ਤੱਥ ਜਾਂਚ - ਪੀਐੱਮ ਮੋਦੀ ਅਤੇ ਪਾਮੇਲਾ ਗੋਸਵਾਮੀ ਦੀ ਸਾਈਕਲ ਚਲਾਉਂਦਿਆਂ ਦੀ ਤਸਵੀਰ ਐਡਿਟਡ 
Published : Mar 7, 2021, 2:29 pm IST
Updated : Mar 7, 2021, 2:29 pm IST
SHARE ARTICLE
Fact Check: This viral image of PM Modi riding bicycle along with Pamela Goswami is morphed
Fact Check: This viral image of PM Modi riding bicycle along with Pamela Goswami is morphed

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪੀਐੱਮ ਮੋਦੀ ਦੀ ਸਾਈਕਲ 'ਤੇ ਖਿਚਵਾਈ ਤਸਵੀਰ ਨੂੰ ਐਡਿਟ ਕਰ ਕੇ ਪਾਮੇਲਾ ਗੋਸਵਾਮੀ ਦੀ ਤਸਵੀਰ ਨਾਲ ਜੋੜਿਆ ਗਿਆ ਹੈ। 

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - 20 ਫਰਵਰੀ 2021 ਨੂੰ ਪੱਛਮ ਬੰਗਾਲ ਦੇ ਭਾਜਪਾ ਯੁਵਾ ਮੋਰਚੇ ਦੀ ਨੇਤਾ ਪਾਮੇਲਾ ਗੋਸਵਾਮੀ ਨੂੰ ਦੱਖਮ ਕੋਲਕਾਤਾ ਦੇ ਨਿਊ ਅਲੀਪੁਰ ਤੋਂ 100 ਗ੍ਰਾਮ ਕੋਕੀਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਦੇ ਚਲਦੇ ਹੁਣ ਪਾਮੇਲਾ ਗੋਸਵਾਮੀ ਦੀ ਪੀਐੱਮ ਮੋਦੀ ਨਾਲ ਸਾਈਕਲ ਚਲਾਉਂਦਿਆਂ ਦੀ ਤਸਵੀਰ ਵਾਇਰਲ ਹੋ ਰਹੀ ਹੈ।  

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪੀਐੱਮ ਮੋਦੀ ਦੀ 2017 ਵਿਚ ਸਾਈਕਲ 'ਤੇ ਖਿਚਵਾਈ ਤਸਵੀਰ ਨੂੰ ਐਡਿਟ ਕਰ ਕੇ ਪਾਮੇਲਾ ਗੋਸਵਾਮੀ ਦੀ ਸਾਈਕਲ ਚਲਾਉਂਦਿਆਂ ਦੀ ਤਸਵੀਰ ਨਾਲ ਜੋੜਿਆ ਗਿਆ ਹੈ। 

ਵਾਇਰਲ ਪੋਸਟ
ਫੇਸਬੁੱਕ ਯੂਜ਼ਰ Iqbal Rana ਨੇ 23 ਫਰਵਰੀ ਨੂੰ ਵਾਇਰਲ ਤਸਵੀਰ ਨੂੰ ਸ਼ੇਅਰ ਕੀਤੀ ਅਤੇ ਕੈਪਸ਼ਨ ਲਿਖਿਆ, ''फोटो जीवी कोकीन जीवी के साथ''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਪੜਤਾਲ 
ਸਪੋਕਸਮੈਨ ਨੇ ਆਪਣੀ ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ਪੀਐੱਮ ਮੋਦੀ ਦੀ ਤਸਵੀਰ indianexpress ਦੀ ਰਿਪੋਰਟ ਵਿਚ ਪ੍ਰਕਾਸ਼ਿਤ ਮਿਲੀ। ਇਹ ਰਿਪਰੋਟ 28 ਜੂਨ 2017 ਵਿਚ ਪਬਲਿਸ਼ ਕੀਤੀ ਗਈ ਸੀ। ਰਿਪੋਰਟ ਵਿਚ ਪ੍ਰਕਾਸ਼ਿਤ ਕੀਤੀ ਤਸਵੀਰ ਨੂੰ ਕੈਪਸ਼ਨ ਦਿੱਤਾ ਗਿਆ ਸੀ,''Narendra Modi thanked Netherlands PM for gifting a brand new bicycle and posed for pictures flaunting the cycle''

Photo

ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2017 ਵਿਚ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁਟੇ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਤੋਂ ਬਾਅਦ ਪੀਐੱਮ ਮੋਦੀ ਨੂੰ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨੇ ਤੋਹਫ਼ੇ ਵਜੋਂ ਸਾਈਕਲ ਦਿੱਤੀ ਸੀ। 

