
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਹ ਕੁੱਟਮਾਰ ਦਰਗਾਹ ਦੇ ਚੰਦੇ ਅਤੇ ਨਿਰਮਾਣ ਨੂੰ ਲੈ ਕੇ ਹੋਈ ਸੀ।
ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ): ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ 2 ਗੁਟਾਂ ਨੂੰ ਆਪਸ ਵਿਚ ਲੜਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰਾਖੰਡ ਦੇ ਜਸਪੁਰ ਦੀ ਦਰਗਾਹ ਵਿਚ ਚਾਦਰ ਚੜਾਉਣ ਗਏ ਹਿੰਦੂਆਂ ਨੂੰ ਮੁਸਲਮਾਨ ਮੌਲਵੀਆਂ ਨੇ ਕੁੱਟਿਆ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਹ ਕੁੱਟਮਾਰ ਦਰਗਾਹ ਦੇ ਚੰਦੇ ਅਤੇ ਨਿਰਮਾਣ ਨੂੰ ਲੈ ਕੇ ਹੋਈ ਸੀ। ਇਸ ਵਿਚ ਸ਼ਾਮਲ ਦੋਵੇਂ ਗੁੱਟ ਇੱਕ ਹੀ ਧਰਮ ਨਾਲ ਸਬੰਧ ਰੱਖਦੇ ਹਨ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "रानू सक्सेना" ਨੇ 31 ਮਾਰਚ ਨੂੰ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "#मिलगया वीडियो जसपुर उत्तराखण्ड में मज़ार पे चादर चढ़ाने गए हिंदुओं को मौलानाओं ने दौड़ा दौड़ा कर पीटा , मैं मुस्लिम समाज का आभारी हूँ इस कुटाई के लिए !!!"
ਵਾਇਰਲ ਪੋਸਟ ਦਾ ਆਰਕਾਇਵਡ (https://archive.ph/HDIUy) ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਦਾ ਸਹਾਰਾ ਲੈ ਕੇ ਮਾਮਲੇ ਸਬੰਧੀ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਇਸ ਦੌਰਾਨ ਸਾਨੂੰ ETV ਭਾਰਤ ਦੀ ਇੱਕ ਖ਼ਬਰ ਮਿਲੀ। ਖ਼ਬਰ ਅਨੁਸਾਰ, "ਉੱਤਰਾਖੰਡ ਦੇ ਜਸਪੁਰ ਵਿਖੇ ਸ਼ਬ-ਏ-ਬਰਾਤ ਦੇ ਮੌਕੇ ਦਰਗਾਹ 'ਤੇ ਇਬਾਦਤ ਕਰਨ ਆਏ ਜਾਇਰੀਨੋ ਅਤੇ ਦਰਗਾਹ ਦੇ ਮੁਜਬੀਰੋਂ ਵਿਚ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਦੇਖਦੇ ਹੀ ਦੇਖਦੇ ਉਹਨਾਂ ਵਿਚ ਕੁੱਟਮਾਰ ਸ਼ੁਰੂ ਹੋ ਗਈ। ਜਿਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।"
ਇਸ ਖਬਰ ਵਿਚ ਪੀੜਤ ਅਤੇ ਪੁਲਿਸ ਕੋਤਵਾਲ ਦੇ ਬਿਆਨ ਨੂੰ ਸੁਣਿਆ ਜਾ ਸਕਦਾ ਹੈ। ਖਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਹੋਰ ਸਰਚ ਕਰਨ 'ਤੇ ਸਾਨੂੰ ਮਾਮਲੇ ਨੂੰ ਲੈ ਕੇ ਊਧਮ ਸਿੰਘ ਨਗਰ ਉੱਤਰਾਖੰਡ ਦੇ ਫੇਸਬੁੱਕ ਹੈਂਡਲ 'ਤੇ ਇਸ ਮਾਮਲੇ ’ਤੇ ਸਪੱਸ਼ਟੀਕਰਨ ਮਿਲਿਆ। 31 ਮਾਰਚ ਨੂੰ ਮਾਮਲੇ ਨੂੰ ਲੈ ਕੇ ਲਿਖਿਆ ਗਿਆ, "ਪੰਜਾਬੀ ਅਨੁਵਾਦ: ਦੱਸ ਦਈਏ ਕਿ ਮਿਤੀ 29/03/2021 ਨੂੰ ਕਾਲੁ ਸਿੱਧ ਦਰਗਾਹ ਪਤਰਾਮਪੁਰ ਜਸਪੁਰ ਊਧਮ ਸਿੰਘ ਨਗਰ ਵਿਚ ਦੋ ਪੱਖਾਂ ਪਹਿਲਾ ਪੱਖ ਅਮਜਦ ਅਲੀ ਪੁੱਤਰ ਮੁਹੰਮਦ ਹਾਸਮ ਨਿਵਾਸੀ ਮੋਹੱਲਾ ਛਿਪਿਆਨ ਥਾਣਾ ਊਧਮ ਸਿੰਘ ਨਗਰ ਅਤੇ ਦੂਜਾ ਪੱਖ ਅਬਦੁਲ ਹਮੀਦ ਪੁੱਤਰ ਗੁਰਸ਼ੇਰ ਨਿਵਾਸੀ ਭੋਗਪੁਰ ਡਾਮ ਥਾਣਾ ਜਸਪੁਰ ਊਧਮ ਸਿੰਘ ਨਗਰ ਵਿਚਕਾਰ ਦਰਗਾਹ 'ਤੇ ਚੰਦੇ ਅਤੇ ਨਿਰਮਾਣ ਦੀ ਗੱਲ 'ਤੇ ਕੁੱਟਮਾਰ ਹੋ ਗਈ ਸੀ।
ਜਿਸ ਤੋਂ ਬਾਅਦ ਦੋਵੇਂ ਪੱਖਾਂ ਦੇ ਬਿਆਨਾਂ ਦੇ ਅਧਾਰ 'ਤੇ ਕੋਤਵਾਲੀ ਜਸਪੁਰ ਵਿਚ ਮੁਕਦਮਾ FIR NO 69/2021 U/S 323/324/341/504/506 IPC ਬਨਾਮ ਅਬਦੁਲ ਹਮੀਦ ਆਦਿ ਅਤੇ ਮੁਕਦਮਾ FIR NO 70/2021 U/S 147/323/506 IPC ਬਨਾਮ ਰਿਜ਼ਵਾਨ ਆਦਿ ਦਰਜ ਕੀਤਾ ਗਿਆ ਹੈ। ਜਦਕਿ ਸੋਸ਼ਲ ਮੀਡੀਆ ’ਤੇ ਕੁਝ ਵਿਅਕਤੀ ਇਸ ਘਟਨਾ ਨੂੰ ਦਰਗਾਹ ਉੱਤੇ ਚਾਦਰ ਚੜਾਉਣ ਨੂੰ ਲੈ ਕੇ ਹੋਈ ਹਿੰਦੂਆਂ ਦੀ ਕੁੱਟਮਾਰ ਦੱਸ ਰਹੇ ਹਨ। ਜਦਕਿ ਸੱਚ ਇਹ ਹੈ ਕਿ ਦੋਵੇਂ ਗੁੱਟ ਮੁਸਲਿਮ ਭਾਈਚਾਰੇ ਨਾਲ ਸਬੰਧਤ ਸਨ। ਇਸ ਘਟਨਾ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਗੁੰਮਰਾਹਕੁਨ ਅਤੇ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਪਛਾਣ ਸੋਸ਼ਲ ਮੀਡੀਆ ਨਿਗਰਾਨੀ ਸੈੱਲ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਲੋੜੀਂਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਇਸ ਪੋਸਟ ਨੂੰ ਇੱਥੇ ਕਲਿਕ ਕਰ ਦੇਖਿਆ ਜਾ ਸਕਦਾ ਹੈ।
https://www.facebook.com/UdhamSinghNagarPol/posts/2961771604055924
ਨਤੀਜਾ: ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਹ ਕੁੱਟਮਾਰ ਦਰਗਾਹ ਦੇ ਚੰਦੇ ਅਤੇ ਨਿਰਮਾਣ ਨੂੰ ਲੈ ਕੇ ਹੋਈ ਸੀ। ਇਸ ਵਿਚ ਸ਼ਾਮਲ ਦੋਵੇਂ ਗੁੱਟ ਇੱਕ ਹੀ ਧਰਮ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ।
Claim: ਦਰਗਾਹ 'ਤੇ ਚਾਦਰ ਚੜ੍ਹਾਉਣ ਆਏ ਹਿੰਦੂਆਂ ਨੂੰ ਮੁਸਲਮਾਨਾਂ ਨੇ ਕੁੱਟਿਆ
Claim By: ਫੇਸਬੁੱਕ ਯੂਜ਼ਰ "रानू सक्सेना"
Fact Check: ਗੁੰਮਰਾਹਕੁਨ