Fact Check: ਕੋਲਕਾਤਾ 'ਚ ਵਾਪਰੀ ਹਿੰਸਾ ਦੀ ਪੁਰਾਣੀ ਤਸਵੀਰ ਬੰਗਾਲ ਹਿੰਸਾ ਦੇ ਨਾਂਅ ਤੋਂ ਵਾਇਰਲ
Published : May 7, 2021, 3:41 pm IST
Updated : May 7, 2021, 4:07 pm IST
SHARE ARTICLE
Old picture of violence in Kolkata goes viral in the name of Bengal violence
Old picture of violence in Kolkata goes viral in the name of Bengal violence

ਸਪੋਕਸਮੈਨ ਨੇ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ। ਇਹ ਤਸਵੀਰ ਹਾਲੀਆ ਨਹੀਂ ਬਲਕਿ 2019 ਦੀ ਹੈ ਜਦੋਂ ਕੋਲਕਾਤਾ ਦੇ ਵਿਦਿਆਸਾਗਰ ਕਾਲਜ ਵਿਚ ਹਿੰਸਾ ਵਾਪਰੀ ਸੀ।

ਰੋਜ਼ਾਨਾ ਸਪੋਕਸਮੈਨ (ਟੀਮ ਫੈਕਟ ਚੈੱਕ): ਸੋਸ਼ਲ ਮੀਡੀਆ 'ਤੇ ਅੱਗ ਵਿਚ ਸੜ ਰਹੀ ਇਕ ਇਮਾਰਤ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਇਸ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਪੱਛਮੀ ਬੰਗਾਲ ਦੀ ਹੈ, ਜਿੱਥੇ ਟੀਐਮਸੀ ਵਰਕਰ ਹਿੰਸਾ ਕਰ ਰਹੇ ਹਨ ਅਤੇ ਭਾਜਪਾ ਵਰਕਰਾਂ ਦੇ ਦਫ਼ਤਰਾਂ ਨੂੰ ਅੱਗ ਲਗਾ ਰਹੇ ਹਨ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ। ਇਹ ਤਸਵੀਰ ਹਾਲੀਆ ਨਹੀਂ ਬਲਕਿ 2019 ਦੀ ਹੈ ਜਦੋਂ ਕੋਲਕਾਤਾ ਦੇ ਵਿਦਿਆਸਾਗਰ ਕਾਲਜ ਵਿਚ ਹਿੰਸਾ ਵਾਪਰੀ ਸੀ।

ਵਾਇਰਲ ਪੋਸਟ

ਟਵਿੱਟਰ ਯੂਜ਼ਰ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "Congratulations to the people of west Bengal for choosing TMC murder crimes Best wishes for your bright future. #BengalViolence"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ The Statesman ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਇੱਕ ਖਬਰ ਵਿਚ ਮਿਲੀ। 15 ਮਈ 2019 ਨੂੰ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "After violence at Amit Shah’s Kolkata rally, BJP says bid to strangulate democracy, Mamata hits back"

Photo

ਖਬਰ ਅਨੁਸਾਰ ਮਾਮਲਾ ਕੋਲਕਾਤਾ ਦੇ ਵਿਦਿਆਸਾਗਰ ਕਾਲਜ ਕੈਂਪਸ ਵਿਚ ਵਾਪਰਿਆ ਜਦੋਂ ਟੀਐਮਸੀ ਅਤੇ ਭਾਜਪਾ ਦੇ ਵਰਕਰ ਆਪਸ ਵਿਚ ਭੀੜ ਗਏ ਸਨ। ਇਹ ਪੂਰੀ ਖ਼ਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਹ ਤਸਵੀਰ ਸਾਨੂੰ bengali.abplive.com ਦੀ ਖਬਰ ਵਿਚ ਵੀ ਪ੍ਰਕਾਸ਼ਿਤ ਮਿਲੀ। ਖ਼ਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Photo

ਦੱਸ ਦੀਏ ਕਿ ਬੰਗਾਲ ਵਿਚ ਚੋਣ ਨਤੀਜਿਆਂ ਤੋਂ ਬਾਅਦ ਪੈਦਾ ਹੋਏ ਹਲਾਤਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਟੀਐਮਸੀ ਦੀ ਜਿੱਤ ਤੋਂ ਬਾਅਦ ਬੰਗਾਲ ਵਿਚ ਕਈ ਥਾਵਾਂ 'ਤੇ ਹਿੰਸਾ ਵੇਖਣ ਨੂੰ ਮਿਲੀ ਹੈ। ਇਸੇ ਹਿੰਸਾ ਨੂੰ ਲੈ ਕੇ 4 ਮਈ 2021 ਨੂੰ ਪ੍ਰਕਾਸ਼ਿਤ ਜਾਗਰਣ ਇੰਗਲਿਸ਼ ਦੀ ਖਬਰ ਅਨੁਸਾਰ ਹਾਲੀਆ ਹਿੰਸਾ ਵਿਚ 11 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਖਬਰ ਇੱਥੇ ਕਲਿੱਕ ਕਰਕੇ ਪੜ੍ਹੀ ਜਾ ਸਕਦੀ ਹੈ।

Photo

ਨਤੀਜਾ: ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਤਸਵੀਰ ਹਾਲੀਆ ਨਹੀਂ ਬਲਕਿ 2019 ਦੀ ਹੈ ਜਦੋਂ ਕੋਲਾਕਾਤ ਦੇ ਵਿਦਿਆਸਗਰ ਕਾਲਜ ਅੰਦਰ ਹਿੰਸਾ ਵਾਪਰੀ ਸੀ।

Claim: ਪੁਰਾਣੀ ਤਸਵੀਰ ਹਾਲੀਆ ਬੰਗਾਲ ਹਿੰਸਾ ਦੇ ਨਾਂਅ ਤੋਂ ਵਾਇਰਲ

Claim By: ਟਵਿੱਟਰ ਯੂਜ਼ਰ

Fact Check: ਗੁੰਮਰਾਹਕੁਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM
Advertisement