Fact Check: ਨਸ਼ੇ ਕਰ ਰਹੀ ਕੁੜੀਆਂ ਦਾ ਇਹ ਵੀਡੀਓ ਹਾਲੀਆ ਨਹੀਂ 2015 ਤੋਂ ਵਾਇਰਲ ਹੈ
Published : Nov 9, 2022, 12:56 pm IST
Updated : Nov 9, 2022, 1:00 pm IST
SHARE ARTICLE
Fact Check Old video of girls doing drugs viral as recent
Fact Check Old video of girls doing drugs viral as recent

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2015 ਤੋਂ ਵਾਇਰਲ ਹੈ ਅਤੇ ਇਸਦਾ ਹਾਲੀਆ ਆਪ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ।

9 November, Mohali (Team RSFC)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁਝ ਕੁੜੀਆਂ ਨੂੰ ਨਸ਼ੇ ਦਾ ਸੇਵਨ ਕਰਦੇ ਵੇਖਿਆ ਜਾ ਸਕਦਾ ਹੈ। ਹੁਣ ਇਸ ਵੀਡੀਓ ਨੂੰ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਹੈ ਅਤੇ ਪੰਜਾਬ ਦਾ ਹੈ ਜਿਥੇ ਮੁੰਡਿਆਂ ਤੋਂ ਅਲਾਵਾ ਕੁੜੀਆਂ ਵੀ ਨਸ਼ੇ ਦੀ ਚਪੇਟ ਵਿਚ ਆ ਗਈਆਂ ਹਨ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਆਪ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2015 ਤੋਂ ਵਾਇਰਲ ਹੈ ਅਤੇ ਇਸਦਾ ਹਾਲੀਆ ਆਪ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ 

ਫੇਸਬੁੱਕ ਪੇਜ "AAP In News" ਨੇ 7 ਨਵੰਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਲਓ ਬਚਾ ਲਿਆ ਪੰਜਾਬ ਨਸ਼ਿਆਂ ਤੋਂ 3 ਮਹੀਨੇ ਚ ਨਸ਼ਾ ਖਤਮ ਕਰਨ ਦੇ ਵਾਅਦੇ ਕਰਨ ਵਾਲੇ ਨੌਜਵਾਨ ਤੇ ਛੱਡੋ ਕੁੜੀਆਂ ਵੀ ਨਸ਼ੇ ਤੇ ਲਾ ਗਏ।"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ। 

ਵਾਇਰਲ ਵੀਡੀਓ ਹਾਲੀਆ ਨਹੀਂ ਪੁਰਾਣਾ 

ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ। ਫੇਸਬੁੱਕ ਯੂਜ਼ਰ ਪੱਤਰਕਾਰ ਤਰਸੇਮ ਸਿੰਘ ਗਹਿਲ ਨੇ 10 ਜੁਲਾਈ 2018 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਲਾਈਕ ਦੀ ਬਜਾਏ ਸ਼ੇਅਰ ਕਰੋ ਬਹੁਤੇ ਪੰਜਾਬੀ ਨੌਜਵਾਨਾਂ ਦੇ ਵਾਂਗ ਹੁਣ ਪੰਜਾਬੀ ਕੁੜੀਆਂ ਵੀ ਨਸ਼ੇ ਦੀ ਦਲਦਲਵਿੱਚ ਡੁੱਬਣ ਲਗੀਆਂ ਇਨ੍ਹਾਂ ਜਾ ਪਰਿਵਾਰ ਤੱਕ ਪਹੁੰਚੇ ਜ਼ਰੂਰ"

ਇਸੇ ਤਰ੍ਹਾਂ ਸਾਨੂੰ ਇਹ ਵੀਡੀਓ Daily Motion 'ਤੇ 6 ਅਪ੍ਰੈਲ 2016 ਦਾ ਅਪਲੋਡ ਮਿਲਿਆ। 

ਹੋਰ ਸਰਚ ਕਰਨ 'ਤੇ ਸਾਨੂੰ ਇਹ ਵੀਡੀਓ ਫੇਸਬੁੱਕ 'ਤੇ 2015 ਨੂੰ ਵੀ ਸ਼ੇਅਰ ਕੀਤਾ ਮਿਲਿਆ। 

ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਕਾਫੀ ਪੁਰਾਣਾ ਹੈ।

ਦੱਸ ਦਈਏ ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਮਿਤੀ ਅਤੇ ਥਾਂ ਨੂੰ ਲੈ ਕੇ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2015 ਤੋਂ ਵਾਇਰਲ ਹੁੰਦਾ ਆ ਰਿਹਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2015 ਤੋਂ ਵਾਇਰਲ ਹੈ ਅਤੇ ਇਸਦਾ ਹਾਲੀਆ ਆਪ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ।

Claim- Recent Video Of Girls Doing Drugs In Punjab
Claimed By- FB Page AAP In News
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement