2019 'ਚ ਕਾਂਗਰਸੀ ਆਗੂ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੇ ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ
Published : Feb 9, 2024, 9:18 pm IST
Updated : Mar 1, 2024, 11:40 am IST
SHARE ARTICLE
Old video of UP Congress leader Sachin Chaudhary Protesting With Her Girl Child shared with misleading claim as recent
Old video of UP Congress leader Sachin Chaudhary Protesting With Her Girl Child shared with misleading claim as recent

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਨੂੰ ਇੱਕ ਬੱਚੀ ਨੂੰ ਚੁੱਕ ਕੇ ਪ੍ਰਦਰਸ਼ਨ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਵਿਅਕਤੀ ਕਰਦਾ ਦਿੱਸ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਦਿਖ ਰਿਹਾ ਵਿਅਕਤੀ ਉਸ ਬੱਚੀ ਦਾ ਪਿਤਾ ਹੈ ਜਿਸ ਦੇ ਨਾਲ ਜਬਰ ਜਨਾਹ ਹੋਇਆ ਸੀ ਅਤੇ ਇਹ ਵਿਅਕਤੀ ਰੋਂਦੇ ਹੋਏ ਸੰਸਦ ਸਾਹਮਣੇ ਪ੍ਰਦਰਸ਼ਨ ਕਰ ਰਿਹਾ ਹੈ।

ਫੇਸਬੁੱਕ ਯੂਜ਼ਰ ‘ਮੰਨਾ ਫਗਵਾੜਾ’ ਨੇ 30 ਜਨਵਰੀ 2024 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ”5 ਸਾਲ ਉਮਰ ਦੀ ਬੱਚੀ ਨਾਲ ਰੇਪ ਹੋਇਆਂ ਪਿਤਾ ਦਿੱਲੀ ਸੰਸਦ ਦੇ ਸਾਹਮਣੇ ਰੋਂਦਾ ਹੋਇਆ। Rabba Eh UlHme Tere Tere ne  ? ? ? ?  #manjindersinghazaad”

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਦਿਸੰਬਰ 2019 ਦਾ ਹੈ ਜਦੋਂ ਉੱਤਰ ਪ੍ਰਦੇਸ਼ ਦੇ ਕਾਂਗਰਸ ਨੇਤਾ ਸਚਿਨ ਚੌਧਰੀ ਨੇ ਮਹਿਲਾਵਾਂ ਔਰਤਾਂ ਵੱਧ ਰਹੇ ਅਪਰਾਧ ਨੂੰ ਲੈ ਕੇ ਆਪਣੀ ਬੇਟੀ ਨਾਲ ਸੰਸਦ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਸੀ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ

ਸਾਨੂੰ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਕਾਂਗਰਸ ਆਗੂ Sachin Chaudhary ਦੇ X ਅਕਾਊਂਟ ਤੋਂ ਸਾਂਝਾ ਕੀਤਾ ਮਿਲਿਆ। ਆਗੂ ਨੇ 5 ਦਿਸੰਬਰ 2019 ਨੂੰ ਇਹ ਵੀਡੀਓ ਸਾਂਝਾ ਕਰਦਿਆਂ ਲਿਖਿਆ ਸੀ, "बेटियों की सुरक्षा के लिए संसद के सामने अपनी बेटी को लेकर पहुंचा तो पुलिस वालों ने घसीटा, गिरफ्तार किया। मोदीराज में बेटियां सुरक्षित नहीं है मोदी सरकार *** "

 

 

ਇਥੋਂ ਸਾਫ ਹੋਇਆ ਕਿ ਵੀਡੀਓ ਵਿਚ ਕਾਂਗਰਸ ਆਗੂ ਸਚਿਨ ਚੌਧਰੀ ਹੈ ਜਿਸਨੇ ਔਰਤਾਂ ਖਿਲਾਫ ਵੱਧ ਰਹੇ ਪ੍ਰਦਰਸ਼ਨ ਨੂੰ ਲੈ ਕੇ ਸਰਕਾਰ ਖਿਲਾਫ ਸੰਸਦ ਸਾਹਮਣੇ ਆਪਣੀ ਬੇਟੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ।

ਆਖਿਰ ਕਿਉਂ ਕੀਤਾ ਗਿਆ ਸੀ ਪ੍ਰਦਰਸ਼ਨ?

ਮੀਡੀਆ ਰਿਪੋਰਟਾਂ ਮੁਤਾਬਕ, "ਹੈਦਰਾਬਾਦ ਵਿਖੇ ਮਹਿਲਾ ਡਾਕਟਰ ਨਾਲ ਜਬਰ ਜਨਾਹ ਦੀ ਵਾਰਦਾਤ ਹੋਣ ਤੋਂ ਬਾਅਦ ਥਾਂ-ਥਾਂ ਲੋਕਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ। ਇਸੇ ਤਰ੍ਹਾਂ ਇੱਕ ਪ੍ਰਦਰਸ਼ਨ ਦਿੱਲੀ ਦੇ ਵਿਜੇ ਚੌਂਕ ਵਿਚ ਕੀਤਾ ਗਿਆ ਜਿਥੇ ਇੱਕ ਵਿਅਕਤੀ ਨੇ ਆਪਣੀ ਬੇਟੀ ਨੂੰ ਗੋਦ ਵਿਚ ਲੈ ਕੇ ਪ੍ਰਦਰਸ਼ਨ ਕਰਦਿਆਂ ਸਰਕਾਰ ਅਤੇ ਬਲਾਤਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ।"

ਅੱਗੇ ਜਾ ਕੇ ਇਹ ਸਾਫ ਹੋਇਆ ਕਿ ਵੀਡੀਓ ਵਿਚ ਪ੍ਰਦਰਸ਼ਨ ਕਰਨ ਰਿਹਾ ਵਿਅਕਤੀ ਉੱਤਰ ਪ੍ਰਦੇਸ਼ ਦੇ ਕਾਂਗਰਸ ਆਗੂ ਸਚਿਨ ਚੌਧਰੀ ਸੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਦਿਸੰਬਰ 2019 ਦਾ ਹੈ ਜਦੋਂ ਉੱਤਰ ਪ੍ਰਦੇਸ਼ ਦੇ ਕਾਂਗਰਸ ਨੇਤਾ ਸਚਿਨ ਚੌਧਰੀ ਨੇ ਮਹਿਲਾਵਾਂ ਔਰਤਾਂ ਵੱਧ ਰਹੇ ਅਪਰਾਧ ਨੂੰ ਲੈ ਕੇ ਆਪਣੀ ਬੇਟੀ ਨਾਲ ਸੰਸਦ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਸੀ।
 

Our Sources:

Original Post By INC Leader "Sachin Chaudhary" Dated 5 December 2019

SHARE ARTICLE

ਸਪੋਕਸਮੈਨ FACT CHECK

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement