ਸਿੱਖਾਂ ਨੂੰ ਆਰਮੀ ਤੋਂ ਕੱਢਣ ਨੂੰ ਲੈ ਕੇ ਨਹੀਂ ਹੋਈ ਕੋਈ ਕੈਬਿਨੇਟ ਮੀਟਿੰਗ, ਵਾਇਰਲ ਵੀਡੀਓ ਐਡੀਟੇਡ ਹੈ
Published : Jan 8, 2022, 2:53 pm IST
Updated : Jan 8, 2022, 3:37 pm IST
SHARE ARTICLE
Fact Check Edited video of Cabinet Meeting regarding sikh coumminty boycott viral
Fact Check Edited video of Cabinet Meeting regarding sikh coumminty boycott viral

ਅਸਲ ਵੀਡੀਓ ਜਨਰਲ ਬੀਪੀਨ ਰਾਵਤ ਹਾਦਸੇ ਤੋਂ ਬਾਅਦ ਕੀਤੀ ਗਈ ਕੈਬਿਨੇਟ ਮੀਟਿੰਗ ਦਾ ਹੈ ਅਤੇ ਇਸ ਮੀਟਿੰਗ ਵਿਚ ਸਿੱਖਾਂ ਨੂੰ ਕੱਢਣ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ ਸੀ।

RSFC (Team Mohali)- 5 ਜਨਵਰੀ 2022 ਨੂੰ PM ਮੋਦੀ ਦੀ ਪੰਜਾਬ ਦੇ ਫਿਰੋਜ਼ਪੁਰ ਵਿਖੇ ਰੈਲੀ ਸੁਰੱਖਿਆ ਕਾਰਨਾਂ ਕਰਕੇ ਰੱਦ ਹੋ ਗਈ ਸੀ। ਇਸ ਰੈਲੀ ਦੇ ਰੱਦ ਹੋਣ ਤੋਂ ਬਾਅਦ ਸਿੱਖਾਂ ਅਤੇ ਪੰਜਾਬ ਨੂੰ ਲੈ ਕੇ ਕੂੜ ਪ੍ਰਚਾਰ ਅਤੇ ਨਫਰਤ ਫੈਲਾਈ ਗਈ। ਅਜਿਹਾ ਹੀ ਕੂੜ ਪ੍ਰਚਾਰ ਨਾਲ ਭਰਿਆ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਗਿਆ। ਇਸ ਵੀਡੀਓ ਵਿਚ ਦੇਸ਼ ਦੇ ਗ੍ਰਹਿ ਮੰਤਰੀ ਸਣੇ ਕਈ ਕੈਬਿਨਟ ਲੀਡਰਾਂ ਦੀ ਮੀਟਿੰਗ ਵੇਖੀ ਜਾ ਸਕਦੀ ਹੈ। ਮੀਟਿੰਗ ਵਿਚ ਸਿੱਖਾਂ ਨੂੰ ਭਾਰਤੀ ਆਰਮੀ ਅਤੇ ਦੇਸ਼ ਦੀ ਵੱਡੀ ਪੋਸਟਾਂ ਤੋਂ ਬਾਹਰ ਕੱਢਣ ਬਾਰੇ ਕਿਹਾ ਜਾ ਰਿਹਾ ਹੈ। ਹੁਣ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਦੇ ਕੈਬਿਨੇਟ ਲੀਡਰਾਂ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਦੇਸ਼ ਵਿਚ ਸਿੱਖਾਂ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਭਾਰਤੀ ਆਰਮੀ ਸਣੇ ਕਈ ਵੱਡੀ ਪੋਸਟਾਂ ਨੂੰ ਬਰਖਾਸਤ ਕੀਤਾ ਜਾਵੇਗਾ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਜਨਰਲ ਬੀਪੀਨ ਰਾਵਤ ਹਾਦਸੇ ਤੋਂ ਬਾਅਦ ਕੀਤੀ ਗਈ ਕੈਬਿਨੇਟ ਮੀਟਿੰਗ ਦਾ ਹੈ ਅਤੇ ਇਸ ਮੀਟਿੰਗ ਵਿਚ ਸਿੱਖਾਂ ਨੂੰ ਕੱਢਣ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ ਸੀ। ਇਸ ਵਾਇਰਲ ਵੀਡੀਓ ਵਿਚ ਆਡੀਓ (ਆਵਾਜ਼) ਨੂੰ ਕੱਟ ਕੇ ਲਾਇਆ ਗਿਆ ਹੈ। ਇਸ ਵੀਡੀਓ ਜ਼ਰੀਏ ਸਿੱਖਾਂ ਖਿਲਾਫ ਨਫਰਤ ਫੈਲਾਈ ਜਾ ਰਹੀ ਹੈ। 

ਵਾਇਰਲ ਪੋਸਟ

ਫੇਸਬੁੱਕ ਪੇਜ  "Kaur Sister's" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "[Jan 7, 2022 at 9:10 AM] ???? ਅਲਰਟ ???? ਮੋਦੀ ਸਰਕਾਰ ਨੇ ਸਿੱਖਾਂ ਖਿਲਾਫ ਜੰਗ ਦਾ ਕੀਤਾ ਐਲਾਨ ☄️ ਆਰਮੀ ਵਿੱਚ ਸਿੱਖ ਜਰਨੈਲਾਂ ਖਿਲਾਫ ਹਮਲੇ ਦੀ ਕੀਤੀ ਜਾ ਰਹੀ ਹੈ ਵੀਊਂਤ-ਬੰਦੀ…. ☄️ 6 ਜਨਵਰੀ ਨੂੰ ਹੋਈ ਕੈਬੀਨਟ ਮੀਟਿੰਗ ਦੋਰਾਨ ਮੰਤਰੀਆਂ ਵੱਲੋਂ ਸਿੱਖਾਂ ਨੂੰ ਭਾਰਤੀ ਫੋਜ ਵਿੱਚੋਂ ਕੱਢਣ ਦਾ ਫੈਂਸਲਾ ਲਿਆ ਗਿਆ
ALERT ???? War Against Sikhs Declared By Modi Government *Planning Attack Against Sikh Army Generals During 6th January Meeting Of “Cabinet Committee on Security BJP Minister Calls For Removal of #Sikhs From #IndianArmy- ????ਵਾਹਿਗੁਰੂ ਜੀ ਕਾ ਖ਼ਾਲਸਾ!
"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਅਤੇ ਜਾਣਕਾਰੀਆਂ ਲੱਭਣੀਆਂ ਸ਼ੁਰੂ ਕੀਤੀਆਂ।

PIB Fact Check ਨੇ ਵੀਡੀਓ ਦੱਸਿਆ ਫਰਜ਼ੀ

ਸਾਨੂੰ PIB Fact Check ਦਾ 7 ਜਨਵਰੀ 2022 ਦਾ ਟਵੀਟ ਮਿਲਿਆ ਜਿਸਦੇ ਵਿਚ ਇਸ ਵੀਡੀਓ ਦਾ ਸਕ੍ਰੀਨਸ਼ੋਟ ਇਸਤੇਮਾਲ ਕੀਤਾ ਗਿਆ ਸੀ ਅਤੇ ਵੀਡੀਓ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਨੂੰ ਸਿਰੇ ਤੋਂ ਫਰਜ਼ੀ ਦੱਸਿਆ ਸੀ। PIB Fact Check ਨੇ ਟਵੀਟ ਕਰਦਿਆਂ ਲਿਖਿਆ ਸੀ, "A tweet referring to a viral video claim that in a #Cabinet Committee meeting on Security, there was a call for the removal of Sikhs from the Indian Army. #PIBFactCheck Right-pointing triangle The claim is #Fake Right-pointing triangle No such discussion/meeting has taken place"

 

 

Delhi Police ਵੱਲੋਂ ਜਾਰੀ ਕੀਤਾ ਗਿਆ ਸਪਸ਼ਟੀਕਰਣ 

ਇਸ ਵੀਡੀਓ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਵੀ ਸਪਸ਼ਟੀਕਰਨ ਵੀਡੀਓ ਜਾਰੀ ਕੀਤਾ ਗਿਆ। ਦਿੱਲੀ ਪੁਲਿਸ ਦੇ DCP KPS Malhotra ਨੇ ਵਾਇਰਲ ਵੀਡੀਓ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸਲ ਵੀਡੀਓ ਜਨਰਲ ਬੀਪੀਨ ਰਾਵਤ ਹਾਦਸੇ ਤੋਂ ਬਾਅਦ ਕੀਤੀ ਗਈ ਕੈਬਿਨੇਟ ਮੀਟਿੰਗ ਦਾ ਹੈ ਅਤੇ ਇਸ ਮੀਟਿੰਗ ਵਿਚ ਸਿੱਖਾਂ ਨੂੰ ਕੱਢਣ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ ਸੀ। ਇਹ ਟਵੀਟ ਹੇਠਾਂ ਕਲਿਕ ਕਰ ਵੇਖੋ।

 

 

Fact Checker ਮੁਹੱਮਦ ਜ਼ੁਬੈਰ ਨੇ ਵੀਡੀਓ ਦੇ ਅਸਲ ਆਡੀਓ ਨੂੰ ਟਵਿੱਟਰ 'ਤੇ ਕੀਤਾ ਸ਼ੇਅਰ

Fact Checker ਮੁਹੱਮਦ ਜ਼ੁਬੈਰ ਨੇ 7 ਜਨਵਰੀ 2022 ਨੂੰ ਇਸ ਵਾਇਰਲ ਵੀਡੀਓ ਦੇ ਆਡੀਓ ਦਾ ਪਰਦਾਫਾਸ਼ ਕੀਤਾ। ਇਹ ਆਡੀਓ ਇੱਕ ਨਿਜੀ ਸੋਸ਼ਲ ਮੀਡੀਆ ਸਾਈਟ Club House ਦੀ ਮੀਟਿੰਗ ਦਾ ਹੈ ਜਿਸਦੇ ਵਿਚ ਸਿੱਖਾਂ ਖਿਲਾਫ ਕੂੜ ਪ੍ਰਚਾਰ ਕੀਤਾ ਗਿਆ ਸੀ। ਇਹ ਟਵੀਟ ਹੇਠਾਂ ਕਲਿਕ ਕਰ ਵੇਖੋ।

 

 

ਅਸਲ ਵੀਡੀਓ ਦੀ ਮੀਟਿੰਗ ਜਨਰਲ ਬੀਪੀਨ ਰਾਵਤ ਹਾਦਸੇ ਤੋਂ ਬਾਅਦ ਸੱਦੀ ਗਈ ਮੀਟਿੰਗ ਦਾ ਹੀ ਹੈ। ਸਾਨੂੰ ਇਸ ਵੀਡੀਓ ਦੇ ਕਈ ਵਿਜ਼ੂਅਲ ਮੀਡੀਆ ਰਿਪੋਰਟਾਂ ਵਿਚ ਮਿਲੇ। ਅਜਿਹੇ ਹੀ WION ਦੇ ਵੀਡੀਓ ਰਿਪੋਰਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ। ਇਹ ਰਿਪੋਰਟ 8 ਦਿਸੰਬਰ 2021 ਨੂੰ Youtube 'ਤੇ ਅਪਲੋਡ ਕੀਤੀ ਗਈ ਸੀ। ਇਸਤੋਂ ਸਾਫ ਹੁੰਦਾ ਹੈ ਕਿ ਵਾਇਰਲ ਵੀਡੀਓ ਐਡੀਟੇਡ ਹੈ।

WIONWION

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਜਨਰਲ ਬੀਪੀਨ ਰਾਵਤ ਹਾਦਸੇ ਤੋਂ ਬਾਅਦ ਕੀਤੀ ਗਈ ਕੈਬਿਨੇਟ ਮੀਟਿੰਗ ਦਾ ਹੈ ਅਤੇ ਇਸ ਮੀਟਿੰਗ ਵਿਚ ਸਿੱਖਾਂ ਨੂੰ ਕੱਢਣ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ ਸੀ। ਇਸ ਵਾਇਰਲ ਵੀਡੀਓ ਵਿਚ ਆਡੀਓ (ਆਵਾਜ਼) ਨੂੰ ਕੱਟ ਕੇ ਲਾਇਆ ਗਿਆ ਹੈ। ਇਸ ਵੀਡੀਓ ਜ਼ਰੀਏ ਸਿੱਖਾਂ ਖਿਲਾਫ ਨਫਰਤ ਫੈਲਾਈ ਜਾ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement