Fact Check: Covishield Vaccinated ਲਾੜੇ ਦੀ ਲੋੜ ? ਫਰਜੀ Newspaper Cutting ਵਾਇਰਲ
Published : Jun 9, 2021, 4:37 pm IST
Updated : Jun 9, 2021, 4:44 pm IST
SHARE ARTICLE
Fake Newspaper Cutting viral
Fake Newspaper Cutting viral

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਨਿਊਜ਼ਪੇਪਰ ਕਟਿੰਗ ਆਨਲਾਈਨ ਵੈੱਬਸਾਈਟ ਦੀ ਮਦਦ ਤੋਂ ਬਣਾਈ ਗਈ ਹੈ ਜਿਸਨੂੰ ਹੁਣ ਲੋਕ ਸੱਚ ਸਮਝ ਕੇ ਸ਼ੇਅਰ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ (ਟੀਮ ਫੈਕਟ ਚੈੱਕ): ਸੋਸ਼ਲ ਮੀਡੀਆ 'ਤੇ ਇੱਕ ਨਿਊਜ਼ਪੇਪਰ ਕਟਿੰਗ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਕੁੜੀ ਦੇ ਰਿਸ਼ਤੇ ਨੂੰ ਲੈ ਕੇ ਇਸ਼ਤਿਹਾਰ ਦਿੱਤਾ ਗਿਆ ਹੈ। ਇਸ ਇਸਤਿਹਾਰ ਦੀ ਖਾਸ ਅਤੇ ਅਜੀਬ ਗੱਲ ਇਹ ਹੈ ਕਿ ਕੁੜੀ ਲਈ ਕੋਵੀਸ਼ੀਲਡ ਵੈਕਸੀਨੇਟਡ ਲਾੜੇ ਦੀ ਲੋੜ ਹੈ। ਹੁਣ ਸੋਸ਼ਲ ਮੀਡੀਆ 'ਤੇ ਇਸ ਕਟਿੰਗ ਨੂੰ ਸਿਆਸੀ ਲੀਡਰਾਂ ਨੇ ਸ਼ੇਅਰ ਕੀਤਾ ਅਤੇ ਲੀਡਰਾਂ ਨੇ ਇਹਨਾਂ ਚੀਜ਼ਾਂ ਨੂੰ ਭਾਰਤ ਦਾ ਭਵਿਖ ਦੱਸਕੇ ਸ਼ੇਅਰ ਕੀਤਾ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਨਿਊਜ਼ਪੇਪਰ ਕਟਿੰਗ ਆਨਲਾਈਨ ਵੈੱਬਸਾਈਟ ਦੀ ਮਦਦ ਤੋਂ ਬਣਾਈ ਗਈ ਹੈ ਜਿਸਨੂੰ ਹੁਣ ਲੋਕ ਸੱਚ ਸਮਝ ਕੇ ਸ਼ੇਅਰ ਕਰ ਰਹੇ ਹਨ।

ਸ਼ਸ਼ੀ ਥਰੂਰ ਸਣੇ ਕਈ ਲੋਕਾਂ ਨੇ ਸ਼ੇਅਰ ਕੀਤੀ ਇਹ ਕਟਿੰਗ

8 ਜੂਨ ਨੂੰ ਕਾਂਗਰਸ ਦੇ ਸੀਨੀਅਰ ਆਗੂ Shashi Tharoor ਨੇ ਇਹ ਕਟਿੰਗ ਸ਼ੇਅਰ ਕਰਦਿਆਂ ਲਿਖਿਆ, "Vaccinated bride seeks vaccinated groom! No doubt the preferred marriage gift will be a booster shot!? Is this going to be our New Normal?"

Photo

ਇਸੇ ਤਰ੍ਹਾਂ ਭਾਜਪਾ ਆਗੂ Malavika Avinash ਨੇ ਇਹ ਕਟਿੰਗ ਸ਼ੇਅਰ ਕਰਦਿਆਂ ਲਿਖਿਆ, "Kya baat! The wonder that is Bharat! Smiling face with smiling eyes"

Tweet

"ਇਹ ਕਟਿੰਗ ਆਨਲਾਈਨ ਵੈੱਬਸਾਈਟ ਜਰੀਏ ਬਣਾਈ ਗਈ ਹੈ"

Fodey.com ਨਾਂਅ ਦੀ ਵੈੱਬਸਾਈਟ ਤੋਂ ਇਹ ਫਰਜੀ ਕਟਿੰਗ ਬਣਾਈ ਗਈ ਹੈ। ਹੇਠਾਂ ਸਾਡੇ ਵੱਲੋਂ ਬਣਾਏ ਗਏ Demonstration Clip ਨੂੰ ਅਤੇ ਵਾਇਰਲ ਕਟਿੰਗ ਦੇ ਕੋਲਾਜ ਨੂੰ ਵੇਖਿਆ ਜਾ ਸਕਦਾ ਹੈ।

Photo

ਹੇਠਾਂ ਤੁਸੀਂ ਵੈੱਬਸਾਈਟ ਦੇ ਸਕ੍ਰੀਨਸ਼ਾਟ ਨੂੰ ਵੇਖ ਸਕਦੇ ਹੋ।

Photo

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਨਿਊਜ਼ਪੇਪਰ ਕਟਿੰਗ ਆਨਲਾਈਨ ਵੈੱਬਸਾਈਟ ਦੀ ਮਦਦ ਤੋਂ ਬਣਾਈ ਗਈ ਹੈ ਜਿਸਨੂੰ ਹੁਣ ਲੋਕ ਸੱਚ ਸਮਝ ਕੇ ਸ਼ੇਅਰ ਕਰ ਰਹੇ ਹਨ।

Claim- Need covishield vaccinated groom.

Claimed By- Several Social Media Users

Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement