Fact Check: ਪੰਜਾਬ ਦੇ ਮੁਕਤਸਰ ਦੀ ਗੋਲਡ ਮੈਡਲ ਜਿੱਤਣ ਵਾਲੀ ਧੀ ਇੰਦਰਜੀਤ ਕੌਰ ਨੂੰ ਸਰਕਾਰ ਨੇ ਕੀਤਾ ਨਜ਼ਰਅੰਦਾਜ਼? ਪੜ੍ਹੋ ਰਿਪੋਰਟ
Published : Feb 8, 2023, 5:54 pm IST
Updated : Feb 8, 2023, 5:54 pm IST
SHARE ARTICLE
Fact Check Old news of Gold Medal winner Punjabs girl ignored by government shared as recent
Fact Check Old news of Gold Medal winner Punjabs girl ignored by government shared as recent

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮਾਮਲਾ ਹਾਲੀਆ ਨਹੀਂ ਬਲਕਿ 2016 ਦਾ ਹੈ। ਹੁਣ ਪੁਰਾਣੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਕੁੜੀ ਦੇ ਗਲ 'ਚ ਹਾਰ ਵੇਖੇ ਜਾ ਸਕਦੇ ਹਨ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿੰਡ ਭਾਗਸਰ, ਮੁਕਤਸਰ ਦੀ ਧੀ ਇੰਦਰਜੀਤ ਕੌਰ 12 ਰਾਜਾਂ ਦੇ ਖਿਡਾਰੀਆਂ ਨੂੰ ਹਰਾ ਕੇ ਗੋਲਡ ਮੈਡਲ ਲੈ ਕੇ ਪ੍ਰਤੀ ਅਤੇ ਕਿਸੇ ਨੇ ਵੀ ਕੁੜੀ ਦਾ ਸੁਆਗਤ ਨਹੀਂ ਕੀਤਾ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮਾਮਲਾ ਹਾਲੀਆ ਨਹੀਂ ਬਲਕਿ 2016 ਦਾ ਹੈ। ਹੁਣ ਪੁਰਾਣੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ 

ਫੇਸਬੁੱਕ ਪੇਜ ਬੇਬੇ ਦੀ ਰਸੋਈ Bebe Di Rasoi ਨੇ 6 ਫਰਵਰੀ 2023 ਨੂੰ ਵਾਇਰਲ ਪੋਸਟ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਪਿੰਡ ਭਾਗਸਰ, ਮੁਕਤਸਰ ਦੀ ਧੀ ਇੰਦਰਜੀਤ ਕੌਰ 12 ਰਾਜਾ ਦੇ ਖਿਡਾਰੀਆਂ ਨੂੰ ਹਰਾ ਕੇ ਗੋਲ੍ਡ ਮੈਡਲ ਲੈ ਕੇ ਪ੍ਰਤੀ ਅਤੇ ਕਿਸੇ ਨੇ ਵੀ ਕੁੜੀ ਦਾ ਸੁਆਗਤ ਨਹੀਂ ਕੀਤਾ।

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਅਤੇ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਕੀਤਾ।

ਇਸ ਮਾਮਲਾ 2016 ਦਾ ਹੈ

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ 29 ਜਨਵਰੀ 2016 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "Mubarkan saadi bhain Inderjeet kaur (Vill. Bhagsar, Shri Mukatsar Sahib) nu Taekwondo ch Gold Medal lai. Lahnat hai aisi Sarkar te ki ik bahut hi gareeb ghar di kudi de Gold Medal jitan de bawzood kudi nu inaam taan ki dena c koi pahunchya tak ni. Je mera koi fan howe os pind jaan area da taan jarur contact kare mainu. Aapan khud apni bhain da maan samaan karaange."

ਇਸਦੇ ਹੇਠਾਂ ਰੇਸ਼ਮ ਨੇ ਜਾਣਕਾਰੀ ਦਿੱਤੀ ਕਿ ਉਸਦੀ ਕੁੜੀ ਨਾਲ ਗੱਲ ਹੋ ਗਈ ਹੈ ਅਤੇ ਉਸਨੂੰ ਸੰਭਵ ਮਦਦ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੋਰ ਸਰਚ ਕਰਨ 'ਤੇ ਸਾਨੂੰ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਮਿਲੀਆਂ।

ਪੰਜਾਬੀ ਟ੍ਰਿਬਿਊਨ ਦੀ 31 ਦਿਸੰਬਰ 2016 ਨੂੰ ਪ੍ਰਕਾਸ਼ਿਤ ਖਬਰ ਅਨੁਸਾਰ, "ਦੂਜੀ ਖਿਡਾਰਨ ਪਿੰਡ ਭਾਗਸਰ ਦੀ ਦਲਿਤ ਖਿਡਾਰਨ ਇੰਦਰਜੀਤ ਕੌਰ ਉਰਫ ਸੋਨਪਰੀ ਸੀ ਜਿਸ ਨੇ ਕੌਮੀ ਪੱਧਰ ‘ਤੇ ਚਾਈਕਵਾਂਡੋ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ। ਉਸ ਦੀ ਜਿੱਤ ਨਾਲੋਂ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਉਸ ਨੂੰ ਨਜ਼ਰਅੰਦਾਜ਼ ਕਰਨਾ ਜ਼ਿਆਦਾ ਚਰਚਿਤ ਰਿਹਾ।"

ਸਾਨੂੰ ਇੱਕ ਰਿਪੋਰਟ ਪੰਜਾਬੀ ਜਾਗਰਣ ਦੀ ਵੀ ਮਿਲੀ ਜਿਸਦੇ ਅਨੁਸਾਰ ਪ੍ਰਸ਼ਾਸਨ ਵੱਲੋਂ ਇੰਦਰਜੀਤ ਨੂੰ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇਹ ਮਾਮਲਾ ਉੱਡਣ ਮਗਰੋਂ ਸਰਕਾਰ ਵੱਲੋਂ ਇੰਦਰਜੀਤ ਨੂੰ ਸਨਮਾਨਿਤ ਕੀਤਾ ਗਿਆ ਸੀ।

Punjabi JagranPunjabi Jagran

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮਾਮਲਾ ਹਾਲੀਆ ਨਹੀਂ ਬਲਕਿ 2016 ਦਾ ਹੈ। ਹੁਣ ਪੁਰਾਣੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement