Fact Check: ਇਹ ਤਸਵੀਰਾਂ ਬੀਜਾਪੁਰ ਨਕਸਲੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀਆਂ ਨਹੀਂ ਹਨ
Published : Apr 9, 2021, 3:09 pm IST
Updated : Apr 9, 2021, 3:09 pm IST
SHARE ARTICLE
 Fact Check: These pictures are not of the jawans killed in Bijapur Naxal attack
Fact Check: These pictures are not of the jawans killed in Bijapur Naxal attack

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਇਹ ਤਸਵੀਰਾਂ 2020 ਵਿਚ ਛੱਤੀਸਗੜ੍ਹ ਦੇ ਕਾਂਕੇਰ ਜਿਲ੍ਹੇ ਅਧੀਨ ਪੈਂਦੇ ਸੁਕਮਾ 'ਚ ਹੋਏ ਨਕਸਲੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੀਆਂ ਹਨ

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - 5 ਅਪ੍ਰੈਲ 2021 ਨੂੰ ਛੱਤੀਸਗੜ੍ਹ ਦੇ ਬੀਜਾਪੁਰ 'ਚ ਨਕਸਲੀਆਂ ਦੁਆਰਾ ਸੈਨਾ ਦੇ ਜਵਾਨਾਂ 'ਤੇ ਹਮਲਾ ਕੀਤਾ ਗਿਆ ਅਤੇ ਇਸ ਦੇ ਵਿਚ 22 CRPF ਜਵਾਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਇਸ ਘਟਨਾ ਤੋਂ ਪੂਰਾ ਦੇਸ਼ ਦੁਖੀ ਹੋਇਆ ਅਤੇ ਲੋਕਾਂ ਨੇ ਵੱਖ-ਵੱਖ ਥਾਂ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਹੁਣ ਸੋਸ਼ਲ ਮੀਡੀਆ 'ਤੇ ਇੱਕ ਗ੍ਰਾਫਿਕ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਕੁਝ ਲੋਕਾਂ ਦੀਆਂ ਤਸਵੀਰਾਂ ਅਤੇ ਨਾਂ ਪ੍ਰਕਾਸ਼ਿਤ ਕੀਤੇ ਹੋਏ ਹਨ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਉਨ੍ਹਾਂ ਜਵਾਨਾਂ ਦੀ ਤਸਵੀਰ ਹੈ ਜਿਹੜੇ ਬੀਜਾਪੁਰ ਨਕਸਲੀ ਹਮਲੇ ਵਿਚ ਸ਼ਹੀਦ ਹੋ ਗਏ ਹਨ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਇਹ ਤਸਵੀਰਾਂ 2020 ਵਿਚ ਛੱਤੀਸਗੜ੍ਹ ਦੇ ਕਾਂਕੇਰ ਜਿਲ੍ਹੇ ਅਧੀਨ ਪੈਂਦੇ ਸੁਕਮਾ 'ਚ ਹੋਏ ਨਕਸਲੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੀਆਂ ਹਨ। 

ਵਾਇਰਲ ਪੋਸਟ
ਫੇਸਬੁੱਕ ਯੂਜ਼ਰ Omkar Bisht ਨੇ ਇਸ ਗ੍ਰਾਫਿਕ ਨੂੰ ਅਪਲੋਡ ਕਰਦਿਆਂ ਲਿਖਿਆ, "बीजापुर छत्तीसगढ़ के नक्सली हमले में वीरगति प्राप्त हुतात्माओं को नमन...इस सूचना को सुनकर स्तब्ध हूं किंतु योद्धा, सैनिक और विशेष रूप से राजा/नायक का कर्तव्य है वीरगति व्यर्थ ना जाने पाए....वीर भोग्या वसुंधरा प्रार्थना करने की आवश्यकता नही होती वीर हुतात्मा हेतु निश्चित ही सद्गति प्राप्त होती है...अतः मौन नही प्रतिशोध चाहिए नक्सल की जड़ उखाड़ने का प्रतिशोध प्रत्येक नागरिक अपने स्तर पर युद्ध लड़े"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਗ੍ਰਾਫਿਕ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਗ੍ਰਾਫਿਕ "gondwanaexpress" ਦੇ ਇੱਕ ਲੇਖ ਵਿਚ ਪ੍ਰਕਾਸ਼ਿਤ ਮਿਲੀ। ਇਹ ਲੇਖ 23 ਮਾਰਚ 2020 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇਸਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "रायपुर : मुख्यमंत्री ने नक्सली हिंसा में शहीद जवानों को अर्पित की विनम्र श्रद्धांजलि, कहा- ‘नक्सलियों को जड़ से उखाड़ कर रहेंगे’"

ਇਸ ਖਬਰ ਅਨੁਸਾਰ ਇਹ ਤਸਵੀਰਾਂ ਛੱਤੀਸਗੜ੍ਹ ਦੇ ਕਾਕੇਰ ਜ਼ਿਲ੍ਹੇ ਅਧੀਨ ਪੈਂਦੇ ਸੁਕਮਾ ਵਿਚ ਪਿਛਲੇ ਸਾਲ ਹੋਏ ਨਕਸਲੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੀਆਂ ਹਨ। ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Photo

ਬੀਜਾਪੁਰ ਵਿਚ ਸ਼ਹੀਦ ਹੋਏ 22 ਜਵਾਨਾਂ ਵਿਚੋਂ ਦੀ 8 ਡਿਸਟ੍ਰਿਕਟ ਰਿਜ਼ਰਵ ਗਾਰਡ (DRG), 6 ਸਪੈਸ਼ਲ ਟਾਸਕ ਫੋਰਸ (STF), 1 ਬਸਤਰ ਬਟਾਲੀਅਨ ਅਤੇ 7 ਕੋਬਰਾ 210 ਬਟਾਲੀਅਨ ਦੇ ਸਨ।

ਇਨ੍ਹਾਂ ਜਵਾਨਾਂ ਬਾਰੇ ਜਾਣਕਾਰੀ IPS MS ਭਾਟੀਆ ਦੇ ਟਵੀਟ ਵਿਚ ਹੇਠਾਂ ਕਲਿਕ ਕਰ ਵੇਖੀਆਂ ਜਾ ਸਕਦੀਆਂ ਹਨ।

Photo
 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਇਹ ਤਸਵੀਰਾਂ 2020 ਵਿਚ ਛੱਤੀਸਗੜ੍ਹ ਦੇ ਕਾਂਕੇਰ ਜਿਲ੍ਹੇ ਅਧੀਨ ਪੈਂਦੇ ਸੁਕਮਾ 'ਚ ਹੋਏ ਨਕਸਲੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੀਆਂ ਹਨ। 

Claim: ਵਾਇਰਲ ਤਸਵੀਰ ਉਨ੍ਹਾਂ ਜਵਾਨਾਂ ਦੀ ਤਸਵੀਰ ਹੈ ਜਿਹੜੇ ਬੀਜਾਪੁਰ ਨਕਸਲੀ ਹਮਲੇ ਵਿਚ ਸ਼ਹੀਦ ਹੋ ਗਏ ਹਨ 
Claimed By: ਫੇਸਬੁੱਕ ਯੂਜ਼ਰ Omkar Bisht
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement