
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਟਵੀਟ ਫਰਜੀ ਹੈ। ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਕੋਈ ਵੀ ਟਵੀਟ ਨਹੀਂ ਕੀਤਾ ਗਿਆ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਅਰਵਿੰਦ ਕੇਜਰੀਵਾਲ ਦੇ ਟਵੀਟ ਦਾ ਸਕ੍ਰੀਨਸ਼ੋਟ ਲਾਇਆ ਗਿਆ ਹੈ ਅਤੇ ਟਵੀਟ ਦੇ ਉੱਤੇ ਅਮਿਤ ਸ਼ਾਹ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਚਿਪਕਾਈ ਗਈ ਹੈ। ਇਸ ਟਵੀਟ ਵਿਚ ਅਰਵਿੰਦ ਕੇਜਰੀਵਾਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਖੇਤੀ ਕਾਨੂੰਨਾਂ ਨੂੰ ਪਾਸ ਕਰਨ ਲਈ ਵਧਾਈ ਦੇ ਰਹੇ ਹਨ। ਟਵੀਟ ਦੇ ਸਕ੍ਰੀਨਸ਼ੋਟ ਨੂੰ ਵਾਇਰਲ ਕਰਦੇ ਹੋਏ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਸਰਕਾਰ ਤੋਂ ਬਚਣ ਦੀ ਅਪੀਲ ਕੀਤੀ ਜਾ ਰਹੀ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਟਵੀਟ ਫਰਜੀ ਹੈ। ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਕੋਈ ਵੀ ਟਵੀਟ ਨਹੀਂ ਕੀਤਾ ਗਿਆ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ Surjeet Singh ਨੇ ਵਾਇਰਲ ਟਵੀਟ ਦਾ ਸਕ੍ਰੀਨਸ਼ੋਟ ਸ਼ੇਅਰ ਕਰਦਿਆਂ ਲਿਖਿਆ, "ਇਸ ਪੋਸਟ ਨੂੰ ਕਿਸਾਨ ਸਪੋਰਟਰ ਝਾੜੂ ਵਾਲੇ ਸਮਝਣ ਦੀ ਕੋਸ਼ਿਸ਼ ਕਰਨ,ਹਾਲੇ ਵੀ ਵੇਲਾ ਹੈ ਸੰਭਲੋ,ਝਾਂਸੇ ਵਿੱਚ ਨਾ ਆਓ!"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਵਾਇਰਲ ਟਵੀਟ ਨੂੰ ਧਿਆਨ ਨਾਲ ਵੇਖਿਆ। ਟਵੀਟ ਵਿਚ ਸਾਨੂੰ ਕਈ ਗਲਤੀਆਂ ਨਜ਼ਰ ਆਈਆਂ। ਟਵੀਟ ਵਿਚ ਅੰਗਰੇਜ਼ੀ ਅੱਖਰਾਂ ਦੀ ਵਰਤੋਂ ਸਹੀ ਨਹੀਂ ਸੀ ਅਤੇ ਟਵੀਟ ਦਾ ਫੋਂਟ ਵੀ ਸਹੀ ਨਹੀਂ ਸੀ।
ਅੱਗੇ ਵਧਦੇ ਹੋਏ ਅਸੀਂ ਅਰਵਿੰਦ ਕੇਜਰੀਵਾਲ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਵੱਲ ਰੁੱਖ ਕੀਤਾ। ਸਾਨੂੰ ਉਨ੍ਹਾਂ ਦੇ ਟਵਿੱਟਰ ਅਕਾਊਂਟ 'ਤੇ ਅਜਿਹਾ ਕੋਈ ਵੀ ਟਵੀਟ ਨਹੀਂ ਮਿਲਿਆ ਜਿਸਦੇ ਵਿਚ ਉਨ੍ਹਾਂ ਨੇ ਅਮਿਤ ਸ਼ਾਹ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਧੰਨਵਾਦ ਕੀਤਾ ਸੀ। ਸਗੋਂ ਅਜਿਹੇ ਕਈ ਟਵੀਟ ਮਿਲੇ ਜਿਨ੍ਹਾਂ ਵਿਚ ਅਰਵਿੰਦ ਕੇਜਰੀਵਾਲ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ।
ਅੱਗੇ ਵਧਦੇ ਹੋਏ ਅਸੀਂ ਟਵੀਟ ਨੂੰ ਅਧਾਰ ਬਣਾਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ ਕਿ ਕੀ ਵਾਕਈ ਅਰਵਿੰਦ ਕੇਜਰੀਵਾਲ ਨੇ ਖੇਤੀ ਕਾਨੂੰਨਾਂ ਦੇ ਪਾਸ ਹੋਣ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਸੀ ਜਾਂ ਨਹੀਂ? ਸਾਨੂੰ ਅਜੇਹੀ ਕੋਈ ਖਬਰ ਨਹੀਂ ਮਿਲੀ ਜਿਸਦੇ ਵਿਚ ਕਿਹਾ ਗਿਆ ਹੋਵੇ ਕਿ ਅਰਵਿੰਦ ਕੇਜਰੀਵਾਲ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਸੀ। ਸਗੋਂ ਅਜਿਹੀਆਂ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਅਰਵਿੰਦ ਕੇਜਰੀਵਾਲ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਦੀ ਗੱਲ ਕੀਤੀ ਸੀ।
17 ਸਿਤੰਬਰ 2020 ਨੂੰ ਪ੍ਰਕਾਸ਼ਿਤ ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਕਿਸਾਨ ਆਰਡੀਨੈਂਸ ਬਿੱਲ ਦਾ ਵਿਰੋਧ ਕਰੇਗੀ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਟਵੀਟ ਫਰਜੀ ਹੈ। ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਕੋਈ ਵੀ ਟਵੀਟ ਨਹੀਂ ਕੀਤਾ ਗਿਆ ਹੈ।
Claim- Arvind Kejriwal thanks Amit Shah for passing Farm Ordinance Bill
Claimed By- FB User Surjeet Singh
Fact Check- Fake