
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ ਹੈ। ਇਹ ਪੋਸਟ ਪਿਛਲੇ 2 ਸਾਲਾਂ ਤੋਂ ਵਾਇਰਲ ਹੈ, ਪ੍ਰਤਿਬਾ ਪਾਟਿਲ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਦੇਸ਼ ਦੀ ਸਾਬਕਾ ਪਹਿਲੀ ਮਹਿਲਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਨਾਂ ਤੋਂ ਇਕ ਬਿਆਨ ਵਾਇਰਲ ਹੋ ਰਿਹਾ ਹੈ। ਜਿਸ ਵਿਚ ਪ੍ਰਤਿਭਾ ਪਾਟਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਤਿਭਾ ਪਾਟਿਲ ਨੇ ਨਰਿੰਦਰ ਮੋਦੀ ਨੂੰ ਇਕ ਅਜਿਹਾ ਇਨਸਾਨ ਦੱਸਿਆ ਹੈ ਜੋ ਦੇਸ਼ ਨੂੰ ਇਕ ਚੰਗਾ ਰਾਸ਼ਟਰ ਬਣਾ ਸਕਦੇ ਹਨ ਅਤੇ ਭਾਰਤ ਦੇ ਦੇਸ਼ਵਾਸੀਆਂ ਨੂੰ ਇਕ ਨਵੀਂ ਦਿਸ਼ਾ ਵੱਲ ਲੈ ਕੇ ਜਾ ਸਕਦੇ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ ਹੈ। ਇਹ ਪੋਸਟ ਪਿਛਲੇ 2 ਸਾਲਾਂ ਤੋਂ ਵਾਇਰਲ ਹੈ, ਪ੍ਰਤਿਭਾ ਪਾਟਿਲ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ Girish Bhanushali ਨੇ 3 ਮਾਰਚ ਨੂੰ ਵਾਇਰਲ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, ''Ye shuno bjp or congress me farak he''
ਵਾਇਰਲ ਪੋਸਟ ਉੱਪਰ ਲਿਖਿਆ ਸੀ"*ब्रेकिंग न्युज *देश की पूर्व राष्ट्रपति श्रीमती प्रतिभा पाटिल ने पीएम मोदी को लेकर बड़ा बयान दिया है। प्रतिभा पाटिल ने कहा कि भले ही मैं कांग्रेस पार्टी से हूँ, लेकिन मैं आज भारत देश क़ी समाज सेविका के रूप में भारतीय जनता को ये कहना चाहती हूँ कि, नरेंद्र मोदी ही ऐसे एक इंसान हैं जो भारत देश को एक अच्छा राष्ट्र बना सकते हैं, क्योंकि उनमे वो निर्णय लेने की क्षमता हे जो भारत देश के देशवासियो को नई दिशा प्रदान कर सकते हैं । मोदी जी ने भारत देश को एक नई दिशा प्रदान की है, मैने भी देश के लिए एक राष्ट्रपति के रूप में सेवा की है। मगर मैंने कभी भी पीएम मोदी जैसा नेता नहीं देखा *"
ਪੰਜਾਬੀ ਅਨੁਵਾਦ (ਬ੍ਰੇਕਿੰਗ ਨਿਊਜ਼- ਦੇਸ਼ ਦੀ ਸਾਬਕਾ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਪਾਟਿਲ ਨੇ ਪੀਐੱਮ ਮੋਦੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪ੍ਰਤਿਬਾ ਪਾਟਿਲ ਨੇ ਕਿਹਾ ਕਿ ਭਲੇ ਹੀ ਮੈਂ ਕਾਂਗਰਸ ਪਾਰਟੀ ਤੋਂ ਹਾਂ ਪਰ ਮੈਂ ਅੱਜ ਭਾਰਤ ਦੇਸ਼ ਦੀ ਸਾਮਜ ਸੇਵਿਕਾ ਦੇ ਰੂਪ ਵਿਚ ਭਾਰਤੀ ਜਨਤਾ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ, ਨਰੇਂਦਰ ਮੋਦੀ ਹੀ ਅਜਿਹੇ ਇਕ ਇਨਸਾਨ ਹਨ ਜੋ ਭਾਰਤ ਦੇਸ਼ ਨੂੰ ਇਕ ਚੰਗਾ ਰਾਸ਼ਟਰ ਬਣਾ ਸਕਦੇ ਹਨ, ਕਿਉਂਕਿ ਉਹਨਾਂ ਵਿਚ ਫੈਸਲਾ ਲੈਣ ਦੀ ਸਮਰੱਥਾ ਹੈ ਜੋ ਬਾਰਤ ਦੇ ਦੇਸ਼ਵਾਸੀਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਸਕਦੇ ਹਨ। ਮੋਦੀ ਜੀ ਨੇ ਭਾਰਤ ਦੇਸ਼ ਨੂੰ ਨਵੀਂ ਦਿਸਾ ਪ੍ਰਦਾਨ ਕੀਤੀ ਹੈ। ਮੈਂ ਵੀ ਦੇਸ਼ ਦੇ ਲਈ ਰਾਸ਼ਟਰਪਤ ਦੇ ਰੂਪ ਵਿਚ ਸੇਵਾ ਕੀਤੀ ਹੈ। ਪਰ ਮੈਂ ਕਦੇ ਵੀ ਪੀਐੱਮ ਮੋਦੀ ਵਰਗਾ ਨੇਤਾ ਨਹੀਂ ਦੇਖਿਆ।'')
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ। ਸਰਚ ਦੌਰਾਨ ਸਾਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਜਿਸ ਵਿਚ ਪ੍ਰਤਿਬਾ ਪਾਟਿਲ ਨੇ ਪੀਐੱਮ ਮੋਦੀ ਦੀ ਤਾਰੀਫ਼ ਕੀਤੀ ਹੋਵੇ।
ਅੱਗੇ ਵਧਦੇ ਹੋਏ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਪ੍ਰਤਿਭਾ ਪਾਟਿਲ ਦੇ ਦਫ਼ਤਰ ਵਿਚ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦਿਆਂ ਉਹਨਾਂ ਦੇ ਦਫਤਰ ਦੇ ਸਟਾਫ ਵੱਲੋਂ ਸਾਫ਼ ਕੀਤਾ ਗਿਆ ਕਿ ਵਾਇਰਲ ਦਾਅਵਾ ਫਰਜ਼ੀ ਹੈ ਅਤੇ ਇਹ ਪਿਛਲੇ 2 ਸਾਲ ਤੋਂ ਵਾਇਰਲ ਹੋ ਰਿਹਾ ਹੈ।
ਦੱਸ ਦਈਏ ਕਿ ਪ੍ਰਤਿਬਾ ਪਾਟਿਲ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਸੀ। ਉਹਨਾਂ ਨੇ 2007 ਤੋਂ ਲੈ ਕੇ 2012 ਤੱਕ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। ਉਹਨਾਂ ਦਾ ਜਨਮ 19 ਦਸੰਬਰ 1934 ਨੂੰ ਮਹਾਰਸ਼ਟਰ ਦੇ ਨਾਡ ਪਿੰਡ ਵਿਚ ਹੋਇਆ ਸੀ। ਉਹਨਾਂ ਨੇ ਜਲਗਾਂਵ ਦੇ ਮੂਲਜੀ ਜੇਠਾ ਕਾਲਜ ਤੋਂ ਐੱਮਏ ਅਤੇ ਮੁੰਬਈ ਦੇ ਸਰਕਾਰੀ ਲਾਅ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਸੀ। ਪ੍ਰਤਿਬਾ ਪਾਟਿਲ ਨੂੰ ਅਜ਼ਾਦੀ ਤੋਂ ਸੱਠ ਸਾਲ ਬਾਅਦ ਭਾਰਤ ਦੀ ਪਿਲੀ ਮਹਿਲਾ ਰਾਸ਼ਟਰਪਤੀ ਬਣਨ ਦਾ ਅਫਸਰ ਪ੍ਰਾਪਤ ਹੋਇਆ ਸੀ।
ਜ਼ਿਕਰਯੋਗ ਹੈ ਕਿ 2018 ਵਿਚ ਵੀ ਕਈ ਫੈਕਟ ਚੈੱਕ ਏਜੰਸੀਆਂ ਨੇ ਵਾਇਰਲ ਦਾਅਵੇ ਦਾ ਫੈਕਟ ਚੈੱਕ ਕੀਤਾ ਸੀ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪ੍ਰਤਿਭਾ ਪਾਟਿਲ ਨੇ ਵਾਇਰਲ ਦਾਅਵੇ ਵਰਗਾ ਕੋਈ ਬਿਆਨ ਨਹੀਂ ਦਿੱਤਾ ਹੈ। ਇਹ ਬਿਆਨ ਪਿਛਲੇ 2 ਸਾਲ ਤੋਂ ਵਾਇਰਲ ਹੈ ਅਤੇ ਇਹ ਫਰਜੀ ਹੈ।
Claim: ਪ੍ਰਤਿਭਾ ਪਾਟਿਲ ਨੇ ਕੀਤੀ ਪੀਐੱਮ ਮੋਦੀ ਦੀ ਤਾਰੀਫ਼
Claimed BY: ਫੇਸਬੁੱਕ ਯੂਜ਼ਰ Girish Bhanushali
Fact Check: ਫਰਜ਼ੀ