ਝਗੜੇ ਦਾ ਵਾਇਰਲ ਇਹ ਵੀਡੀਓ ਮਨੀਕਰਨ ਸਾਹਿਬ ਦਾ ਨਹੀਂ ਬਲਕਿ ਮਕਲੌਡ ਗੰਜ ਦਾ ਹੈ, ਪੜ੍ਹੋ Fact Check 
Published : Mar 7, 2023, 6:20 pm IST
Updated : Mar 7, 2023, 6:33 pm IST
SHARE ARTICLE
Fact Check Viral of people fighting is from Mcleod Ganj not Manikaran Sahib
Fact Check Viral of people fighting is from Mcleod Ganj not Manikaran Sahib

ਮਨੀਕਰਨ ਸਾਹਿਬ ਦੀ ਘਟਨਾ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਮਕਲੌਡ ਗੰਜ ਦਾ ਹੈ।

RSFC (Team Mohali)- ਬੀਤੇ ਦਿਨਾਂ ਹਿਮਾਚਲ ਪ੍ਰਦੇਸ਼ ਤੋਂ ਇੱਕ ਖਬਰ ਸਾਹਮਣੇ ਆਉਂਦੀ ਹੈ ਜਿਸਦੇ ਅਨੁਸਾਰ ਮਨੀਕਰਨ ਸਾਹਿਬ ਵਿਖੇ ਪੰਜਾਬ ਤੋਂ ਗਏ ਸ਼ਰਧਾਲੂਆਂ ਵੱਲੋਂ ਲੋਕਲ ਜਨਤਾ ਨਾਲ ਕੁਟੱਮਾਰ ਕੀਤੀ ਗਈ ਅਤੇ ਗੱਡੀਆਂ ਦੇ ਸ਼ੀਸ਼ੇ ਭੰਨੇ ਗਏ। ਹੁਣ ਇਸ ਮਾਮਲੇ ਨਾਲ ਜੋੜ ਸੋਸ਼ਲ ਮੀਡੀਆ 'ਤੇ ਝੜਪ ਦੇ ਕਈ ਵੀਡੀਓਜ਼ ਵਾਇਰਲ ਹੋਏ। ਹੁਣ ਅਜਿਹੇ ਹੀ ਝੜਪ ਦਾ ਵੀਡੀਓ ਵਾਇਰਲ ਕਰਦਿਆਂ ਇਸਨੂੰ ਮਨੀਕਰਨ ਸਾਹਿਬ ਘਟਨਾ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਟਵਿੱਟਰ ਯੂਜ਼ਰ "preet sekhon" ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, "ਸ਼ਸਤਰ ਫੜ੍ਹੀਏ ਤਾਂ ਬਦਨਾਮ ਕਰਦੇ ਆ, ਨਿਹੱਥੇ ਹੋਈਏ ਤਾਂ ਕਤਲੇਆਮ ਕਰਦੇ ਆ . ਸਾਡੀ ਹੀ ਕੌਮ ਅੱਖਾਂ ਤੋਂ ਅੰਨੀ ਆ, ਅਗਲੇ ਤਾਂ ਸਭ ਕੁਛ ਸ਼ਰੇਆਮ ਕਰਦੇ ਆ.#ManikaranSahib"

 

 

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਨੀਕਰਨ ਸਾਹਿਬ ਦਾ ਨਹੀਂ ਬਲਕਿ ਮਕਲੌਡ ਗੰਜ ਦਾ ਹੈ।"

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ Google Lens ਵਿਚ ਸਰਚ ਕੀਤਾ। 

"ਵਾਇਰਲ ਵੀਡੀਓ ਮਕਲੌਡ ਗੰਜ ਦਾ ਹੈ"

ਸਾਨੂੰ ਇਹ ਵੀਡੀਓ ਮੀਡੀਆ ਅਦਾਰੇ Punjab Kesari-Himachal ਦੁਆਰਾ 6 ਮਾਰਚ 2023 ਦਾ ਸਾਂਝਾ ਕੀਤਾ ਮਿਲਿਆ। ਵੀਡੀਓ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ ਗਿਆ, "धर्मशाला: मैक्लोडगंज चौक पर सरेआम मारपीट करते पर्यटक#पुलिस बनी मूकदर्शक..."

 

 

ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ Google Maps ਦਾ ਸਹਾਰਾ ਲੈ ਕੇ ਇਸ ਵੀਡੀਓ ਦੀ ਲੋਕੇਸ਼ਨ ਨੂੰ ਕਨਫਰਮ ਕੀਤਾ। ਵਾਇਰਲ ਵੀਡੀਓ ਅਸੀਂ Troy Tattoo ਲਿਖਿਆ ਵੇਖਿਆ। ਇਸ ਕਰਕੇ ਅਸੀਂ ਗੂਗਲ ਮੈਪਸ 'ਤੇ Troy Tattoo Mcleod ganj ਸਰਚ ਕੀਤਾ।

ਸਾਨੂੰ ਸਰਚ ਦੌਰਾਨ ਥਾਂ 'ਚ ਕਈ ਸਮਾਨਤਾਵਾਂ ਮਿਲੀਆਂ ਜਿਨ੍ਹਾਂ ਤੋਂ ਸਾਫ ਹੋਇਆ ਕਿ ਵਾਇਰਲ ਵੀਡੀਓ ਮਕਲੌਡ ਗੰਜ ਦਾ ਹੈ।

ਹੇਠਾਂ ਤੁਸੀਂ ਵਾਇਰਲ ਵੀਡੀਓ ਅਤੇ ਗੂਗਲ ਮੈਪਸ ਦੀਆਂ ਸਮਾਨਤਾਵਾਂ ਨੂੰ ਵੇਖ ਸਕਦੇ ਹੋ।

Google MapsGoogle Maps

ਨਤੀਜਾ- ਸਾਡੀ ਪੜਤਾਲ ਵਿਚ ਸਾਫ ਹੋਇਆ ਕਿ ਮਨੀਕਰਨ ਸਾਹਿਬ ਦੀ ਘਟਨਾ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਮਕਲੌਡ ਗੰਜ ਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੁਰਸਿੱਖ ਬਜ਼ੁਰਗ ਦੀ ਚੰਗੀ ਪੈਨਸ਼ਨ, 3 ਬੱਚੇ ਵਿਦੇਸ਼ ਸੈੱਟ, ਫਿਰ ਵੀ ਵੇਚਦੇ ਗੰਨੇ ਦਾ ਜੂਸ

19 Sep 2024 9:28 AM

ਕਿਸਾਨਾਂ ਲਈ ਆ ਰਹੀ ਨਵੀਂ ਖੇਤੀ ਨੀਤੀ! ਸਰਕਾਰ ਨੇ ਖਾਕਾ ਕੀਤਾ ਤਿਆਰ.. ਕੀ ਹੁਣ ਕਿਸਾਨਾਂ ਦੇ ਸਾਰੇ ਮਸਲੇ ਹੋਣਗੇ ਹੱਲ?

19 Sep 2024 9:21 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:19 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:17 AM

ਹਿੰਦੂਆਂ ਲਈ ਅੱ+ਤ+ਵਾ+ਦੀ ਹੈ ਭਿੰਡਰਾਂਵਾਲਾ- ਵਿਜੇ ਭਾਰਦਵਾਜ "ਭਾਜਪਾ ਦੇ MP 5 ਦਿਨ ਸੰਤ ਭਿੰਡਰਾਂਵਾਲਾ ਦੇ ਨਾਲ ਰਹੇ ਸੀ"

18 Sep 2024 9:14 AM
Advertisement