Fact Check: ਵਾਇਰਲ ਕੋਲਾਜ ਵਿਚ ਕੋਈ ਭਗੋੜਾ ਕਾਰੋਬਾਰੀ ਨਹੀਂ, ਭਾਜਪਾ ਨੇਤਾ ਹੈ
Published : Jan 7, 2021, 11:26 am IST
Updated : Jan 7, 2021, 11:26 am IST
SHARE ARTICLE
No fugitive businessman in viral collage
No fugitive businessman in viral collage

ਅਸੀਂ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਤਸਵੀਰ ਵਿਚ ਭਾਜਪਾ ਦਿੱਗਜਾਂ ਨਾਲ ਕੋਈ ਭਗੋੜਾ ਕਾਰੋਬਾਰੀ ਨਹੀਂ ਬਲਕਿ ਭਾਜਪਾ ਲੀਡਰ ਰਿਤੇਸ਼ ਤਿਵਾਰੀ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ):  ਸੋਸ਼ਲ ਮੀਡੀਆ 'ਤੇ ਇਕ ਕੋਲਾਜ ਵਾਇਰਲ ਹੋ ਰਿਹਾ ਹੈ ਜਿਸ ਵਿਚ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਨਾਲ ਇੱਕ ਵਿਅਕਤੀ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਨਾਲ ਹੋਰ ਕੋਈ ਨਹੀਂ ਬਲਕਿ ਭਗੋੜਾ ਕਾਰੋਬਾਰੀ ਨਿਤਿਨ ਸੰਦੇਸਰਾ ਹੈ।

ਅਸੀਂ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਤਸਵੀਰ ਵਿਚ ਭਾਜਪਾ ਦਿੱਗਜਾਂ ਨਾਲ ਕੋਈ ਭਗੋੜਾ ਕਾਰੋਬਾਰੀ ਨਹੀਂ ਬਲਕਿ ਭਾਜਪਾ ਲੀਡਰ ਰਿਤੇਸ਼ ਤਿਵਾਰੀ ਹੈ।

ਕੀ ਹੈ ਵਾਇਰਲ ਦਾਅਵਾ

ਫੇਸਬੁੱਕ ਪੇਜ ਕਿਸਾਨੀ ਦੇ ਫੈਨ ਨੇ 2 ਜਨਵਰੀ ਨੂੰ ਇੱਕ ਕੋਲਾਜ ਸ਼ੇਅਰ ਕੀਤਾ ਜਿਸ ਵਿਚ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਨਾਲ ਇੱਕ ਵਿਅਕਤੀ ਨੂੰ ਵੇਖਿਆ ਜਾ ਸਕਦਾ ਹੈ। ਇਸ ਪੋਸਟ ਨਾਲ ਕੈਪਸ਼ਨ ਲਿਖਿਆ ਗਿਆ : "5700 ਕਰੋੜ ਦਾ ਚੂਨਾ ਲਾ ਕੇ ਨਾਈਜ਼ੀਰੀਆ ਭੱਜਣ ਵਾਲਾ ਇਹ ਭਗੌੜਾ ਨਿਤਿਨ ਸੰਦੇਸਰਾ ਕਿਸ ਦਾ ਦੋਸਤ ਹੈ ਇਹ ਕਿਨ੍ਹਾਂ ਦਾ ਦੋਸਤ ਹੈ..? #FarmerProtest #हरियाणापंजाब_bjp साफ"

Photo

ਇਸ ਪੋਸਟ ਦਾ ਆਰਕਾਇਵਡ ਲਿੰਕ

ਸਪੋਕਸਮੈਨ ਵੱਲੋਂ ਕੀਤੀ ਗਈ ਜਾਂਚ-ਪੜਤਾਲ

ਜਾਂਚ ਦੌਰਾਨ ਅਸੀਂ ਸਭ ਤੋਂ ਪਹਿਲਾਂ ਗੂਗਲ ‘ਤੇ ਨਿਤਿਨ ਸੰਦੇਸਰਾ ਕੀਵਰਡ ਨਾਲ ਸਰਚ ਕੀਤਾ। ਇਸ ਦੌਰਾਨ ਕਈ ਫੋਟੋਆਂ ਸਾਹਮਣੇ ਆਈਆਂ। ਫੋਟੋਆਂ ਦੀ ਤੁਲਨਾ ਕਰਨ ‘ਤੇ ਸਾਫ ਹੋ ਗਿਆ ਕਿ ਵਾਇਰਲ ਫੋਟੋ ਵਿਚ ਦਿਖਾਈ ਦੇ ਰਿਹਾ ਵਿਅਕਤੀ ਨਿਤਿਨ ਸੰਦੇਸਰਾ ਨਹੀਂ ਹੈ।

PhotoPhoto

ਵਾਇਰਲ ਫੋਟੋ ਵਿਚ ਭਾਜਪਾ ਆਗੂਆਂ ਨਾਲ ਦਿਖਾਈ ਦੇ ਰਹੇ ਵਿਅਕਤੀ ਦੀ ਪਛਾਣ ਲਈ ਅਸੀਂ ਗੂਗਲ ਰਿਵਰਸ ਇਮੇਜ ਸਰਚ ਕੀਤਾ। ਪਹਿਲੀ ਫੋਟੋ ਨੂੰ ਰਿਵਰਸ ਇਮੇਜ ਸਰਚ ‘ਤੇ 19 ਅਪ੍ਰੈਲ 2016 ਨੂੰ ਪ੍ਰਕਾਸ਼ਿਤ ਹੋਈ ਇੰਡੀਅਨ ਐਕਸਪ੍ਰੈਸ ਦੀ ਇਕ ਰਿਪੋਰਟ ਸਾਹਮਣੇ ਆਈ। ਇੱਥੋਂ ਜਾਣਕਾਰੀ ਮਿਲੀ ਕਿ ਫੋਟੋ ਵਿਚ ਰਾਜਨਾਥ ਸਿੰਘ ਨਾਲ ਦਿਖਾਈ ਦੇ ਰਿਹਾ ਵਿਅਕਤੀ ਭਾਜਪਾ ਆਗੂ ਰਿਤੇਸ਼ ਤਿਵਾੜੀ ਹੈ।

ਦੂਜੀ ਫੋਟੋ ਨੂੰ ਰਿਵਰਸ ਇਮੇਜ ਸਰਚ ਕਰਨ ‘ਤੇ ਇਕ ਮੀਡੀਆ ਰਿਪੋਰਟ ਸਾਹਮਣੇ ਆਈ, ਜਿਸ ਤੋਂ ਸਾਫ ਹੋ ਗਿਆ ਕਿ ਫੋਟੋ ਵਿਚ ਅਮਿਤ ਸ਼ਾਹ ਨਾਲ ਦਿਖਾਈ ਦੇ ਰਿਹਾ ਵਿਅਕਤੀ ਬੰਗਾਲ ਭਾਜਪਾ ਦਾ ਦਿੱਗਜ਼ ਆਗੂ ਰਿਤੇਸ਼ ਤਿਵਾੜੀ ਹੈ।

ਰਿਤੇਸ਼ ਤਿਵਾੜੀ ਸਬੰਧੀ ਜਾਣਕਾਰੀ ਲਈ ਅਸੀਂ ਗੂਗਲ ‘ਤੇ ਸਰਚ ਕੀਤੀ। ਇਸ ਦੌਰਾਨ ਸਾਨੂੰ ਰਿਤੇਸ਼ ਤਿਵਾੜੀ ਦਾ ਟਵਿਟਰ ਅਕਾਊਂਟ ਮਿਲਿਆ। ਇੱਥੋਂ ਪਤਾ ਚੱਲਿਆ ਕਿ ਰਿਤੇਸ਼ ਤਿਵਾੜੀ ਬੰਗਾਲ ਭਾਜਪਾ ਦੇ ਉਪ ਪ੍ਰਧਾਨ ਹਨ।

Photo

ਟਵਿਟਰ ‘ਤੇ ਰਿਤੇਸ਼ ਤਿਵਾੜੀ ਦੀਆਂ ਕਈ ਫੋਟੋਆਂ ਵੀ ਦੇਖਣ ਨੂੰ ਮਿਲੀਆਂ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਵਾਇਰਲ ਫੋਟੋ ਵਿਚ ਦਿਖਾਈ ਦੇ ਰਿਹਾ ਵਿਅਕਤੀ ਭਗੌੜਾ ਨਿਤਿਨ ਸੰਦੇਸਰਾ ਨਹੀਂ ਹੈ। ਵਧੇਰੇ ਪੁਸ਼ਟੀ ਲਈ ਅਸੀਂ ਭਾਜਪਾ ਆਗੂ ਰਿਤੇਸ਼ ਤਿਵਾੜੀ ਨਾਲ ਸੰਪਰਕ ਕੀਤਾ, ਉਹਨਾਂ ਦੱਸਿਆ ਕਿ ਇਹ ਫੇਕ ਹੈ ਤੇ ਉਹਨਾਂ ਦੀ ਫੋਟੋ ਨੂੰ ਕਈ ਵਾਰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਚੁੱਕਾ ਹੈ।

ਨਤੀਜਾ: ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਗਿਆ। ਵਾਇਰਲ ਫੋਟੋ ਵਿਚ ਦਿਖਾਈ ਦੇ ਰਿਹਾ ਵਿਅਕਤੀ ਬੰਗਾਲ ਭਾਜਪਾ ਆਗੂ ਰਿਤੇਸ਼ ਤਿਵਾੜੀ ਹੈ।

Claim: ਭਾਜਪਾ ਦਿੱਗਜ਼ਾਂ ਨਾਲ ਦਿਖਾਈ ਦੇ ਰਿਹਾ ਵਿਅਕਤੀ ਭਗੌੜਾ ਨਿਤਿਨ ਸੰਦੇਸਰਾ ਹੈ।

Claim By: ਕਿਸਾਨੀ ਦੇ ਫੈਨ

Fact Check: ਗਲਤ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement