ਤੱਥ ਜਾਂਚ: ਪਾਕਿਸਤਾਨ ’ਚ ਪਰਿਵਾਰ ਦੇ ਮੁਖੀ ਨੇ ਮਾਰਿਆ ਅਪਣਾ ਪਰਿਵਾਰ, ਮੀਡੀਆ ਨੇ ਦਿੱਤਾ ਫਿਰਕੂ ਰੰਗ
Published : Mar 9, 2021, 3:05 pm IST
Updated : Mar 9, 2021, 3:05 pm IST
SHARE ARTICLE
FACT CHECK
FACT CHECK

ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਪਰਿਵਾਰ ਦੇ ਮੁਖੀ ਨੇ ਆਪ ਹੀ ਅਪਣੇ ਪਰਿਵਾਰ ਦਾ ਕਤਲ ਕੀਤਾ ਸੀ ਅਤੇ ਬਾਅਦ ਵਿਚ ਆਪ ਵੀ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ।

ਰੋਜ਼ਾਨਾ ਸਪੋਕਸਮੈਨ (ਮੋਹਾਲੀ): ਪਾਕਿਸਤਾਨ ਦੇ ਰਹੀਮ ਯਾਰ ਖਾਨ ਸ਼ਹਿਰ ਦੇ ਨੇੜੇ ਬੀਤੇ ਦਿਨੀ ਹਿੰਦੂ ਪਰਿਵਾਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਜਿਸਦੇ ਬਾਅਦ ਘਟਨਾ ਨੂੰ ਕਈ ਕੁੱਝ ਮੀਡੀਆ ਦੁਆਰਾ ਵੀ ਕਵਰ ਕੀਤਾ ਗਿਆ ਅਤੇ ਪਾਕਿਸਤਾਨ ਵਿਚ ਹਿੰਦੂ ਭਾਈਚਾਰੇ 'ਤੇ ਹੋ ਰਹੇ ਅਤਿਆਚਾਰ ਨੂੰ ਦਰਸਾਇਆ ਗਿਆ। ਇਸ ਮਾਮਲੇ ਨੂੰ ਲੈ ਕੇ ਕੁੱਝ ਨਾਮਵਰ ਮੀਡੀਆ ਹਾਊਸ ਦੁਆਰਾ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਵਿਚ ਹਿੰਦੂ ਪਰਿਵਾਰ ਦਾ ਬੇਹਰਿਹਮੀ ਨਾਲ ਕਤਲ ਕੀਤਾ ਗਿਆ ਅਤੇ ਇਸ ਮਾਮਲੇ ਨੂੰ ਫਿਰਕੂ ਰੰਗਤ ਦੇ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ।

ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਹਿੰਦੂ ਪਰਿਵਾਰ ਦੇ ਮੁਖੀ ਨੇ ਆਪ ਹੀ ਅਪਣੇ ਪਰਿਵਾਰ ਦਾ ਕਤਲ ਕੀਤਾ ਸੀ ਅਤੇ ਬਾਅਦ ਵਿਚ ਆਪ ਵੀ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੁੱਝ ਮੀਡੀਆ ਦੁਆਰਾ ਇਸ ਖਬਰ ਨੂੰ ਫਿਰਕੂ ਰੰਗਤ ਦੇ ਕੇ ਫੈਲਾਇਆ ਗਿਆ ਹੈ।

ਕੁੱਝ ਮੀਡੀਆ ਨੇ ਦਿੱਤਾ ਮਾਮਲੇ ਨੂੰ ਫਿਰਕੂ ਰੰਗ
ਕੁੱਝ ਮੀਡੀਆ ਦੁਆਰਾ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਦੇ ਰਹੀਮ ਯਾਰ ਖਾਨ ਨੇੜੇ ਇਕ ਹਿੰਦੂ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਵਿਚੋਂ ਮਿਲੀਆਂ। ਇਸ ਮਾਮਲੇ ਨੂੰ ਫਿਰਕੂ ਰੰਗਤ ਦੇ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ।

ਇਨ੍ਹਾਂ ਖਬਰਾਂ ਦੇ ਆਰਕਾਇਵਡ ਲਿੰਕ ਇਥੇ  , ਇਥੇ, ਇਥੇ, ਇਥੇ ਕਲਿਕ ਕਰ ਵੇਖੇ ਜਾ ਸਕਦੇ ਹਨ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਸਾਡੇ ਪਾਕਿਸਤਾਨ ਦੇ ਰਿਪੋਰਟਰ ਬਾਬਰ ਜਲੰਧਰੀ ਨਾਲ ਖਬਰ ਨੂੰ ਸ਼ੇਅਰ ਕਰ ਸੰਪਰਕ ਕੀਤਾ। ਬਾਬਰ ਨੇ ਸਪੋਕਸਮੈਨ ਨਾਲ ਗੱਲ ਕਰਦੇ ਹੋਏ ਕਿਹਾ, "ਇਹ ਘਟਨਾ ਕਰੀਬ 5 ਦਿਨ ਪੁਰਾਣੀ ਹੈ ਜਦੋਂ ਇਕ ਗੈਰ-ਮੁਸਲਿਮ ਪਰਿਵਾਰ ਦੇ ਮੁਖੀ ਨੇ ਆਪਣੇ ਪਰਿਵਾਰ ਦਾ ਬੇਹਰਹਿਮੀ ਨਾਲ ਕਤਲ ਕੀਤਾ। ਰਹੀਮ ਯਾਰ ਖਾਨ ਸ਼ਹਿਰ ਦੇ ਚੱਕ 135-P ਦੇ ਰਹਿਣ ਵਾਲੇ ਰਾਮ ਚੰਦ ਦਰਜੀ ਨੇ ਆਪਣੇ ਪਰਿਵਾਰ ਨੂੰ ਘਰ ਕਲੇਸ਼ ਦੇ ਚਲਦੇ ਜਾਨੋ ਮਾਰ ਦਿੱਤਾ ਅਤੇ ਬਾਅਦ ਵਿਚ ਆਪ ਵੀ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਰਾਮ ਚੰਦ ਦਰਜੀ ਬਚ ਗਿਆ ਹੈ ਅਤੇ ਇਸ ਸਮੇਂ ਰਹੀਮ ਯਾਰ ਖਾਨ ਦੇ ਹਸਪਤਾਲ ਵਿਚ ਦਾਖਲ ਹੈ। ਭਾਰਤੀ ਮੀਡੀਆ ਦੁਆਰਾ ਫਰਜੀ ਖਬਰਾਂ ਫੈਲਾਈਆਂ ਜਾ ਰਹੀਆਂ ਹਨ।"

ਬਾਬਰ ਜਲੰਧਰੀ ਨੇ ਮਾਮਲੇ ਨੂੰ ਲੈ ਕੇ ਖਬਰਾਂ ਵੀ ਸ਼ੇਅਰ ਕੀਤੀਆਂ ਜਿਨ੍ਹਾਂ ਤੋਂ ਸਾਫ ਹੋਇਆ ਕਿ ਕੁੱਝ ਮੀਡੀਆ ਨੇ ਮਾਮਲੇ ਨੂੰ ਫਿਰਕੂ ਰੰਗਤ ਦੇ ਕੇ ਫਰਜੀ ਖ਼ਬਰ ਲੋਕਾਂ ਸਾਹਮਣੇ ਪੇਸ਼ ਕੀਤੀ ਹੈ।

ਇਸ ਮਾਮਲੇ ਨੂੰ ਲੈ ਕੇ ਸਾਨੂੰ 6 ਮਾਰਚ 2021 ਨੂੰ ਪ੍ਰਕਾਸ਼ਿਤ The Dawn ਦੀ ਇੱਕ ਖਬਰ ਮਿਲੀ। The Dawn ਨੇ ਮਾਮਲੇ ਨੂੰ ਕਵਰ ਕਰਦੇ ਹੈਡਲਾਇਨ ਲਿਖੀ, "Man kills wife, three kids before committing suicide"

DAWN

ਖਬਰ ਅਨੁਸਾਰ ਸ਼ੁੱਕਰਵਾਰ ਨੂੰ ਰਹੀਮ ਯਾਰ ਖਾਨ ਤੋਂ 11 ਕਿਲੋਮੀਟਰ ਦੂਰ ਚੱਕ 135-ਪੀ ਵਿਖੇ ਬੇਰੁਜ਼ਗਾਰੀ ਕਾਰਨ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਤਿੰਨ ਨਾਬਾਲਗ ਬੱਚਿਆਂ ਦੀ ਹੱਤਿਆ ਕਰ ਦਿੱਤੀ।

The Dawn ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਮਾਮਲੇ ਨੂੰ ਲੈ ਕੇ ਸਥਾਨਕ ਚੈਨਲ Rohi ਦੇ Youtube ਅਕਾਊਂਟ 'ਤੇ ਅਪਲੋਡ ਬੁਲੇਟਿਨ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

RGH
 

ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪਾਕਿਸਤਾਨ ਦੇ ਰਹੀਮ ਯਾਰ ਖਾਨ ਸ਼ਹਿਰ ਨੇੜੇ ਹੋਏ ਕਤਲ ਦੇ ਮਾਮਲੇ ਨੂੰ ਕੁੱਝ ਮੀਡੀਆ ਨੇ ਫਿਰਕੂ ਰੰਗ ਦੇ ਕੇ ਪੇਸ਼ ਕੀਤਾ ਹੈ।

Claim :  ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਵਿਚ ਹਿੰਦੂ ਪਰਿਵਾਰ ਦਾ ਬੇਹਰਿਹਮੀ ਨਾਲ ਕਤਲ ਕੀਤਾ ਗਿਆ
 

Claimed By: INDIAN MEDIA REPORTS
 

Fact Check: FAKE

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement