Fact Check: ਕਿਸਾਨ ਅੰਦੋਲਨ ਕਰਕੇ ਨਹੀਂ, ਕੋਰੋਨਾ ਦੇ ਨਵੇਂ ਸਟ੍ਰੇਨ ਕਰਕੇ ਬੋਰਿਸ ਨਹੀਂ ਆ ਰਹੇ ਭਾਰਤ
Published : Jan 10, 2021, 10:14 am IST
Updated : Jan 10, 2021, 10:17 am IST
SHARE ARTICLE
Boris Johnson does not Cancel India Visit Due To Farmers Protest
Boris Johnson does not Cancel India Visit Due To Farmers Protest

ਅਸੀਂ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਬੋਰਿਸ ਨੇ ਕਿਸਾਨ ਅੰਦੋਲਨ ਕਰਕੇ ਨਹੀਂ, ਕੋਰੋਨਾ ਦੇ ਨਵੇਂ ਸਟ੍ਰੇਨ ਕਰਕੇ ਭਾਰਤ ਨਾ ਆਉਣ ਦਾ ਫੈਸਲਾ ਲਿਆ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡਿਆ 'ਤੇ ਇਕ ਦਾਅਵਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿ ਕਿਸਾਨ ਅੰਦੋਲਨ ਦੇ ਚਲਦਿਆਂ ਬੋਰਿਸ ਜੌਨਸਨ ਨੇ 26 ਜਨਵਰੀ ਨੂੰ ਭਾਰਤ ਆਉਣ ਦਾ ਦੌਰਾ ਰੱਦ ਕੀਤਾ ਹੈ।

ਅਸੀਂ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਬੋਰਿਸ ਨੇ ਕਿਸਾਨ ਅੰਦੋਲਨ ਕਰਕੇ ਨਹੀਂ, ਕੋਰੋਨਾ ਦੇ ਨਵੇਂ ਸਟ੍ਰੇਨ ਕਰਕੇ ਭਾਰਤ ਨਾ ਆਉਣ ਦਾ ਫੈਸਲਾ ਲਿਆ ਹੈ। ਸਾਡੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਸਾਬਿਤ ਹੋਇਆ ਹੈ।

 

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਨੇ Rajvinder Rana ਨੇ 5 ਜਨਵਰੀ ਨੂੰ ਇਕ ਪੋਸਟ ਅਪਲੋਡ ਕਰਦੇ ਹੋਏ ਲਿਖਿਆ: ਕਿਸਾਨ ਅੰਦੋਲਨ ਦਾ ਅਸਰ -- 26 ਜਨਵਰੀ ਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤ ਦਾ ਦੌਰਾ ਰੱਦ ਕੀਤਾ !

Photo

ਇਸ ਪੋਸਟ ਦਾ ਆਰਕਾਇਵਡ ਲਿੰਕ (https://archive.md/7P1zK )  ਇੱਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਦਾਅਵੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ ਜਿਸ ਨੇ ਦਾਅਵਾ ਕੀਤਾ ਹੋਵੇ ਕਿ ਬੋਰਿਸ ਦੇ ਭਾਰਤ ਆਉਣ ਦਾ ਦੌਰਾ ਰੱਦ ਕਰਨ ਦੀ ਵਜ੍ਹਾ ਕਿਸਾਨ ਅੰਦੋਲਨ ਨੂੰ ਦੱਸਿਆ ਹੈ।

ਸਾਨੂੰ ਆਪਣੀ ਪੜਤਾਲ ਦੌਰਾਨ India In UK ਦੇ ਅਧਿਕਾਰਿਕ ਅਕਾਊਂਟ ਦਾ ਇੱਕ ਟਵੀਟ ਮਿਲਿਆ ਜਿਸ ਦੇ ਵਿਚ ਬੋਰਿਸ ਨੇ ਭਾਰਤ ਆਉਣ ਤੋਂ ਮਨਾ ਕਰਨ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ PIB ਦੀ ਇਕ ਰਿਪੋਰਟ ਸ਼ੇਅਰ ਕੀਤੀ ਸੀ। ਇਸ ਰਿਪੋਰਟ ਵਿਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਨਰੇਂਦਰ ਮੋਦੀ ਦੀ ਵਾਰਤਾ ਲਿਖੀ ਹੋਈ ਸੀ। ਇਸ ਅਧਿਕਾਰਿਕ ਦਸਤਾਵੇਜ ਵਿਚ ਸਾਫ ਲਿਖਿਆ ਸੀ ਕਿ ਬੋਰਿਸ ਨੇ ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਭਾਰਤ ਦਾ ਦੌਰਾ ਰੱਦ ਕੀਤਾ ਹੈ ਨਾ ਕਿ ਕਿਸਾਨੀ ਅੰਦੋਲਨ ਕਰਕੇ। ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।

https://twitter.com/HCI_London/status/1346484222425505792

PhotoPhoto

ਇਸ ਦਾਅਵੇ ਨੂੰ ਲੈ ਕੇ ਕਈ ਫੈਕਟ ਚੈੱਕਰ ਸੰਸਥਾਵਾਂ ਨੇ ਫੈਕਟ ਚੈੱਕ ਵੀ ਕੀਤਾ ਹੈ। ਦੱਸ ਦਈਏ ਕਿ ਭਾਰਤ ਵੱਲੋਂ 26 ਜਨਵਰੀ 2021 ਨੂੰ ਮੁੱਖ ਮਹਿਮਾਨ ਵਜੋਂ ਬੋਰਿਸ ਜੌਨਸਨ ਨੂੰ ਸੱਦਾ ਭੇਜਿਆ ਸੀ ਜੋ ਕਿ ਉਨ੍ਹਾਂ ਵੱਲੋਂ ਮਨਜ਼ੂਰ ਵੀ ਹੋ ਗਿਆ ਸੀ। ਪਰ ਜਦੋਂ ਬ੍ਰਿਟੇਨ ਵਿਚ ਨਵੇਂ ਕੋਰੋਨਾ ਸਟ੍ਰੇਨ ਨੇ ਆਪਣੇ ਪਰ ਪਸਾਰੇ ਹਨ ਓਥੇ ਮੁੜ ਤੋਂ ਲੋਕਡਾਊਨ ਲੱਗ ਗਿਆ ਹੈ। ਦੌਰਾ ਰੱਦ ਕਰਨ ਨੂੰ ਲੈ ਕੇ NDTV ਦੀ ਰਿਪੋਰਟ ਹੇਠਾਂ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ: ਸਾਡੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਨਿਕਲਿਆ। ਬੋਰਿਸ ਨੇ ਕਿਸਾਨ ਅੰਦੋਲਨ ਕਰਕੇ ਨਹੀਂ, ਕੋਰੋਨਾ ਦੇ ਨਵੇਂ ਸਟ੍ਰੇਨ ਕਰਕੇ ਭਾਰਤ ਨਾ ਆਉਣ ਦਾ ਫੈਸਲਾ ਲਿਆ ਹੈ।

Claim: ਕਿਸਾਨ ਅੰਦੋਲਨ ਕਾਰਨ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਭਾਰਤ ਦਾ ਦੌਰਾ ਰੱਦ ਕੀਤਾ

Claim By: Rajvinder Rana

Fact Check: ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement