
ਸਪੋਕਸਮੈਨ ਨੇ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਅਸਲ ਵਿਚ ਇੱਕ ਬਾਈਕ ਸਵਾਰ ਦੀ ਮੌਤ ਤੋਂ ਨਰਾਜ਼ ਲੋਕਾਂ ਨੇ ਪੁਲਿਸਵਾਲਿਆਂ ਨੂੰ ਕੁੱਟਿਆ ਸੀ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਦੇਸ਼ ਵਿਚ ਮੁੜ ਕੋਰੋਨਾ ਦੇ ਕੇਸ ਰਫ਼ਤਾਰ ਫੜ ਰਹੇ ਹਨ ਅਤੇ ਸਰਕਾਰ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਰਹੀ ਹੈ। ਇਸੇ ਦੇ ਚਲਦੇ ਹੁਣ ਕੋਰੋਨਾ ਨਾਲ ਜੋੜ ਕੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ। ਵੀਡੀਓ ਵਿਚ ਲੋਕਾਂ ਦੇ ਸਮੂਹ ਨੂੰ ਸੜਕ 'ਤੇ ਪੁਲਿਸ PCR 'ਤੇ ਹਮਲਾ ਅਤੇ ਪੁਲਿਸਵਾਲਿਆਂ ਨੂੰ ਕੁੱਟਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਨਾਟਕ ਦੇ ਮੈਸੂਰ ਵਿਚ ਮਾਸਕ ਨਾ ਪਾਉਣ ਦੇ ਚਲਾਨ ਤੋਂ ਨਰਾਜ਼ ਲੋਕਾਂ ਨੇ ਪੁਲਿਸਵਾਲਿਆਂ ਨਾਲ ਕੁੱਟਮਾਰ ਕੀਤੀ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਸ ਮਾਮਲੇ ਦਾ ਕੋਰੋਨਾ ਨਾਲ ਕੋਈ ਸਬੰਧ ਨਹੀਂ ਹੈ। ਅਸਲ ਵਿਚ ਇੱਕ ਬਾਈਕ ਸਵਾਰ ਦੀ ਮੌਤ ਤੋਂ ਨਰਾਜ਼ ਲੋਕਾਂ ਨੇ ਪੁਲਿਸਵਾਲਿਆਂ ਨੂੰ ਕੁੱਟਿਆ ਸੀ।
ਵਾਇਰਲ ਪੋਸਟ
ਫੇਸਬੁੱਕ ਪੇਜ "AggBani" ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "ਕਰਨਾਟਕ ਦੇ ਮੈਸੂਰ ਵਿਚ ਲੋਕਾ ਦੇ ਸਬਰ ਦਾ ਟੁੱਟਿਆ ਬੰਨ, ਇਕ ਪਾਸੇ ਤਾਂ ਕੰਮ ਕਾਰ ਹੈ ਨਹੀਂ ਉਪਰੋਂ ਪੁਲਸ ਮਾਸਕ ਦਾ 1000 ਰੁਪਏ ਚਲਾਨ ਕੱਟ ਕੱਟ ਕੇ ਦੁਖੀ ਕਰ ਰਹੀ ਸੀ ਲੋਕਾ ਦੇ ਸਬਰ ਦਾ ਬੰਨ ਟੁੱਟ ਗਿਆ ਸਿੱਧੇ ਹੋ ਗਏ ਪ੍ਰਸ਼ਾਸਨ ਨਾਲ"
ਵਾਇਰਲ ਪੋਸਟ ਦਾ ਫੇਸਬੁੱਕ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਅਸੀਂ ਕੀਵਰਡ ਸਰਚ ਤੋਂ ਕੀਤੀ। ਸਾਨੂੰ ਵੀਡੀਓ ਨਾਲ ਜੁੜੇ ਮਾਮਲੇ ਨੂੰ ਲੈ ਕੇ ਕਈ ਮੀਡੀਆ ਰਿਪੋਰਟ ਪ੍ਰਕਾਸ਼ਿਤ ਮਿਲੀਆਂ। ਸਾਨੂੰ ਵਾਇਰਲ ਵੀਡੀਓ ਦਾ ਭਾਗ SahilOnline TV news ਦੇ ਅਧਿਕਾਰਿਕ Youtube ਚੈੱਨਲ 'ਤੇ ਅਪਲੋਡ ਮਿਲਿਆ। 23 ਮਾਰਚ 2021 ਨੂੰ ਵੀਡੀਓ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "Traffic cops get assaulted by mob following death of biker in an accident in Mysore"
ਡਿਸਕ੍ਰਿਪਸ਼ਨ ਅਨੁਸਾਰ, ਕਰਨਾਟਕ ਦੇ ਮੈਸੂਰ ਵਿਚ ਲੋਕਾਂ ਦੇ ਸਮੂਹ ਵੱਲੋਂ ਟ੍ਰੈਫਿਕ ਪੁਲਿਸਵਾਲਿਆਂ ਦੀ ਕੁੱਟਮਾਰ ਕੀਤੀ ਗਈ। ਮਾਮਲੇ ਅਨੁਸਾਰ ਚੈਕਿੰਗ ਦੌਰਾਨ ਇੱਕ ਬਾਈਕ ਸਵਾਰ ਨੇ ਜਲਦਬਾਜ਼ੀ 'ਚ ਗੱਡੀ ਮੋੜੀ ਜਿਸਦੇ ਕਾਰਨ ਇੱਕ ਟਰੱਕ ਨੇ ਉਸ ਨੂੰ ਟੱਕਰ ਮਾਰੀ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸਦੇ ਨਾਲ ਗੁਸਾਏ ਲੋਕਾਂ ਨੇ ਪੁਲਿਸਵਾਲਿਆਂ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੀ ਗੱਡੀ 'ਤੇ ਹਮਲਾ ਕੀਤਾ।
ਇਹ ਵੀਡੀਓ ਇੱਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਇਸ ਮਾਮਲੇ ਨੂੰ ਲੈ ਕੇ starofmysore ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਇਸ ਮਾਮਲੇ ਨੂੰ ਲੈ ਕੇ Sakshi TV ਦਾ ਨਿਊਜ਼ ਬੁਲੇਟਿਨ ਇੱਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਇਸ ਮਾਮਲੇ ਨੂੰ ਲੈ ਕੇ ਪੱਤਰਕਾਰ "Revathi Rajeevan" ਦੇ ਟਵੀਟ ਹੇਠਾਂ ਕਲਿਕ ਕਰ ਪੜ੍ਹੇ ਜਾ ਸਕਦੇ ਹਨ। ਦੱਸ ਦਈਏ ਕਿ ਇਸ ਟਵੀਟ ਵਿਚ ਪੁਲਿਸ ਦਾ ਮਾਮਲੇ ਨੂੰ ਲੈ ਕੇ ਬਿਆਨ ਸੁਣਿਆ ਜਾ ਸਕਦਾ ਹੈ।
This happened in Mysuru today. Locals gathered to assault a traffic cop and another patrol vehicle driver. A bike rider took a u-turn to avoid police checking ahead, fell, was ran over by a lorry. Died on spot. Angry locals assaulted two cops and damaged patrol vehicle@CNNnews18 pic.twitter.com/DmVEMxqcAW
— Revathi Rajeevan (@RevathiRajeevan) March 22, 2021
Above info is the version of police. Info given by Geetha Prasanna, DCP (Crime and Traffic). Here's the version of pillion rider Suresh who sustained minor injuries. Says police did nothing. They were on the highway, saw police 250-300mtrs away, rode slowly but a tipper lorry was pic.twitter.com/SfaHviPsae
— Revathi Rajeevan (@RevathiRajeevan) March 23, 2021
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਸ ਮਾਮਲੇ ਦਾ ਕੋਰੋਨਾ ਨਾਲ ਕੋਈ ਸਬੰਧ ਨਹੀਂ ਹੈ। ਅਸਲ ਵਿਚ ਇੱਕ ਬਾਈਕ ਸਵਾਰ ਦੀ ਮੌਤ ਤੋਂ ਨਰਾਜ਼ ਲੋਕਾਂ ਨੇ ਪੁਲਿਸਵਾਲਿਆਂ ਨੂੰ ਕੁੱਟਿਆ ਸੀ।
Claim: ਕਰਨਾਟਕ ਦੇ ਮੈਸੂਰ ਵਿਚ ਮਾਸਕ ਨਾ ਪਾਉਣ ਦੇ ਚਲਾਨ ਤੋਂ ਨਰਾਜ਼ ਲੋਕਾਂ ਨੇ ਪੁਲਿਸਵਾਲਿਆਂ ਨਾਲ ਕੁੱਟਮਾਰ ਕੀਤੀ।
Claimed By: ਫੇਸਬੁੱਕ ਪੇਜ "AggBani"
Fact Check: ਫਰਜ਼ੀ