ਇਸ ਦੇ ਨਾਲ ਹੀ ਪੀਐੱਮ ਮੋਦੀ ਨੇ ਸਾਈਕਲ 'ਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਦੀ ਤਸਵੀਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਸੀ। ਤਸਵੀਰਾਂ ਸ਼ੇਅਰ ਕਰ ਪੀਐੱਮ ਮੋਦੀ ਨੇ ਤੋਹਫ਼ੇ ਲਈ ਧੰਨਵਾਦ ਕੀਤਾ ਸੀ ਅਤੇ ਕੈਪਸ਼ਨ ਲਿਖਿਆ, ''Thank you @MinPres @markrutte for the bicycle.''

ਅੱਗੇ ਵਧਦੇ ਹੋਏ ਅਸੀਂ ਪਾਮੇਲਾ ਗੋਸਵਾਮੀ ਦੀ ਵਾਇਰਲ ਤਸਵੀਰ ਨੂੰ ਲੈ ਕੇ ਕੀਵਰਡ ਸਰਚ ਕੀਤੇ। ਸਰਚ ਦੌਰਾਨ ਸਾਨੂੰ ਪਾਮੇਲਾ ਗੋਸਵਾਮੀ ਦੀ ਤਸਵੀਰ ਉਹਨਾਂ ਦੇ ਫੇਸਬੁੱਕ ਪੇਜ਼ 'ਤੇ ਅਪਲੋਡ ਕੀਤੀ ਮਿਲੀ। ਇਹ ਤਸਵੀਰ 1 ਦਸੰਬਰ 2020 ਨੂੰ ਅਪਲੋਡ ਕੀਤੀ ਗਈ ਸੀ। ਤਸਵੀਰ ਅਪਲੋਡ ਕਰਦਿਆਂ ਉਹਨਾਂ ਨੇ ਭਾਜਪਾ ਵਰਕਰ ਅਨੁਪਮ ਮਲਿਕ ਨੂੰ ਵੀ ਟੈਗ ਕੀਤਾ ਸੀ। ਤਸਵੀਰ ਵਿਚ ਸਾਫ਼ ਦਿਖਿਆ ਜਾ ਸਕਦਾ ਹੈ ਕਿ ਪਾਮੇਲਾ ਗੋਸਵਾਮੀ ਦੇ ਨਾਲ ਕਿਧਰੇ ਵੀ ਪੀਐੱਮ ਮੋਦੀ ਨਜ਼ਰ ਨਹੀਂ ਆ ਰਹੇ ਹਨ। ਮਤਲਬ ਸਾਫ਼ ਸੀ ਕਿ ਪੀਐੱਮ ਮੋਦੀ ਦੀ ਤਸਵੀਰ ਐਡਿਟ ਕਰ ਕੇ ਲਗਾਈ ਗਈ ਹੈ।

Photo

ਤਸਵੀਰਾਂ ਦੀ ਤੁਲਨਾ ਕਰਨ 'ਤੇ ਸਾਫ਼ ਪਤਾ ਚੱਲ ਰਿਹਾ ਹੈ ਕਿ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ। ਤਸਵੀਰਾਂ ਦਾ ਕੋਲਾਜ ਤੁਸੀਂ ਹੇਠਾਂ ਦੇਖ ਸਕਦੇ ਹੋ। 

Photo

ਨਤੀਜਾ - ਸਪੋਕਸਮੈਨ ਨੇ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡਿਟਡ ਪਾਇਆ ਹੈ। ਪੀਐੱਮ ਮੋਦੀ ਦੀ 2017 ਵਿਚ ਸਾਈਕਲ 'ਤੇ ਖਿਚਵਾਈ ਤਸਵੀਰ ਨੂੰ ਪਾਮੇਲਾ ਗੋਸਵਾਮੀ ਦੀ ਸਾਈਕਲ ਚਲਾਉਂਦਿਆਂ ਦੀ ਤਸਵੀਰ ਨਾਲ ਜੋੜਿਆ ਗਿਆ ਹੈ। 

Claim: ਪਾਮੇਲਾ ਗੋਸਵਾਮੀ ਦੀ ਪੀਐੱਮ ਮੋਦੀ ਨਾਲ ਸਾਈਕਲ ਚਲਾਉਂਦਿਆਂ ਦੀ ਇਕੱਠਿਆਂ ਦੀ ਤਸਵੀਰ ਵਾਇਰਲ ਹੋ ਰਹੀ ਹੈ।  
Claimed By: ਫੇਸਬੁੱਕ ਯੂਜ਼ਰ Iqbal Rana
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement