
ਅਸਲ ਤਸਵੀਰ ਵਿਚ CM ਚਰਨਜੀਤ ਚੰਨੀ ਨੇ ਇੰਦਰਾ ਗਾਂਧੀ ਦੀ ਨਹੀਂ ਬਲਕਿ ਭਗਤ ਸਿੰਘ ਦੀ ਤਸਵੀਰ ਨੂੰ ਆਪਣੇ ਹੱਥ 'ਚ ਫੜ੍ਹਿਆ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਦੇ CM ਚਰਨਜੀਤ ਚੰਨੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ CM ਨੂੰ ਆਪਣੇ ਹੱਥ 'ਚ ਇੰਦਰਾ ਗਾਂਧੀ ਦੀ ਤਸਵੀਰ ਨੂੰ ਫੜ੍ਹੇ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਵਾਇਰਲ ਕਰਦੇ ਹੋਏ CM ਅਤੇ ਪੰਜਾਬ ਕਾਂਗਰੇਸ 'ਤੇ ਤੰਜ ਕੱਸਿਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ 5 ਅਕਤੂਬਰ 2021 ਦੀ ਹੈ ਜਦੋਂ CM ਨੇ ਉੱਤਰ ਪ੍ਰਦੇਸ਼ ਵਿਖੇ ਲਖੀਮਪੁਰ ਵਿਚ ਕਿਸਾਨਾਂ ਦੀ ਹੱਤਿਆ ਦੀ ਘਟਨਾ ਖਿਲਾਫ ਰੋਸ਼ ਜ਼ਾਹਰ ਕਰਦੇ ਹੋਏ ਭਗਤ ਸਿੰਘ ਦੀ ਤਸਵੀਰ ਨੂੰ ਆਪਣੇ ਹੱਥ 'ਚ ਫੜ੍ਹਿਆ ਸੀ।
ਵਾਇਰਲ ਪੋਸਟ
ਫੇਸਬੁੱਕ ਪੇਜ Fans of Anantvir Singh Badal ਨੇ 6 ਅਕਤੂਬਰ 2021 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਤਸਵੀਰ ਬਹੁਤ ਕੁੱਝ ਕਹਿੰਦੀ ਆ ਜੇ ਸਮਝੋ ਤੇ"
ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਤਸਵੀਰ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
"ਅਸਲ ਤਸਵੀਰ ਵਿਚ CM ਨੇ ਭਗਤ ਸਿੰਘ ਦੀ ਤਸਵੀਰ ਨੂੰ ਫੜ੍ਹਿਆ ਸੀ"
ਸਾਨੂੰ ਇਸ ਮਾਮਲੇ ਨਾਲ ਜੁੜਿਆ ਵੀਡੀਓ ਟਵਿੱਟਰ 'ਤੇ CMO Punjab ਦੇ ਅਧਿਕਾਰਿਕ ਟਵਿੱਟਰ ਅਕਾਊਂਟ ਦੁਆਰਾ ਸ਼ੇਅਰ ਕੀਤਾ ਮਿਲਿਆ। ਇਸ ਵੀਡੀਓ ਵਿਚ ਵਾਇਰਲ ਤਸਵੀਰ ਵਰਗਾ ਦ੍ਰਿਸ਼ ਹੂਬਹੂ ਵੇਖਿਆ ਜਾ ਸਕਦਾ ਹੈ ਪਰ ਫਰਕ ਸੀ ਕਿ CM ਨੇ ਆਪਣੇ ਹੱਥ 'ਚ ਇੰਦਰਾ ਗਾਂਧੀ ਦੀ ਨਹੀਂ ਬਲਕਿ ਸ਼ਹੀਦ ਭਗਤ ਸਿੰਘ ਦੀ ਤਸਵੀਰ ਨੂੰ ਫੜ੍ਹਿਆ ਸੀ।
ਇਹ ਟਵੀਟ 5 ਅਕਤੂਬਰ 2021 ਨੂੰ ਕੀਤਾ ਗਿਆ ਸੀ ਅਤੇ ਇਸ ਟਵੀਟ ਅਨੁਸਾਰ CM ਨੇ ਉੱਤਰ ਪ੍ਰਦੇਸ਼ ਵਿਖੇ ਲਖੀਮਪੁਰ ਵਿਚ ਕਿਸਾਨਾਂ ਦੀ ਹੱਤਿਆ ਦੀ ਘਟਨਾ ਖਿਲਾਫ ਰੋਸ਼ ਜ਼ਾਹਰ ਕਰਦੇ ਹੋਏ ਭਗਤ ਸਿੰਘ ਦੀ ਤਸਵੀਰ ਨੂੰ ਆਪਣੇ ਹੱਥ 'ਚ ਫੜ੍ਹਿਆ ਸੀ। ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
Chief Minister @CharanjitChanni holding the picture of Shaheed-e-Azam Sardar Bhagat Singh in his hand raising his voice against the atrocities committed against farmers at Lakhimpur Kheri. pic.twitter.com/EeomRiqaHA
— CMO Punjab (@CMOPb) October 5, 2021
ਵਾਇਰਲ ਤਸਵੀਰ ਅਤੇ ਅਸਲ ਮੌਕੇ ਦੀ ਤਸਵੀਰ ਦੇ ਕੋਲਾਜ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
Collage
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ 5 ਅਕਤੂਬਰ 2021 ਦੀ ਹੈ ਜਦੋਂ CM ਨੇ ਉੱਤਰ ਪ੍ਰਦੇਸ਼ ਵਿਖੇ ਲਖੀਮਪੁਰ ਵਿਚ ਕਿਸਾਨਾਂ ਦੀ ਹੱਤਿਆ ਦੀ ਘਟਨਾ ਖਿਲਾਫ ਰੋਸ਼ ਜ਼ਾਹਰ ਕਰਦੇ ਹੋਏ ਭਗਤ ਸਿੰਘ ਦੀ ਤਸਵੀਰ ਨੂੰ ਆਪਣੇ ਹੱਥ 'ਚ ਫੜ੍ਹਿਆ ਸੀ।
Claim- Punjab CM hodling image of Indira Gandhi
Claimed By- Fans Of Anantvir Singh Badal
Fact Check- Morphed