Fact Check: ਚੇੱਨਈ ਮੀਂਹ ਦੇ ਨਾਂਅ ਤੋਂ ਵਾਇਰਲ ਹੋ ਰਿਹਾ ਇਹ ਵੀਡੀਓ ਦਿੱਲੀ ਦਾ ਹੈ
Published : Nov 9, 2021, 7:10 pm IST
Updated : Nov 9, 2021, 7:10 pm IST
SHARE ARTICLE
Fact Check video from delhi viral in the name of recent chennai rains
Fact Check video from delhi viral in the name of recent chennai rains

ਵਾਇਰਲ ਹੋ ਰਿਹਾ ਵੀਡੀਓ ਚੇੱਨਈ ਦਾ ਨਹੀਂ ਬਲਕਿ ਦਿੱਲੀ ਦਾ ਹੈ। ਹੁਣ ਦਿੱਲੀ ਦੇ ਵੀਡੀਓ ਨੂੰ ਚੇੱਨਈ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਸੜਕ 'ਤੇ ਪਾਣੀ ਭਰਿਆ ਹੋਇਆ ਹੈ ਅਤੇ ਕੁਝ ਲੋਕ ਇੱਕ ਪਾਣੀ 'ਚ ਫਸੀ ਕਾਰ ਨੂੰ ਧੱਕਾ ਲਾਉਂਦੇ ਵੀ ਵੇਖੇ ਜਾ ਸਕਦੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਚੇੱਨਈ ਦਾ ਨਹੀਂ ਬਲਕਿ ਦਿੱਲੀ ਦਾ ਹੈ। ਹੁਣ ਦਿੱਲੀ ਦੇ ਵੀਡੀਓ ਨੂੰ ਚੇੱਨਈ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ "Priyanka Chopra" ਨੇ 7 ਨਵੰਬਰ 2021 ਨੂੰ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Floating market of #Chennai India. #ChennaiRains #RedAlert #ChennaiRain"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਸਾਨੂੰ ਇਸ ਵੀਡੀਓ ਵਿਚ NECC ਦਾ ਬੋਰਡ ਨਜ਼ਰ ਆਇਆ ਅਤੇ ਇਸ ਬੋਰਡ 'ਤੇ ਸ਼ਹਿਰ ਦਾ ਪਿਨਕੋਡ ਦਿੱਲੀ 110006 ਲਿਖਿਆ ਨਜ਼ਰ ਆਇਆ।

NECC BoardNECC Board

ਅੱਗੇ ਵਧਦੇ ਹੋਏ NECC ਦੀ ਅਧਿਕਾਰਿਕ ਸਾਈਟ ਵੱਲ ਰੁੱਖ ਕੀਤਾ। ਇਸ ਬੋਰਡ ਉੱਤੇ ਲਿਖੇ ਪਤੇ ਦੀ ਪੁਸ਼ਟੀ ਉਨ੍ਹਾਂ ਦੀ ਸਾਈਟ 'ਤੇ ਜਾ ਕੇ ਹੁੰਦੀ ਹੈ। ਮਤਲਬ ਸਾਫ ਸੀ ਕਿ ਇਹ ਵੀਡੀਓ ਦਿੱਲੀ ਦਾ ਹੈ।

NECCNECC

ਅੱਗੇ ਵਧਦੇ ਹੋਏ ਅਸੀਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਵੀਡੀਓ ਸਿਤੰਬਰ 2021 ਦੇ ਕਈ ਪੁਰਾਣੇ ਟਵੀਟ ਵਿਚ ਅਪਲੋਡ ਮਿਲਿਆ। ਇਸ ਵੀਡੀਓ ਨੂੰ ਕਾਂਗਰਸ ਵਰਕਰ "Dhruba Budhadev Choudhury" ਨੇ 21 ਸਿਤੰਬਰ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Well said our @srinivasiyc Sir..."Floating Market of India" at Sadar Bazar of Delhi...But all credit should goes to @ArvindKejriwal ji...actually it was his dream...Will make Delhi like London... But it becomes Venice... @LambaAlka# KejriwalFailsDelhi"

ਇਸ ਟਵੀਟ ਤੋਂ ਵੀ ਪੁਸ਼ਟੀ ਹੁੰਦੀ ਹੈ ਕਿ ਵੀਡੀਓ ਦਿੱਲੀ ਦਾ ਹੈ।

ਸਾਡੀ ਪੜਤਾਲ ਤੋਂ ਸਾਫ ਹੋਇਆ ਕਿ ਸਿਤੰਬਰ 2021 ਦੇ ਦਿੱਲੀ ਦੇ ਵੀਡੀਓ ਨੂੰ ਹਾਲੀਆ ਚੇੱਨਈ ਮੀਂਹ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਚੇੱਨਈ ਦਾ ਨਹੀਂ ਬਲਕਿ ਦਿੱਲੀ ਦਾ ਹੈ। ਹੁਣ ਦਿੱਲੀ ਦੇ ਵੀਡੀਓ ਨੂੰ ਚੇੱਨਈ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Claim- Video from Chennai Rains
Claimed By- Twitter User Priyanka Chopra
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement