ਤੱਥ ਜਾਂਚ: PM ਦੇ ਹੱਥ ‘ਚ ਜਨਸੰਖਿਆ ਕੰਟਰੋਲ ਬਿਲ ਦੀ ਫਾਈਲ ਨਹੀਂ, ਫੋਟੋ ਨੂੰ ਕੀਤਾ ਗਿਆ ਹੈ ਐਡਿਟ
Published : Jan 10, 2021, 1:33 pm IST
Updated : Jan 10, 2021, 1:36 pm IST
SHARE ARTICLE
Edited Photo shared as PM Modi Holding Population Control Bill 2021 File
Edited Photo shared as PM Modi Holding Population Control Bill 2021 File

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਪੀਐਮ ਮੋਦੀ ਦੀ ਫੋਟੋ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡੀਆ ‘ਤੇ ਵਾਇਰਲ ਪੋਸਟ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਵਿਚ ਜਨਸੰਖਿਆ ਕੰਟਰੋਲ ਬਿਲ 2021 ਲਿਆਉਣ ਦੀ ਤਿਆਰੀ ਕਰ ਰਹੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਪੀਐਮ ਮੋਦੀ ਦੀ ਫੋਟੋ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।

 

ਕੀ ਹੈ ਵਾਇਰਲ ਪੋਸਟ?

ਫੇਸਬੁੱਕ ਯੂਜ਼ਰ Kishor Kumar Jaiswal ਨੇ ਇਕ ਐਡਿਟ ਕੀਤੀ ਹੋਈ ਫੋਟੋ ਸਾਂਝੀ ਕੀਤੀ। ਇਸ ਫੋਟੋ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਵਿਚ ਹਰੇ ਰੰਗ ਦੀ ਫਾਈਲ ਦਿਖਾਈ ਦੇ ਰਹੀ ਹੈ। ਫਾਈਲ ‘ਤੇ ਲਿਖਿਆ ਹੈ जनसंख्या नियंत्रण कानून 2021। ਫੋਟੋ ਨਾਲ ਕੈਪਸ਼ਨ ਦਿੱਤਾ ਗਿਆ ਹੈ, “लो भाई एक बिल और आ गया।“

Photo

ਇਸ ਪੋਸਟ ਦਾ ਆਰਕਾਇਵਡ ਲਿੰਕ ( https://archive.md/cW4NP ) ਇੱਥੇ ਵੇਖਿਆ ਜਾ ਸਕਦਾ ਹੈ।

 

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਪੜਤਾਲ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਰਿਵਰਸ ਇਮੇਜ ਸਰਚ ਕੀਤਾ। ਇਸ ਦੌਰਾਨ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਇਹ ਫੋਟੋ ਮਿਲੀ। ਇਸ ਫੋਟੋ ਵਿਚ ਪੀਐਮ ਮੋਦੀ ਦੇ ਹੱਥ ਵਿਚ ਹਰੇ ਰੰਗ ਦੀ ਫਾਈਲ ਸੀ ਪਰ ਇਸ ਫਾਈਲ ‘ਤੇ ਕੁਝ ਵੀ ਨਹੀਂ ਲਿਖਿਆ ਹੋਇਆ ਸੀ।

PhotoPhoto

26 ਦਸੰਬਰ 2020 ਨੂੰ ਅਪਲੋਡ ਕੀਤੀ ਗਈ ਫੋਟੋ ਨਾਲ ਪੀਐਮ ਮੋਦੀ ਨੇ ਕੈਪਸ਼ਨ ਲਿਖਿਆ, ‘On the way to attending a programme with my sisters and brothers of Jammu and Kashmir earlier today.’

ਇਸ ਤੋਂ ਇਲਾਵਾ ਪੀਐਮ ਮੋਦੀ ਦੇ ਫੇਸਬੁੱਕ ਅਕਾਊਂਟ ‘ਤੇ ਵੀ ਇਹ ਫੋਟੋ ਦਿਖਾਈ ਦਿੱਤੀ। ਇੱਥੇ ਸਾਫ ਜ਼ਾਹਿਰ ਹੁੰਦਾ ਹੈ ਕਿ ਫੋਟੋ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।

Photo

ਪੜਤਾਲ ਦੌਰਾਨ ਅਸੀਂ ਕੀਵਰਡ ਸਰਚ ਜ਼ਰੀਏ ਕੁਝ ਖ਼ਬਰਾਂ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਐਨਡੀਟੀਵੀ ਦੀ ਮੀਡੀਆ ਰਿਪੋਰਟ ਸਾਹਮਣੇ ਆਈ। 26 ਦਸੰਬਰ ਨੂੰ ਪ੍ਰਕਾਸ਼ਿਤ ਹੋਈ ਖ਼ਬਰ ਦਾ ਸਿਰਲ਼ੇਖ ਸੀ, PM Modi Launches Ayushman Bharat Scheme For J&K Residents’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਦਸੰਬਰ ਨੂੰ ਜੰਮੂ-ਕਸ਼ਮੀਰ ਵਿਚ ਵੀਡੀਓ ਕਾਨਫਰੰਸ ਜ਼ਰੀਏ ਆਯੂਸ਼ਮਾਨ ਭਾਰਤ ਸਕੀਮ ਲਾਂਚ ਕੀਤੀ ਸੀ। 

https://www.ndtv.com/india-news/pm-modi-launches-ayushman-bharat-scheme-to-extend-health-insurance-coverage-for-all-j-k-residents-2343865

ਜਨਸੰਖਿਆ ਕੰਟਰੋਲ ਬਿੱਲ ਸਬੰਧੀ ਜਾਣਕਾਰੀ ਲਈ ਅਸੀਂ ਇੰਟਰਨੈੱਟ ‘ਤੇ ਪੜਤਾਲ ਕੀਤੀ। ਇੱਥੇ ਸਾਨੂੰ ਜਾਣਕਾਰੀ ਮਿਲੀ ਕਿ ਜਨਸੰਖਿਆ ਕੰਟਰੋਲ ਬਿੱਲ ਰਾਜ ਸਭਾ ਮੈਂਬਰ ਰਾਕੇਸ਼ ਸਿਨਹਾ ਵੱਲੋਂ ਜੁਲਾਈ 2019 ਵਿਚ ਸਦਨ ‘ਚ ਪੇਸ਼ ਕੀਤਾ ਗਿਆ ਸੀ। ਉਸ ਮੌਕੇ ਇਸ ਬਿੱਲ ‘ਤੇ ਸਿਰਫ 125 ਪਾਰਲੀਮੈਂਟ ਮੈਂਬਰਾਂ ਨੇ ਹੀ ਸਹਿਮਤੀ ਜਤਾਈ ਸੀ।

ਇਸ ਤੋਂ ਬਾਅਦ ਫਰਵਰੀ 2020 ਵਿਚ ਵੀ ਹੀ ਇਹ ਬਿਲ ਪਾਰਲੀਮੈਂਟ ਵਿਚ ਲਿਆਂਦਾ ਗਿਆ ਪਰ ਇਸ ‘ਤੇ ਸਹਿਮਤੀ ਨਹੀਂ ਬਣ ਸਕੀ। ਹਾਲਾਂਕਿ ਮੀਡੀਆ ਰਿਪੋਰਟ ਵਿਚ ਸਾਹਮਣੇ ਆਇਆ ਕਿ ਕੇਂਦਰ ਦੀ ਸੱਤਾਧਾਰੀ ਧਿਰ ਭਾਜਪਾ ਦੇ ਕਈ ਆਗੂ ਇਸ ਬਿਲ ਨੂੰ ਲਿਆਉਣ ਦੇ ਹੱਕ ਵਿਚ ਹਨ।

ਉਹਨਾਂ ਵੱਲੋਂ ਲੋਕ ਸਭਾ ਵਿਚ ਵੀ ਇਹ ਕਾਨੂੰਨ ਲਾਗੂ ਕਰਨ ਦੀ ਮੰਗ ਚੁੱਕੀ ਗਈ। ਪ੍ਰਿੰਟ ਦੀ ਰਿਪੋਰਟ ਅਨੁਸਾਰ ਭਾਜਪਾ ਸੰਸਦ ਮੈਂਬਰ ਨਿਸ਼ਿਕਾਂਤ ਦੂਬੇ ਅਤੇ ਉਦੈ ਪ੍ਰਤਾਪ ਸਿੰਘ ਵੱਲੋਂ ਸਦਨ ਵਿਚ ਜਨਸੰਖਿਆ ਨੂੰ ਕੰਟਰੋਲ ਕਰਨ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ।

https://theprint.in/india/bjp-mps-say-save-india-urge-modi-govt-to-bring-in-population-control-law/509248/

ਨਤੀਜਾ: ਰੋਜ਼ਾਨਾ ਸਪੋਕਸਮੈਨ ਦੀ ਪੜਤਾਲ ਵਿਚ ਪੁਸ਼ਟੀ ਹੋਈ ਕਿ ਕੇਂਦਰ ਸਰਕਾਰ ਜਨਸੰਖਿਆ ਕੰਟਰੋਲ ਬਿਲ ਨਹੀਂ ਲਿਆ ਰਹੀ। ਫੋਟੋ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।

Claim: ਕੇਂਦਰ ਸਰਕਾਰ ਜਨਸੰਖਿਆ ਕੰਟਰੋਲ ਬਿਲ 2021 ਲਿਆਉਣ ਦੀ ਤਿਆਰੀ ਕਰ ਰਹੀ ਹੈ।

Claim By: Kishor Kumar Jaiswal

Fact Check: ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement