ਕਹੀ ਗਈ ਸੀ ਕਿ ਉਨ੍ਹਾਂ ਨੇ ਆਪਣਾ ਤਗਮਾ ਕੋਰੋਨਾ ਯੋਧਿਆਂ ਨੂੰ ਸਮਰਪਿਤ ਕੀਤਾ ਹੈ। ਇਨਾਮੀ ਰਾਸ਼ੀ ਨੂੰ ਲੈ ਕੇ ਅਜਿਹੀ ਕੋਈ ਗੱਲ ਨਹੀਂ ਕਹੀ ਗਈ ਹੈ।"

ਵਧੇਰੇ ਪੁਸ਼ਟੀ ਲਈ ਰੋਜ਼ਾਨਾ ਸਪੋਕਸਮੈਨ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨਾਲ ਗੱਲ ਕੀਤੀ। ਮਨਪ੍ਰੀਤ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਅਜਿਹਾ ਕੋਈ ਵੀ ਫੈਸਲਾ ਅਧਿਕਾਰਿਕ ਤੌਰ 'ਤੇ ਨਹੀਂ ਲਿਆ ਗਿਆ ਹੈ। ਇਨਾਮੀ ਰਾਸ਼ੀ ਨੂੰ ਲੈ ਕੇ ਵਾਇਰਲ ਇਹ ਪੋਸਟ ਗਲਤ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਪੰਜਾਬ ਹਾਕੀ ਮੈਨੇਜਮੈਂਟ ਨੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ।

Claim- Indian Hockey refused to take prize money in support of Farmers Protest
Claimed By- SM Users
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement