
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਜਿਹੜੇ ਵੀਡੀਓ ਨੂੰ ਉੱਤਰਾਖੰਡ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਨੇਪਾਲ ਦਾ ਹੈ।
ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਗਲੇਸ਼ੀਅਰ ਟੁੱਟਣ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਪਹਾੜਾਂ ਦੇ ਵਿਚ ਹੋ ਰਹੀ ਬਰਫ਼ਬਾਰੀ ਨੂੰ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਾਲੀਆ ਉੱਤਰਾਖੰਡ ਦੇ ਚਮੋਲੀ ਵਿਚ ਗਲੇਸ਼ੀਅਰ ਦੇ ਟੁੱਟਣ ਦਾ ਵੀਡੀਓ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਜਿਹੜੇ ਵੀਡੀਓ ਨੂੰ ਉੱਤਰਾਖੰਡ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਨੇਪਾਲ ਦਾ ਹੈ।
ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ Hardeep Singh ਨੇ 7 ਫਰਵਰੀ ਨੂੰ ਵਾਇਰਲ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ, "ਉੱਤਰਾਖੰਡ ਚ ਗਲੇਸ਼ੀਅਰ ਡਿੱਗਣ ਦੀ ਲਾਇਵ ਵੀਡੀਓ..!!!"
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਨਵਿਡ ਟੂਲ ਦੀ ਮਦਦ ਨਾਲ ਵੀਡੀਓ ਦੇ ਕੀਫ੍ਰੇਮਸ ਕੱਢੇ ਅਤੇ ਗੂਗਲ ਸਰਚ ਕੀਤਾ ਤਾਂ ਸਾਨੂੰ ਵਾਇਰਲ ਵੀਡੀਓ Naeem Akbar ਨਾਮ ਦੇ ਯੂਟਿਊਬ ਪੇਜ਼ 'ਤੇ ਅਪਲੋਡ ਕੀਤਾ ਮਿਲਿਆ। ਵੀਡੀਓ ਨੂੰ ਕੈਪਸ਼ਨ ਦਿੱਤਾ ਗਿਆ ਸੀ, ''Glacier at kapuche lake ,Nepal'' ਇਹ ਵੀਡੀਓ 13 ਜਨਵਰੀ 2021 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ ਕੈਪਸ਼ਨ ਅਨੁਸਾਰ ਵਾਇਰਲ ਵੀਡੀਓ ਨੇਪਾਲ ਦੇ ਕਾਪੁਚੇ ਸ਼ਹਿਰ ਦਾ ਹੈ।
ਇਸ ਦੇ ਨਾਲ ਹੀ ਸਾਨੂੰ ਵਾਇਰਲ ਵੀਡੀਓ Natural Beauty of Nepal ਨਾਮ ਦੇ ਫੇਸਬੁੱਕ ਪੇਜ਼ 'ਤੇ ਵੀ 13 ਜਨਵਰੀ ਨੂੰ ਅਪਲੋਡ ਕੀਤਾ ਹੋਇਆ ਮਿਲਿਆ, ਜਿਸ ਦੇ ਕੈਪਸ਼ਨ ਵਿਚ ਵੀ ਇਸ ਵੀਡੀਓ ਨੂੰ ਨੇਪਾਲ ਦਾ ਦੱਸਿਆ ਗਿਆ ਸੀ। ਵੀਡੀਓ ਦਾ ਕੈਪਸ਼ਨ ਸੀ, ''Magic of the Mountains, The Secrets of Nature.♥️ Huge Avalanche at Kapuche Glacier lake.???????? Vidro Credit : @naren32#NaturalBeautyOfNepal #avalanche #naturepower #natureadventure #adrenaline #traveltheworld #wonderfulplaces #footage #beautifuldestinations
