Fact Check: ਆਮ ਆਦਮੀ ਪਾਰਟੀ ਨੂੰ ਲੈ ਕੇ ਫਰਜ਼ੀ ਨਿਊਜ਼ ਕਟਿੰਗ ਹੋ ਰਹੀ ਹੈ ਵਾਇਰਲ
Published : Jul 8, 2021, 5:12 pm IST
Updated : Jul 9, 2021, 4:17 pm IST
SHARE ARTICLE
Fact Check fake news cutting going viral in the name of aap
Fact Check fake news cutting going viral in the name of aap

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਕਟਿੰਗ ਐਡੀਟਿੰਗ ਟੂਲ ਦੀ ਮਦਦ ਨਾਲ ਬਣਾਈ ਗਈ ਹੈ।

RSFC (Team Mohali)- ਪੰਜਾਬ 2022 ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸੀ ਧਿਰਾਂ ਹੁਣ ਤੇਜ਼ੀ ਨਾਲ ਪ੍ਰਚਾਰ ਕਰਨ ਵਿਚ ਲੱਗੀ ਹੋਈਆਂ ਹਨ। ਇਸੇ ਵਿਚ ਇੱਕ ਨਿਊਜ਼ ਕਟਿੰਗ ਵਾਇਰਲ ਹੋ ਰਹੀ ਹੈ ਜਿਸਦਾ ਸਿਰਲੇਖ ਹੈ "ਪੰਜਾਬ 'ਚ ਆਮ ਆਦਮੀ ਪਾਰਟੀ ਦਾ ਵੋਟ ਪ੍ਰਤੀਸ਼ਤ ਲਗਾਤਾਰ ਘਟਣਾ ਖਤਰੇ ਦੀ ਘੰਟੀ।" ਯੂਜ਼ਰ ਇਸ ਕਟਿੰਗ ਨੂੰ ਅਸਲੀ ਸਮਝ ਤੇਜ਼ੀ ਨਾਲ ਵਾਇਰਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਕਟਿੰਗ ਐਡੀਟਿੰਗ ਟੂਲ ਦੀ ਮਦਦ ਨਾਲ ਬਣਾਈ ਗਈ ਹੈ।

ਵਾਇਰਲ ਪੋਸਟ


ਫੇਸਬੁੱਕ ਯੂਜ਼ਰ Manjit Sandhu ਨੇ 4 ਜੁਲਾਈ ਨੂੰ ਵਾਇਰਲ ਕਟਿੰਗ ਸ਼ੇਅਰ ਕਰਦਿਆਂ ਲਿਖਿਆ, "ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਵੋਟ ਪ੍ਰਤੀਸ਼ਤ ਲਗਾਤਾਰ ਘਟਣਾ ਖਤਰੇ ਦੀ ਘੰਟੀ।"

ਇਸ ਕਟਿੰਗ ਨੂੰ ਸੋਸ਼ਲ ਮੀਡੀਆ 'ਤੇ ਕਈ ਸਾਰੇ ਯੂਜ਼ਰ ਸ਼ੇਅਰ ਕਰ ਰਹੇ ਹਨ। ਇਸੇ ਤਰ੍ਹਾਂ Shiromani Akali Dal - Shutrana ਦੇ ਅਧਿਕਾਰਿਕ ਪੇਜ ਨੇ ਵੀ ਇਸ ਕਲਿਪ ਨੂੰ ਸ਼ੇਅਰ ਕੀਤਾ। ਇਹ ਪੋਸਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵਾਇਰਲ ਕਟਿੰਗ ਨੂੰ ਧਿਆਨ ਨਾਲ ਪੜ੍ਹਿਆ। ਸਾਨੂੰ ਇਸ ਕਟਿੰਗ ਵਿਚ ਕਈ ਵਿਆਕਰਨ ਦੀਆਂ ਗਲਤੀਆਂ ਮਿਲੀਆਂ ਜਿਹੜੀ ਅਕਸਰ ਅਖਬਾਰ ਦੀ ਕਟਿੰਗ ਵਿਚ ਵੇਖਣ ਨੂੰ ਨਹੀਂ ਮਿਲਦੀਆਂ ਹਨ। ਇਸੇ ਤਰ੍ਹਾਂ ਇਸ ਕਟਿੰਗ ਵਿਚ ਅਖਬਾਰ ਦਾ ਨਾਂਅ ਵੀ ਨਹੀਂ ਲਿਖਿਆ ਹੋਇਆ ਸੀ, ਜਿਸਤੋਂ ਸ਼ੱਕ ਹੁੰਦਾ ਹੈ ਕਿ ਇਹ ਕਲਿਪ ਫਰਜ਼ੀ ਹੋ ਸਕਦੀ ਹੈ।

AAP

ਅੱਗੇ ਵਧਦੇ ਹੋਏ ਅਸੀਂ ਕਲਿਪ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਮਾਮਲੇ ਨੂੰ ਲੈ ਕੇ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ,  ਗੌਰਤਲਬ ਹੈ ਕਿ ਜੇਕਰ ਅਜੇਹੀ ਕੋਈ ਖਬਰ ਕਿਸੇ ਨਿਊਜ਼ ਏਜੰਸੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੁੰਦੀ ਤਾਂ ਉਸਨੇ ਇੰਟਰਨੈੱਟ 'ਤੇ ਜ਼ਰੂਰ ਮੌਜੂਦ ਹੋਣਾ ਸੀ।

ਅੱਗੇ ਵਧਦੇ ਹੋਏ ਅਸੀਂ ਇਸ ਕਟਿੰਗ ਨੂੰ ਲੈ ਕੇ ਆਪ ਪੰਜਾਬ ਦੇ ਮੀਡੀਆ ਇੰਚਾਰਜ ਦਿਗਵਿਜੈ ਧੰਜੂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਕਟਿੰਗ ਨੂੰ ਦੇਖਦੇ ਹੀ ਇਸਨੂੰ ਫਰਜੀ ਖਬਰ ਦੱਸਿਆ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਕਟਿੰਗ ਐਡੀਟਿੰਗ ਟੂਲ ਦੀ ਮਦਦ ਨਾਲ ਬਣਾਈ ਗਈ ਹੈ।

Claim- News cutting claiming AAP lose in punjab 2022 elections
Claimed By- Several SM Users
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement