Fast Fact Check: ਕੈਪਟਨ ਅਮਰਿੰਦਰ ਦੇ ਪੋਤੇ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਦੀ ਮੰਗਣੀ? ਮੁੜ ਵਾਇਰਲ ਹੋਇਆ ਫਰਜ਼ੀ ਦਾਅਵਾ
Published : May 10, 2022, 4:01 pm IST
Updated : May 10, 2022, 4:01 pm IST
SHARE ARTICLE
Fact Check Image of Captain Amarinder Singh Grandson Engagement Ceremony Shared With Fake Claim
Fact Check Image of Captain Amarinder Singh Grandson Engagement Ceremony Shared With Fake Claim

ਵਾਇਰਲ ਤਸਵੀਰ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਪੋਤਾ ਹੈ ਪਰ ਤਸਵੀਰ ਵਿਚ ਦਿੱਸ ਰਹੀ ਕੁੜੀ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਨਹੀਂ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਮੁੜ ਇੱਕ ਵਿਆਹੁਤਾ ਜੋੜੇ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਪੋਤੇ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਦੀ ਮੰਗਣੀ ਹੋ ਗਈ ਹੈ। ਤਸਵੀਰ ਨੂੰ ਵਾਇਰਲ ਕਰਦੇ ਹੋਏ ਕਾਂਗਰੇਸ ਅਤੇ ਅਕਾਲੀ ਦਲ ਦੀ ਪੰਜਾਬ ਦੀ ਰਾਜਨੀਤੀ ਵਿਚ ਮਿਲੀਭਗਤ ਦੱਸ ਤੰਜ ਕੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਪੋਤਾ ਹੈ ਪਰ ਤਸਵੀਰ ਵਿਚ ਦਿੱਸ ਰਹੀ ਕੁੜੀ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਨਹੀਂ ਹੈ। ਤਸਵੀਰ ਵਿਚ ਦਿੱਸ ਰਹੀ ਕੁੜੀ ਸੀਨੀਅਰ ਕਾਂਗਰੇਸ ਲੀਡਰ ਕਰਨ ਸਿੰਘ ਦੀ ਪੋਤੀ ਹੈ ਅਤੇ ਇਹ ਤਸਵੀਰ ਹਾਲੀਆ ਵੀ ਨਹੀਂ ਬਲਕਿ 2016 ਦੀ ਹੈ। ਹੁਣ ਪੁਰਾਣੀ ਖਬਰ ਨੂੰ ਮੁੜ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। 

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Bachittar Singh Khyali-sahib" ਨੇ 24 ਅਪ੍ਰੈਲ 2022 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਅਸਲੀਅਤ ਦੇਖੋ ਇਨ੍ਹਾਂ ਪੂੰਜੀਪਤੀਃ ਪਾਰਟੀਃ ਦੇ ਆਪਸੀ ਰਿਸ਼ਤੇ ਹਨ।"

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਪੜਤਾਲ

ਦੱਸ ਦਈਏ ਕਿ ਇਹ ਤਸਵੀਰ ਪਿਛਲੇ ਕਈ ਸਾਲਾਂ ਤੋਂ ਵਾਇਰਲ ਹੁੰਦੀ ਆ ਰਹੀ ਹੈ। ਰੋਜ਼ਾਨਾ ਸਪੋਕਸਮੈਨ ਨੇ ਇਸ ਦਾਅਵੇ ਦੀ ਪੜਤਾਲ ਪਿਛਲੇ ਸਾਲ ਅਕਤੂਬਰ ਵਿਚ ਵੀ ਕੀਤੀ ਸੀ ਅਤੇ Fact Check ਰਿਪੋਰਟ ਪ੍ਰਕਾਸ਼ਿਤ ਕੀਤੀ ਸੀ।

Fact Check: No, Captain Amarinder Singh's Grandson not married Prakash Singh Badal's GrandDaughter

"ਵਾਇਰਲ ਤਸਵੀਰ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਪੋਤੀ ਨਹੀਂ ਬਲਕਿ ਸੀਨੀਅਰ ਕਾਂਗਰੇਸ ਲੀਡਰ ਕਰਨ ਸਿੰਘ ਦੀ ਪੋਤੀ ਹੈ"

ਇਸ ਵਾਇਰਲ ਦਾਅਵੇ ਦਾ Fact Check 2017 ਵਿਚ SM Hoax Slayer ਨੇ ਵੀ ਕੀਤਾ ਸੀ। Hoax Slayer ਨੇ ਦੱਸਿਆ ਸੀ ਕਿ ਤਸਵੀਰ ਵਿਚ ਦਿੱਸ ਰਹੀ ਕੁੜੀ ਸੀਨੀਅਰ ਕਾਂਗਰੇਸ ਲੀਡਰ ਕਰਨ ਸਿੰਘ ਦੀ ਪੋਤੀ ਹੈ। ਇਸ ਪੋਸਟ ਵਿਚ ਉਨ੍ਹਾਂ ਨੇ ਵਾਇਰਲ ਤਸਵੀਰ ਨਾਲ ਪ੍ਰਕਾਸ਼ਿਤ 2016 ਦੀ ਖਬਰ ਦਾ ਲਿੰਕ ਵੀ ਸਾਂਝਾ ਕੀਤਾ ਸੀ। ਉਸ ਖਬਰ ਵਿਚ ਵਾਇਰਲ ਤਸਵੀਰ ਦਾ ਇਸਤੇਮਾਲ ਸੀ ਅਤੇ ਉਸ ਖਬਰ ਅਨੁਸਾਰ ਤਸਵੀਰ ਕੈਪਟਨ ਅਮਰਿੰਦਰ ਸਿੰਘ ਦੇ ਪੋਤੇ ਨਿਰਵਾਣ ਸਿੰਘ ਅਤੇ ਸੀਨੀਅਰ ਕਾਂਗਰੇਸ ਆਗੂ ਕਰਨ ਸਿੰਘ ਦੀ ਮ੍ਰਿਗਨਕਾ ਸਿੰਘ ਦੀ ਮੰਗਣੀ ਹੈ।

HT NewsHT News

 ਨਿਰਵਾਣ ਸਿੰਘ ਅਤੇ ਮ੍ਰਿਗਨਕਾ ਸਿੰਘ ਦੇ ਵਿਆਹ ਨੂੰ ਲੈ ਕੇ ਹਿੰਦੁਸਤਾਨ ਟਾਇਮਸ ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਪੜਤਾਲ ਦੇ ਅੰਤਿਮ ਚਰਣ ਵਿਚ ਅਸੀਂ ਇਸ ਵਾਇਰਲ ਪੋਸਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਅਤੇ ਬੁਲਾਰੇ ਅਰਸ਼ਦੀਪ ਕਲੇਰ ਨਾਲ ਗੱਲਬਾਤ ਕੀਤੀ। ਅਰਸ਼ਦੀਪ ਨੇ ਵੀ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਪੋਸਟ ਦਾ ਖੰਡਨ ਕੀਤਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਪੋਤਾ ਹੈ ਪਰ ਤਸਵੀਰ ਵਿਚ ਦਿੱਸ ਰਹੀ ਕੁੜੀ ਪ੍ਰਕਾਸ਼ ਸਿੰਘ ਬਾਦਲ ਦੀ ਦੋਹਤੀ ਨਹੀਂ ਹੈ। ਤਸਵੀਰ ਵਿਚ ਦਿੱਸ ਰਹੀ ਕੁੜੀ ਸੀਨੀਅਰ ਕਾਂਗਰੇਸ ਲੀਡਰ ਕਰਨ ਸਿੰਘ ਦੀ ਪੋਤੀ ਹੈ ਅਤੇ ਇਹ ਤਸਵੀਰ ਹਾਲੀਆ ਵੀ ਨਹੀਂ ਬਲਕਿ 2016 ਦੀ ਹੈ। ਹੁਣ ਪੁਰਾਣੀ ਖਬਰ ਨੂੰ ਮੁੜ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim- Captain Amarinder Singh's Grandson marries Prakash Singh Badal's GrandDaughter
Claimed By- FB User Bachittar Singh Khyali-sahib

Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement