
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਜਿਹੜੇ ਵੀਡੀਓ ਨੂੰ ਹਾਲੀਆ ਕੇਰਲ ਚੋਣਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ 3 ਸਾਲ ਪੁਰਾਣਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਕੇਰਲ ਵਿੱਚ ਅਗਾਮੀ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਧਿਰਾਂ ਸਰਗਰਮ ਹਨ ਅਤੇ ਸਾਰੀਆਂ ਧਿਰਾਂ ਦੇ ਆਗੂ ਵੱਖ-ਵੱਖ ਥਾਵਾਂ 'ਤੇ ਰੈਲੀ ਕਰ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। ਹੁਣ ਇਸੇ ਕ੍ਰਮ ਵਿਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇੱਕ ਨਿਊਜ਼ ਬੁਲੇਟਿਨ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਰਲ ਦੀਆਂ ਅਗਾਮੀ ਚੋਣਾਂ ਨੂੰ ਲੈ ਕੇ ਭਾਜਪਾ ਲੀਡਰ ਨੇ ਵਧੀਆ ਬੀਫ਼ ਮੀਟ ਸਪਲਾਈ ਦਾ ਵਾਅਦਾ ਕੀਤਾ ਹੈ।
ਸਪੋਕਸਮੈਨ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਜਿਹੜੇ ਵੀਡੀਓ ਨੂੰ ਹਾਲੀਆ ਕੇਰਲ ਚੋਣਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ 3 ਸਾਲ ਪੁਰਾਣਾ ਹੈ।
ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ Krishna P. N. Kushwaha ਨੇ 3 ਮਾਰਚ ਨੂੰ ਵੀਡੀਓ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ,''मतलब कुर्सी के लिए कुछ भी... ???????????????? केरल मे भाजपा का वादा!! हमें वोट दो हम अच्छे बीफ (गौ मांस) का इंतजाम करेंगे।''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ। ਵਾਇਰਲ ਵੀਡੀਓ India TV ਦੇ ਨਿਊਜ਼ ਬੁਲੇਟਿਨ ਦਾ ਹਿੱਸਾ ਹੈ ਅਤੇ ਇਸ ਵਿਚ ਭਾਜਪਾ ਲੀਡਰ ਐੱਨ ਸ਼੍ਰੀਪ੍ਰਕਾਸ਼ ਦਾ ਨਾਮ ਲਿਆ ਜਾ ਰਿਹਾ ਹੈ। ਇਸ ਤੋਂ ਬਾਅਦ ਅਸੀਂ ਵਾਇਰਲ ਵੀਡੀਓ ਨੂੰ ਅਧਾਰ ਬਣਾ ਕੇ ਕੁੱਝ ਕੀਵਰਡ ਸਰਚ ਕੀਤੇ। ਸਰਚ ਦੌਰਾਨ ਸਾਨੂੰ ਇੰਡੀਆ ਟੀਵੀ ਦੇ ਯੂਟਿਊਬ ਪੇਜ਼ 'ਤੇ ਅਪਲੋਡ ਕੀਤਾ ਨਿਊਜ਼ ਬੁਲੇਟਨ ਮਿਲਿਆ। ਇਹ ਬੁਲੇਟਨ 3 ਸਾਲ ਪਹਿਲਾਂ 3 ਅ੍ਰਪੈਲ 2017 ਨੂੰ ਅਪਲੋਡ ਕੀਤਾ ਗਿਆ ਸੀ। ਬੁਲੇਟਨ ਨੂੰ ਕੈਪਸ਼ਨ ਦਿੱਤਾ ਗਿਆ ਸੀ, ''Kerala BJP candidate promises of good quality beef if voted to power''
ਵੀਡੀਓ ਅਨੁਸਾਰ 2017 ਵਿਚ ਕੇਰਲ ਚੋਣਾਂ ਦੌਰਾਨ ਭਾਜਪਾ ਲੀਡਰ ਨੇ ਵਧੀਆ ਕੁਆਲਿਟੀ ਦਾ ਬੀਫ਼ ਸਪਲਾਈ ਕਰਨ ਦਾ ਵਾਅਦਾ ਕੀਤਾ ਸੀ।
ਮਤਲਬ ਸਾਫ਼ ਹੈ ਕਿ ਵੀਡੀਓ 3 ਸਾਲ ਪੁਰਾਣਾ ਹੈ ਤੇ ਇਸ ਨੂੰ ਹਾਲੀਆ ਦੱਸ ਵਾਇਰਲ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਨੂੰ ਕੇ ਸਾਨੂੰ inKhabar ਦੇ ਅਧਿਕਾਰਕ ਯੂਟਿਊਬ ਪੇਜ਼ 'ਤੇ ਵੀ ਅਪਲੋਡ ਕੀਤਾ ਵੀਡੀਓ ਮਿਲਿਆ। ਵੀਡੀਓ ਨੂੰ ਕੈਪਸ਼ਨ ਦਿੱਤਾ ਗਿਆ ਸੀ, ''Andar Ki Baat: Lok Sabha bypoll—BJP Candidate In Kerala promises quality beef if elected''
ਕੈਪਸ਼ਨ ਅਨੁਸਾਰ ''ਜੇ ਲੋਕ ਸਭਾ ਜ਼ਿਮਨੀ ਚੋਣਾਂ ਮੌਕੇ ਕੇਰਲ ਵਿੱਚ ਭਾਜਪਾ ਉਮੀਦਵਾਰ ਚੁਣੇ ਜਾਂਦੇ ਹਨ ਤਾਂ ਵਧੀਆ ਗੁਣਵੱਤਾ ਵਾਲਾ ਬੀਫ ਸਪਲਾਈ ਕਰਨ ਦਾ ਵਾਅਦਾ''
ਇਸ ਵੀਡੀਓ ਅਨੁਸਾਰ ਵੀ ਕੇਰਲ ਤੋਂ ਭਾਜਪਾ ਦੇ ਲੀਡਰ ਐੱਨ ਸ਼੍ਰੀਪ੍ਰਕਾਸ਼ ਨੇ ਮਲਪਪੁਰਮ ਲੋਕ ਸਭਾ ਚੋਣਾਂ ਦੌਰਾਨ ਵਧੀਆ ਬੀਫ਼ ਸਪਲਾਈ ਕਰਨ ਦਾ ਵਾਅਦਾ ਕੀਤਾ ਸੀ। ਚੋਣਾਂ ਮੌਕੇ ਸ਼੍ਰੀਪ੍ਰਕਾਸ਼ ਨੇ ਕਿਹਾ ਸੀ ਕਿ ਉਹਨਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਸਾਫ਼ ਸੁਥਰੇ ਬੁੱਚੜਖ਼ਾਨੇ ਤੋਂ ਵਧੀਆ ਕੁਆਲਟੀ ਦੇ ਬੀਫ਼ ਦੀ ਸਪਲਾਈ ਸੁਨਿਸ਼ਚਿਤ ਹੋਵੇ।
ਪੂਰੀ ਵੀਡੀਓ ਨੂੰ ਇੱਥੇ ਕਲਿੱਕ ਕਰ ਸੁਣਿਆ ਜਾ ਸਕਦਾ ਹੈ।
ਸਰਚ ਦੌਰਾਨ ਸਾਨੂੰ ਹਿਦੁਸਤਾਨ ਟਾਈਮਜ਼ ਦੀ ਰਿਪਰੋਟ ਵੀ ਮਿਲੀ। ਇਹ ਰਿਪਰੋਟ 30 ਅ੍ਰਪੈਲ 2017 ਨੂੰ ਪਬਲਿਸ਼ ਕੀਤੀ ਗਈ ਸੀ ਅਤੇ ਹੈੱਡਲਾਈਨ ਜਿੱਤੀ ਗਈ ਸੀ, ''BJP candidate for Kerala Lok Sabha bypoll promises quality beef if elected''
ਇਹ ਰਿਪੋਰਟ ਪੜ੍ਹਨ ਤੋਂ ਬਾਅਦ ਵੀ ਇਹੀ ਸਾਹਮਣੇ ਆਇਆ ਕਿ ਕਿ ਭਾਜਪਾ ਲੀਡਰ ਨੇ ਬੀਫ਼ ਦੇਣ ਦਾ ਵਾਅਦਾ 2017 ਦੀਆਂ ਲੋਕ ਸਭਾ ਉਪ ਚੋਣਾਂ ਦੌਰਾਨ ਕੀਤਾ ਸੀ। ਪੂਰੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ।
ਅੰਤ ਵਿਚ ਅਸੀਂ ਇਹ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ ਕਿ ਕੀ ਹਾਲ ਹੀ ਵਿਚ ਕੋਈ ਅਜਿਹਾ ਬਿਆਨ ਦਿੱਤਾ ਗਿਆ ਹੈ ਜਾਂ ਨਹੀਂ? ਸਰਚ ਦੌਰਾਨ ਸਾਨੂੰ ਅਜਿਹਾ ਕੋਈ ਬਿਆਨ ਨਹੀਂ ਮਿਲਿਆ ਜੋ ਵਾਇਰਲ ਦਾਅਵੇ ਨੂੰ ਸਹੀ ਦਰਸਾਉਂਦਾ ਹੋਵੇ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ 3 ਸਾਲ ਪੁਰਾਣੇ ਵੀਡੀਓ ਨੂੰ ਅਗਾਮੀ ਕੇਰਲ ਚੋਣਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
Claim : ਕੇਰਲ ਦੀਆਂ ਅਗਾਮੀ ਚੋਣਾਂ ਨੂੰ ਲੈ ਕੇ ਭਾਜਪਾ ਲੀਡਰ ਨੇ ਵਧੀਆ ਬੀਫ਼ ਮੀਟ ਸਪਲਾਈ ਦਾ ਵਾਅਦਾ ਕੀਤਾ ਹੈ।
Claimed By: ਫੇਸਬੁੱਕ ਯੂਜ਼ਰ Krishna P. N. Kushwaha
Fact Check: ਫਰਜ਼ੀ