ਬੰਗਲਾਦੇਸ਼ੀ ਹਿੰਦੂ ਕ੍ਰਿਕੇਟਰ ਲਿਟਨ ਦਾਸ ਦੇ ਘਰ ਦੀ ਨਹੀਂ ਹੈ ਇਹ ਤਸਵੀਰ, Fact Check ਰਿਪੋਰਟ
Published : Aug 9, 2024, 6:12 pm IST
Updated : Aug 9, 2024, 6:12 pm IST
SHARE ARTICLE
Fake Claim Viral Claiming Bangladesh Hindu Cricketer Litton Das Home Burnt In Riots
Fake Claim Viral Claiming Bangladesh Hindu Cricketer Litton Das Home Burnt In Riots

ਇਹ ਤਸਵੀਰ ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਅਤੇ ਅਵਾਮੀ ਸੰਸਦ ਮੈਂਬਰ ਮਸ਼ਰਫੀ ਬਿਨ ਮੁਰਤਜ਼ਾ ਦੇ ਘਰ ਨੂੰ ਲੱਗੀ ਅੱਗ ਦੀ ਹੈ।

Claim

ਬੰਗਲਾਦੇਸ਼ ਵਿਖੇ ਚਲ ਰਹੀ ਹਿੰਸਾ ਨੂੰ ਲੈ ਕੇ ਤਮਾਮ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹੁਣ ਇਸੇ ਲੜੀ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਘਰ ਨੂੰ ਅੱਗ ਲੱਗੀ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਗਲਾਦੇਸ਼ੀ ਹਿੰਦੂ ਕ੍ਰਿਕੇਟਰ ਲਿਟਨ ਦਾਸ ਦੇ ਘਰ ਨੂੰ ਦੰਗਾਈਆਂ ਵੱਲੋਂ ਅੱਗ ਲੈ ਕੇ ਫੂੰਕ ਦਿੱਤਾ ਗਿਆ ਹੈ।

ਇਸ ਤਸਵੀਰ ਨੂੰ ਲੈ ਕੇ ਇੱਕ ਪੰਜਾਬ ਮੀਡੀਆ ਅਦਾਰੇ ਨੇ ਵੀ ਖਬਰ ਕੀਤੀ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਲਿਟਨ ਦਾਸ ਦੇ ਘਰ ਦੀ ਨਹੀਂ ਹੈ। ਇਹ ਤਸਵੀਰ ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਅਤੇ ਅਵਾਮੀ ਸੰਸਦ ਮੈਂਬਰ ਮਸ਼ਰਫੀ ਬਿਨ ਮੁਰਤਜ਼ਾ ਦੇ ਘਰ ਨੂੰ ਲੱਗੀ ਅੱਗ ਦੀ ਹੈ। ਦੱਸ ਦਈਏ ਲਿਟਨ ਦਾਸ ਨੇ ਆਪਣੇ ਫੇਸਬੁੱਕ 'ਤੇ ਪੋਸਟ ਪਾ ਕੇ ਵਾਇਰਲ ਦਾਅਵੇ ਦਾ ਖੰਡਨ ਵੀ ਕੀਤਾ ਹੈ।

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ।

ਇਹ ਲਿਟਨ ਦਾਸ ਦਾ ਘਰ ਨਹੀਂ ਹੈ

ਸਾਨੂੰ ਇਸ ਤਸਵੀਰ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਬੰਗਲਾਦੇਸ਼ੀ ਮੀਡੀਆ ਮੁਤਾਬਕ ਤਸਵੀਰ ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਅਤੇ ਅਵਾਮੀ ਸੰਸਦ ਮੈਂਬਰ ਮਸ਼ਰਫੀ ਬਿਨ ਮੁਰਤਜ਼ਾ ਦੇ ਘਰ ਨੂੰ ਲੱਗੀ ਅੱਗ ਦੀ ਹੈ। ਖਬਰਾਂ ਅਨੁਸਾਰ, "ਦੇਸ਼ ਭਰ ਵਿਚ ਅਵਾਮੀ ਲੀਗ ਦੇ ਵੱਖ-ਵੱਖ ਪਾਰਟੀ ਦਫ਼ਤਰਾਂ ਵਿਚ ਭੰਨਤੋੜ ਕੀਤੀ ਗਈ ਅਤੇ ਅੱਗ ਲਗਾ ਦਿੱਤੀ ਗਈ। ਇਸ ਦੇ ਨਾਲ ਹੀ ਸਾਬਕਾ ਬੰਗਲਾਦੇਸ਼ ਕ੍ਰਿਕੇਟ ਟੀਮ ਦੇ ਕਪਤਾਨ ਮਸ਼ਰਫੀ ਬਿਨ ਮੁਰਤਜ਼ਾ ਦੇ ਘਰ ਅਤੇ ਸ਼ਾਕਿਬ ਦੇ ਪਾਰਟੀ ਦਫਤਰ ਨੂੰ ਵੀ ਅੱਗ ਲਗਾ ਦਿੱਤੀ ਗਈ।"

ਇਸ ਮਾਮਲੇ ਨੂੰ ਲੈ ਕੇ ਬੰਗਲਾਦੇਸ਼ੀ ਮੀਡੀਆ ਦੀਆਂ ਰਿਪੋਰਟਾਂ ਨੂੰ ਇਥੇ ਅਤੇ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

"ਲਿਟਨ ਦਾਸ ਨੇ ਦਾਅਵੇ ਦਾ ਕੀਤਾ ਖੰਡਨ"

ਦੱਸ ਦਈਏ ਸਾਨੂੰ ਲਿਟਨ ਦਾਸ ਦੇ ਫੇਸਬੁੱਕ ਪੇਜ 'ਤੇ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਪੋਸਟ ਮਿਲਿਆ। ਪੋਸਟ ਵਿਚ ਉਨ੍ਹਾਂ ਨੇ ਨਾ ਸਿਰਫ ਵਾਇਰਲ ਦਾਅਵੇ ਦਾ ਖੰਡਨ ਕੀਤਾ ਬਲਕਿ ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਵੀ ਕੀਤੀ। ਲਿਟਨ ਦਾਸ ਦੇ ਪੋਸਟ ਨੂੰ ਹੇਠਾਂ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਲਿਟਨ ਦਾਸ ਦੇ ਘਰ ਦੀ ਨਹੀਂ ਹੈ। ਇਹ ਤਸਵੀਰ ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਅਤੇ ਅਵਾਮੀ ਸੰਸਦ ਮੈਂਬਰ ਮਸ਼ਰਫੀ ਬਿਨ ਮੁਰਤਜ਼ਾ ਦੇ ਘਰ ਨੂੰ ਲੱਗੀ ਅੱਗ ਦੀ ਹੈ। ਦੱਸ ਦਈਏ ਲਿਟਨ ਦਾਸ ਨੇ ਆਪਣੇ ਫੇਸਬੁੱਕ 'ਤੇ ਪੋਸਟ ਪਾ ਕੇ ਵਾਇਰਲ ਦਾਅਵੇ ਦਾ ਖੰਡਨ ਵੀ ਕੀਤਾ ਹੈ।

Result: Misleading

Our Sources:

News Report Of Dhaka Tribune Published On 5 August 2024

News Report Of prothomalo Published On 5 August 2024

Meta Post Of Litton Das Shared On 9 August 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement