Fact Check: ਸਹੀ ਸਲਾਮਤ ਹਨ ਆਪ ਆਗੂ ਭਗਵੰਤ ਮਾਨ, ਵਾਇਰਲ ਤਸਵੀਰ ਪੁਰਾਣੀ ਹੈ
Published : Oct 8, 2021, 4:33 pm IST
Updated : Oct 8, 2021, 4:33 pm IST
SHARE ARTICLE
Fact Check Old image of bhagwant mann shared as recent with misleading claim
Fact Check Old image of bhagwant mann shared as recent with misleading claim

ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2018 ਦੀ ਹੈ ਜਦੋਂ ਭਗਵੰਤ ਮਾਨ ਦਿੱਲੀ ਦੇ ਹਸਪਤਾਲ ਵਿਚ ਪਥਰੀ ਦੀ ਸ਼ਿਕਾਇਤ ਕਾਰਨ ਭਰਤੀ ਹੋਏ ਸਨ।

RSFC (Team Mohali)- ਸੋਸ਼ਲ ਮੀਡੀਆ 'ਤੇ ਆਪ ਆਗੂ ਭਗਵੰਤ ਮਾਨ ਦੀ ਹਸਪਤਾਲ ਵਿਚ ਦਾਖਲ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਆਪ 'ਤੇ ਤੰਜ ਵੀ ਕੱਸਿਆ ਜਾ ਰਿਹਾ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2018 ਦੀ ਹੈ ਜਦੋਂ ਭਗਵੰਤ ਮਾਨ ਦਿੱਲੀ ਦੇ ਹਸਪਤਾਲ ਵਿਚ ਪਥਰੀ ਦੀ ਸ਼ਿਕਾਇਤ ਕਾਰਨ ਭਰਤੀ ਹੋਏ ਸਨ। ਹੁਣ ਪੁਰਾਣੀ ਤਸਵੀਰ ਨੂੰ ਵਾਇਰਲ ਕਰਦਿਆਂ ਭਗਵੰਤ ਮਾਨ ਅਤੇ ਆਪ 'ਤੇ ਤੰਜ ਕੱਸਿਆ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Agg Bani" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਕੀ ਹਾਲਤ ਬਣਾ ਲਈ ਕਮਲਿਆਂ ਕੁਰਸੀ ਦਾ ਇੰਨਾ ਵੀ ਕੀ ਮੋਹ????????????
ਤੁਸੀਂ ਹੋਰ ਈ ਪਾਸੇ ਲੱਗੇ ਓ ਏਧਰ ਮੁੱਖ ਮੰਤਰੀ ਦਾ ਚਿਹਰਾ ਨਾ ਬਣਾਉਣ ਕਰਕੇ ਸਵਾਸ ਛੱਡਣ ਤੱਕ ਪਹੁੰਚ ਚੱਲਿਆ ਲਗਦਾ????????????
"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ ਕਈ ਪੁਰਾਣੀ ਖਬਰਾਂ ਵਿਚ ਅਪਲੋਡ ਮਿਲੀ।

Image SearchReverse Image Search

ਵਾਇਰਲ ਤਸਵੀਰ 2018 ਦੀ ਹੈ

ਇਹ ਤਸਵੀਰ ਸਾਨੂੰ PTC News ਦੀ ਖਬਰ ਵਿਚ ਪ੍ਰਕਾਸ਼ਿਤ ਮਿਲੀ। ਮੀਡੀਆ ਅਦਾਰੇ ਨੇ 1 ਅਗਸਤ 2018 ਨੂੰ ਆਪਣੀ ਖਬਰ ਪ੍ਰਕਾਸ਼ਿਤ ਕਰਦਿਆਂ ਲਿਖਿਆ, "AAP Leader Bhagwant Mann Admitted to Ram Manohar Lohia Hospital"

PTC

ਖਬਰ ਅਨੁਸਾਰ ਪਥਰੀ ਦੀ ਸ਼ਿਕਾਇਤ ਹੋਣ ਕਾਰਨ ਭਗਵੰਤ ਮਾਨ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਅੱਗੇ ਵਧਦੇ ਹੋਏ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਭਗਵੰਤ ਮਾਨ ਹਾਲੀਆ ਹਸਪਤਾਲ ਵਿਚ ਭਰਤੀ ਹਨ ਜਾਂ ਨਹੀਂ। ਦੱਸ ਦਈਏ ਕਿ ਸਾਨੂੰ ਵਾਇਰਲ ਦਾਅਵੇ ਨੂੰ ਲੈ ਕੇ ਕੋਈ ਖਬਰ ਨਹੀਂ ਮਿਲੀ ਹੈ।

ਮਤਲਬ ਸਾਫ ਸੀ ਕਿ ਪੁਰਾਣੀ ਤਸਵੀਰ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2018 ਦੀ ਹੈ ਜਦੋਂ ਭਗਵੰਤ ਮਾਨ ਦਿੱਲੀ ਦੇ ਹਸਪਤਾਲ ਵਿਚ ਪਥਰੀ ਦੀ ਸ਼ਿਕਾਇਤ ਕਾਰਨ ਭਰਤੀ ਹੋਏ ਸਨ। ਹੁਣ ਪੁਰਾਣੀ ਤਸਵੀਰ ਨੂੰ ਵਾਇਰਲ ਕਰਦਿਆਂ ਭਗਵੰਤ ਮਾਨ ਅਤੇ ਆਪ 'ਤੇ ਤੰਜ ਕੱਸਿਆ ਜਾ ਰਿਹਾ ਹੈ।

Claim- Bhagwant Mann recently admitted to hospital due to bad health
Claimed By- FB Page Agg Bani
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Panchayat Election ਨੂੰ ਲੈ ਕੇ ਇੱਕ ਹੋਰ Big Update

11 Oct 2024 1:16 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM

ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਕੀਤੀ ਕਮਾਲ,,ਬਿਜਲੀ ਬਣਾਉਣ ਵਾਲਾ ਛੋਟਾ ਜਿਹਾ ਜੈਨਰੇਟਰ ਕੀਤਾ ਤਿਆਰ,

10 Oct 2024 1:17 PM

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM
Advertisement