ਦੇਸ਼-ਵਿਰੋਧੀ ਨਾਅਰਿਆਂ ਦੀ ਇਹ ਆਡੀਓ 2016 ਦੇ ਇੱਕ ਕੇਸ ਤੋਂ ਕੱਟ ਕੇ ਵਾਇਰਲ ਵੀਡੀਓ 'ਚ ਵਰਤੀ ਗਈ ਹੈ।
RSFC (Team Mohali)- ਹਾਲ ਹੀ 'ਚ ਏਸ਼ੀਆ ਕੱਪ ਦੌਰਾਨ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਨ੍ਹਾਂ ਨੂੰ ਕੋਹਲੀ-ਕੋਹਲੀ ਦਾ ਨਾਅਰਾ ਲਾਉਂਦੇ ਹੋਏ ਪ੍ਰਸ਼ੰਸਕਾਂ 'ਤੇ ਗਲਤ ਇਸ਼ਾਰੇ ਕਰਦੇ ਦੇਖਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹੰਗਾਮਾ ਹੋਇਆ ਅਤੇ ਇਸ ਤੋਂ ਬਾਅਦ ਗੌਤਮ ਗੰਭੀਰ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਕੋਹਲੀ ਦੇ ਨਾਅਰੇ ਲਗਾਉਣ ਵਾਲੇ ਲੋਕਾਂ ਵੱਲ ਨਹੀਂ ਬਲਕਿ ਦੇਸ਼ ਵਿਰੋਧੀ ਨਾਅਰੇ ਲਗਾਉਣ ਵਾਲੇ ਪਾਕਿਸਤਾਨੀ ਪ੍ਰਸ਼ੰਸਕਾਂ ਵੱਲ ਇਸ਼ਾਰਾ ਕਰ ਰਹੇ ਸਨ।
ਹੁਣ ਇਸੇ ਦੌਰਾਨ ਗੌਤਮ ਗੰਭੀਰ ਦਾ ਉਹੀ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਕੋਹਲੀ-ਕੋਹਲੀ ਨਹੀਂ ਸਗੋਂ "ਭਾਰਤ ਤੇਰੇ ਟੁਕੜੇ ਹੋਣਗੇ" ਆਦਿ ਦੇ ਨਾਅਰੇ ਵੀਡੀਓ 'ਚ ਸੁਣੇ ਜਾ ਸਕਦੇ ਹਨ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ 'ਚ ਅਸਲੀ ਆਡੀਓ ਹੈ।
X ਅਕਾਊਂਟ Gopal Goswami ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "भारत तेरे टुकड़े होंगे वालों को मिडल फिंगर ही नहीं कुछ और भी दिखाना चाहिए।#GautamGambhir"
भारत तेरे टुकड़े होंगे वालों को मिडल फिंगर ही नहीं कुछ और भी दिखाना चाहिए।#GautamGambhir
— Gopal Goswami (@igopalgoswami) September 4, 2023
pic.twitter.com/BHgLbNCSO4
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਇਹ ਵਾਇਰਲ ਵੀਡੀਓ ਐਡੀਟੇਡ ਪਾਇਆ ਹੈ। ਦੇਸ਼-ਵਿਰੋਧੀ ਨਾਅਰਿਆਂ ਦੀ ਇਹ ਆਡੀਓ 2016 ਦੇ ਇੱਕ ਕੇਸ ਤੋਂ ਕੱਟ ਕੇ ਵਾਇਰਲ ਵੀਡੀਓ 'ਚ ਵਰਤੀ ਗਈ ਹੈ।
ਸਪੋਕਸਮੈਨ ਦੀ ਪੜਤਾਲ
ਜਾਂਚ ਸ਼ੁਰੂ ਕਰਦੇ ਹੋਏ, ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ। ਅਸੀਂ ਪਾਇਆ ਕਿ ਵੀਡੀਓ 'ਚ @xTripti ਲਿਖਿਆ ਇੱਕ ਵਾਟਰਮਾਰਕ ਦਿਖਾਈ ਦੇ ਰਿਹਾ ਹੈ।
"ਵਾਇਰਲ ਵੀਡੀਓ ਐਡੀਟੇਡ ਹੈ"
ਅਸੀਂ ਅੱਗੇ ਸਰਚ ਕਰਦੇ ਹੋਏ ਇਸ ਖਾਤੇ ਦੀ ਖੋਜ ਕੀਤੀ। ਅਸੀਂ ਇਸ ਖਾਤੇ ਨੂੰ ਨਹੀਂ ਲੱਭ ਸਕੇ ਕਿਉਂਕਿ ਇਹ ਖਾਤਾ ਡਿਲੀਟ ਕਰ ਦਿੱਤਾ ਗਿਆ ਸੀ। ਸਾਨੂੰ ਮੀਡੀਆ ਆਉਟਲੇਟ Alt News ਦੁਆਰਾ ਇਸ ਵੀਡੀਓ ਬਾਰੇ ਇਕ ਆਰਟੀਕਲ ਮਿਲਿਆ ਜਿਸ ਵਿਚ ਉਨ੍ਹਾਂ ਨੇ ਇਸ ਯੂਜ਼ਰ ਦੁਆਰਾ ਸਾਂਝੇ ਕੀਤੇ ਗਏ ਸਪੱਸ਼ਟੀਕਰਨਾਂ ਦੀ ਵਰਤੋਂ ਕੀਤੀ ਸੀ। ਆਪਣਾ ਅਕਾਊਂਟ ਡਿਲੀਟ ਕਰਨ ਤੋਂ ਪਹਿਲਾਂ, xTripti ਨੇ ਕਈ ਥਾਵਾਂ 'ਤੇ ਜਵਾਬ ਦੇ ਕੇ ਸਪੱਸ਼ਟ ਕੀਤਾ ਸੀ ਕਿ ਇਹ ਵੀਡੀਓ ਐਡਿਟ ਕੀਤਾ ਗਿਆ ਸੀ ਅਤੇ ਇਸਦਾ ਆਡੀਓ ਉਸੇ ਯੂਜ਼ਰ ਦੁਆਰਾ ਕਿਸੇ ਖਬਰ ਤੋਂ ਲਿਆ ਗਿਆ ਸੀ ਅਤੇ ਵਾਇਰਲ ਵੀਡੀਓ ਵਿਚ ਵਰਤਿਆ ਗਿਆ ਸੀ।
ਹੇਠਾਂ ਤੁਸੀਂ ਯੂਜ਼ਰ ਦੇ ਸਪੱਸ਼ਟੀਕਰਨ ਵਾਲੇ ਟਵੀਟ ਦੇ ਸਕ੍ਰੀਨਸ਼ਾਟ ਦੇਖ ਸਕਦੇ ਹੋ।
ਇਸ ਵੀਡੀਓ ਵਿਚ ਵਰਤੀ ਗਈ ਆਡੀਓ 7 ਸਾਲ ਪਹਿਲਾਂ ਜੇਐਨਯੂ ਵਿਚ ਲਾਏ ਗਏ ਦੇਸ਼ ਵਿਰੋਧੀ ਨਾਅਰਿਆਂ ਦੀ ਵੀਡੀਓ ਤੋਂ ਕੱਟੀ ਗਈ ਹੈ। ਸਾਨੂੰ ਇਸ ਨਾਅਰੇ ਨਾਲ ਸਬੰਧਤ ਫਰਵਰੀ 2016 ਦੀ AajTak ਦੀ ਇੱਕ ਖਬਰ ਮਿਲੀ, ਜਿਸ 'ਚ ਹੂਬਹੂ ਇਹੀ ਨਾਅਰੇ ਸੁਣੇ ਜਾ ਸਕਦੇ ਸਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਇਹ ਵਾਇਰਲ ਵੀਡੀਓ ਐਡੀਟੇਡ ਪਾਇਆ ਹੈ। ਦੇਸ਼-ਵਿਰੋਧੀ ਨਾਅਰਿਆਂ ਦੀ ਇਹ ਆਡੀਓ 2016 ਦੇ ਇੱਕ ਕੇਸ ਤੋਂ ਕੱਟ ਕੇ ਵਾਇਰਲ ਵੀਡੀਓ 'ਚ ਵਰਤੀ ਗਈ ਹੈ।