ਵੀਡੀਓ ਨੂੰ ਇਸ ਲਿੰਕ 'ਤੇ ਕਲਿੱਕ ਕਰ ਕੇ ਦੇਖਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਸਾਨੂੰ ਵਾਇਰਲ ਵੀਡੀਓ ‘This is happening‘ ਨਾਮ ਦੇ ਵੈਰੀਫਾਈਡ ਫੇਸਬੁੱਕ ਅਕਾਊਂਟ 'ਤੇ ਵੀ 2 ਫਰਵਰੀ ਨੂੰ ਅਪਲੋਡ ਕੀਤਾ ਮਿਲਿਆ। ਵੀਡੀਓ ਨੂੰ ਕੈਪਸ਼ਨ ਦਿੱਤਾ ਗਿਆ ਸੀ, ''People Witness Avalanche In Kapuche Glacier lake, Nepal''
ਵੀਡੀਓ ਦੇ ਕੈਪਸ਼ਨ ਅਨੁਸਾਰ ਵੀ ਇਹ ਵੀਡੀਓ ਨੇਪਾਲ ਦੇ ਕਾਪੁਚੇ ਸ਼ਹਿਰ ਦਾ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵੀਡੀਓ ਨਾਲ ਸਬੰਧਿਤ ਕੀਵਰਡ ਗੂਗਲ ਸਰਚ ਕੀਤੇ ਤਾਂ ਸਾਨੂੰ https://blogs.agu.org ਨਾਮ ਦੀ ਇਕ ਵੈੱਬਸਾਈਟ 'ਤੇ ਅਪਲੋਡ ਕੀਤੀ ਇਕ ਰਿਪੋਰਟ ਮਿਲੀ, ਜਿਸ ਦੀ ਹੈੱਡਲਾਈਨ ਸੀ, ''Kapuche Lake, Nepal: a video of an avalanche air blast''
ਇਸ ਦੇ ਨਾਲ ਹੀ ਰਿਪੋਰਟ ਵਿਚ ਵਾਇਰਲ ਵੀਡੀਓ ਅਤੇ ਵੀਡੀਓ ਵਿਚੋਂ ਕੁੱਝ ਸਕਰੀਨਸ਼ਾਰਟ ਲੈ ਕੇ ਵੀ ਅਪਲੋਡ ਕੀਤੇ ਗਏ ਸਨ। ਰਿਪੋਰਟ ਪੜ੍ਹਨ 'ਤੇ ਵੀ ਇਹੀ ਸਾਹਮਣੇ ਆਇਆ ਕਿ ਵਾਇਰਲ ਵੀਡੀਓ ਨੇਪਾਲ ਦੇ ਕਾਪੁਚੇ ਸ਼ਹਿਰ ਦਾ ਹੈ।
ਦੱਸ ਦਈਏ ਕਿ ਰਿਪੋਰਟ ਵਿਚ ਪੂਰੀ ਵੀਡੀਓ ਅਪਲੋਡ ਕੀਤੀ ਗਈ ਸੀ ਜੋ ਕਿ 4.50 ਸੈਕਿੰਡ ਦੀ ਸੀ, ਜਦ ਕਿ ਵਾਇਰਲ ਵੀਡੀਓ ਸਿਰਫ਼ 1 ਸੈਕਿੰਡ ਦੀ ਸੀ।
ਨਤੀਜਾ- ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਨੇਪਾਲ ਦੇ ਕਾਪੁਚੇ ਸ਼ਹਿਰ ਦਾ ਹੈ ਜਿਸ ਨੂੰ ਉੱਤਰਾਖੰਡ ਦੇ ਚਮੋਲੀ ਦਾ ਨਾਂ ਦੇ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
Claim - ਵਾਇਰਲ ਵੀਡੀਓ ਹਾਲੀਆ ਉੱਤਰਾਖੰਡ ਦੇ ਚਮੋਲੀ ਵਿਚ ਗਲੇਸ਼ੀਅਰ ਦੇ ਟੁੱਟਣ ਦਾ ਹੈ।
Claimed By - Hardeep Singh
Fact Check - ਫਰਜ਼ੀ