
ਅਸਲ ਵੀਡੀਓ ਵਿਚ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦਾ ਨਹੀਂ ਬਲਕਿ ਕੋਈ ਕਹਾਣੀ ਦਸਦਿਆਂ ਡਾਕੂ ਸ਼ਬਦ ਦਾ ਇਸਤੇਮਾਲ ਕੀਤਾ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਕਲਿਪ ਵਿਚ ਭਗਵੰਤ ਮਾਨ ਨੂੰ ਕੇਜਰੀਵਾਲ ਨੂੰ ਲੁਟੇਰਾ ਕਹਿੰਦੇ ਸੁਣਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨੂੰ ਲੁਟੇਰਾ ਕਿਹਾ। ਇਸ ਵੀਡੀਓ ਰਾਹੀਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ 'ਤੇ ਤੰਜ ਕੱਸਿਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿਚ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦਾ ਨਹੀਂ ਬਲਕਿ ਕੋਈ ਕਹਾਣੀ ਦਸਦਿਆਂ ਡਾਕੂ ਸ਼ਬਦ ਦਾ ਇਸਤੇਮਾਲ ਕੀਤਾ ਸੀ। ਹੁਣ ਅਸਲ ਸਪੀਚ ਦੇ ਇੱਕ ਭਾਗ ਨੂੰ ਐਡਿਟ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਟਵਿੱਟਰ ਅਕਾਊਂਟ सनातन भारत मेरा ਨੇ ਵਾਇਰਲ ਕਲਿਪ ਸ਼ੇਅਰ ਕਰਦਿਆਂ, "#Punjab #AAP #Bhagwantmann टल्ली‼️???????????? @sambitswaraj"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
#Punjab #AAP #Bhagwantmann टल्ली‼️????????????@sambitswaraj pic.twitter.com/PiKEx4oLyB
— सनातन भारत मेरा (@MeraSanatana) February 3, 2022
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਵੀਡੀਓ ਕਲਿਪ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ। ਇਹ ਵੀਡੀਓ ਕਲਿਪ ਪੰਜਾਬੀ ਮੀਡੀਆ ਅਦਾਰੇ ਰੋਜ਼ਾਨਾ ਸਪੋਕਸਮੈਨ ਦੀ ਕਿਸੇ ਵੀਡੀਓ ਦਾ ਹੈ। ਇਸ ਵੀਡੀਓ ਕਲਿਪ ਵਿਚ ਭਗਵੰਤ ਮਾਨ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ, "ਰੱਜ ਦਾ ਪੁੱਜਦਾ ਪਰਿਵਾਰ ਸੀ। ਉਨ੍ਹਾਂ ਨੇ ਕੁੜੀ ਦਾ ਵਿਆਹ ਰੱਖ ਲਿਆ। ਵਿਆਹ ਵਾਸਤੇ ਦਾਜ ਵਰੀ ਦਾ ਸਾਮਾਨ। ਮਹਿੰਗੇ ਸੋਫੇ, ਟੈਲੀਵੀਜ਼ਨ, ਮਹਿੰਗੇ ਸੂਟ, ਭਾਂਡੇ, ਟਰੰਕ ਜਿੰਨਾ ਵੀ ਸਮਾਨ ਗਹਿਣੇ ਗੱਟੇ ਉਨ੍ਹਾਂ ਨੇ ਖਰੀਦ ਲਏ। ਅਗਲੇ ਦਿਨ ਬਰਾਤ ਆਉਣੀ ਸੀ। ਬਰਾਤ ਆਉਣ ਤੋਂ ਇਕ ਦਿਨ ਪਹਿਲਾਂ ਕੇਜਰੀਵਾਲ ਨੂੰ ਪਤਾ ਲੱਗਿਆ ਕਿ ਇਨ੍ਹਾਂ ਦੇ ਘਰ ਇਨ੍ਹਾਂ ਮਾਲ ਪਿਆ ਹੈ। ਕੇਜਰੀਵਾਲ ਟਰੱਕ ਲਿਆਏ। ਟਰੱਕ ਬੈਕ ਲਾ ਲਿਆ ਅਤੇ ਸਾਰਾ ਟੱਬਰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਸਭ ਸੋਫੇ ਸੂਟ ਗਹਿਣੇ, ਮਿਠਾਈ ਟਰੱਕ ਵਿੱਚ ਲੱਦ ਲਿਆ ਅਤੇ ਤੁਰਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਪੰਜ ਸੌ ਰੁਪਏ ਸ਼ਗਨ ਦੇ ਕੇ ਕਹਿੰਦਾ ਕਿ ਇਹ ਮੇਰੇ ਵੱਲੋਂ ਸ਼ਗਨ ਹੈ ਅਤੇ ਅਗਲੇ ਦਿਨ ਟੱਬਰ ਨੇ ਪੁਲੀਸ ਕੋਲ ਐੱਫਆਈਆਰ ਵੀ ਨਹੀਂ ਕਰਵਾਈ। ਕਹਿੰਦੇ ਲੁੱਟ ਕੇ ਭਾਵੇਂ ਲੈ ਗਏ ਪਰ ਬੰਦੇ ਬਹੁਤ ਚੰਗੀ ਸੀ ਪੰਜ ਸੌ ਰੁਪਿਆ ਸ਼ਗਨ ਦੇ ਗਏ।"
ਅੱਗੇ ਵਧਦੇ ਹੋਏ ਅਸੀਂ ਪੂਰੀ ਸਪੀਚ ਨੂੰ ਕੀਵਰਡ ਰਾਹੀਂ ਲੱਭਣਾ ਸ਼ੁਰੂ ਕੀਤਾ। ਸਾਨੂੰ ਪੂਰਾ ਵੀਡੀਓ Aam Aadmi Party Punjab ਦੇ ਫੇਸਬੁੱਕ ਪੇਜ 'ਤੇ ਅਪਲੋਡ ਮਿਲਿਆ। ਇਹ ਵੀਡੀਓ ਭਗਵੰਤ ਮਾਨ ਦੇ ਦੀਨਾਨਗਰ ਵਿਖੇ ਸੰਬੋਧਨ ਦਾ ਹੈ। ਇਸ ਵੀਡੀਓ ਵਿਚ ਵਾਇਰਲ ਕਲਿਪ ਦਾ ਭਾਗ 3 ਮਿੰਟ 29 ਸੈਕੰਡ ਤੋਂ 4 ਮਿੰਟ 40 ਸੈਕੰਡ ਵਿਚਕਾਰ ਸੁਣਿਆ ਜਾ ਸਕਦਾ ਹੈ। ਜੇਕਰ ਪੂਰੇ ਬਿਆਨ ਨੂੰ ਸੁਣਿਆ ਜਾਵੇ ਤਾਂ ਅਸਲ ਬਿਆਨ ਵਿਚ ਉਨ੍ਹਾਂ ਨੇ ਕੇਜਰੀਵਾਲ ਨਹੀਂ ਬਲਕਿ ਡਾਕੂ ਸ਼ਬਦ ਦਾ ਇਸਤੇਮਾਲ ਕੀਤਾ ਸੀ। ਇਹ ਅਸਲ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਮਤਲਬ ਸਾਫ ਸੀ ਕਿ ਭਗਵੰਤ ਮਾਨ ਦੇ ਸੰਬੋਧਨ ਦੇ ਵੀਡੀਓ ਨੂੰ ਐਡਿਟ ਕਰਕੇ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿਚ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦਾ ਨਹੀਂ ਬਲਕਿ ਕੋਈ ਕਹਾਣੀ ਦਸਦਿਆਂ ਡਾਕੂ ਸ਼ਬਦ ਦਾ ਇਸਤੇਮਾਲ ਕੀਤਾ ਸੀ। ਹੁਣ ਅਸਲ ਸਪੀਚ ਦੇ ਇੱਕ ਭਾਗ ਨੂੰ ਐਡਿਟ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Claim- Bhagwant Mann targetted Arvind Kejriwal By Calling Him Thief
Claimed By- Twitter Account सनातन भारत मेरा
Fact Check- Fake