
ਵਾਇਰਲ ਤਸਵੀਰ ਵਿਚ ਅਦਾਕਾਰਾ ਨਾਲ ਅੰਡਰਵਰਲਡ ਡੌਨ ਅਬੁ ਸਲੇਮ ਨਹੀਂ ਬਲਕਿ ਪੱਤਰਕਾਰ ਮਾਰਕ ਮੈਨੂਅਲ ਹਨ।
Claim
ਮੰਡੀ ਤੋਂ ਭਾਜਪਾ ਪਾਰਟੀ ਤੋਂ MP ਚੋਣਾਂ ਜੇਤੂ ਅਦਾਕਾਰਾ ਕੰਗਨਾ ਰਣੌਤ ਸੁਰਖੀ ਦਾ ਰੂਪ ਬਣੀ ਹੋਈ ਹੈ। ਪਿਛਲੇ ਦਿਨਾਂ ਚੰਡੀਗੜ੍ਹ ਏਅਰਪੋਰਟ 'ਤੇ CISF ਸਿਪਾਹੀ ਵਲੋਂ ਅਦਾਕਾਰਾ ਨੂੰ ਥੱਪੜ ਮਾਰਨ ਦੇ ਮਾਮਲੇ ਤੋਂ ਬਾਅਦ ਕੰਗਨਾ ਰਣੌਤ "Social Media Trend" ਵਿਚ ਹਨ।
ਹੁਣ ਇਸੇ ਸ਼ੋਰ ਵਿਚਕਾਰ ਸੋਸ਼ਲ ਮੀਡੀਆ 'ਤੇ ਅਦਾਕਾਰਾ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਉਸਨੂੰ ਇੱਕ ਵਿਅਕਤੀ ਜਿਸਨੇ ਹੱਥ ਵਿਚ ਬੀਅਰ ਫੜ੍ਹੀ ਹੋਈ ਹੈ ਦੇ ਨਾਲ ਵੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਤਸਵੀਰ ਨੂੰ ਵਾਇਰਲ ਕਰਦਿਆਂ ਦਾਅਵਾ ਕਰ ਰਹੇ ਹਨ ਕਿ ਤਸਵੀਰ ਵਿਚ ਅਦਾਕਾਰਾ ਨਾਲ 1993 ਮੁੰਬਈ ਧਮਾਕੇ ਦਾ ਆਰੋਪੀ ਅੰਡਰਵਰਲਡ ਡੌਨ ਅਬੁ ਸਲੇਮ ਹੈ।
ਫੇਸਬੁੱਕ ਪੇਜ "ਕਿਸਾਨ ਅੰਨਦਾਤਾ" ਨੇ 8 ਜੂਨ 2024 ਨੂੰ ਵਾਇਰਲ ਤਸਵੀਰ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਤਸਵੀਰ ਵਿਚ ਅਦਾਕਾਰਾ ਨਾਲ 1993 ਮੁੰਬਈ ਧਮਾਕੇ ਦਾ ਆਰੋਪੀ ਅੰਡਰਵਰਲਡ ਡੌਨ ਅਬੁ ਸਲੇਮ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਵਿਚ ਅਦਾਕਾਰਾ ਨਾਲ ਅੰਡਰਵਰਲਡ ਡੌਨ ਅਬੁ ਸਲੇਮ ਨਹੀਂ ਬਲਕਿ ਪੱਤਰਕਾਰ ਮਾਰਕ ਮੈਨੂਅਲ ਹਨ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ।
"ਤਸਵੀਰ ਵਿਚ ਅਬੁ ਸਲੇਮ ਨਹੀਂ ਹੈ"
ਸਾਨੂੰ ਇਸ ਤਸਵੀਰ ਨੂੰ ਲੈ ਕੇ ਕਈ ਪੁਰਾਣੀ ਮੀਡਿਆ ਰਿਪੋਰਟਾਂ ਮਿਲੀਆਂ ਜਿਨ੍ਹਾਂ ਵਿਚ ਦੱਸਿਆ ਗਿਆ ਕਿ ਇਸ ਤਸਵੀਰ ਵਿਚ ਮੀਡਿਆ ਅਦਾਰੇ Times Of India ਦੇ ਸਾਬਕਾ ਮਨੋਰੰਜਨ ਬੀਟ ਦੇ ਐਡੀਟਰ ਮਾਰਕ ਮੈਨੂਅਲ ਹਨ।
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਹ ਤਸਵੀਰ ਇਸ ਫਰਜ਼ੀ ਦਾਅਵੇ ਨਾਲ ਵਾਇਰਲ ਹੋਈ ਹੋਵੇ। ਇਹ ਤਸਵੀਰ ਪਿਛਲੇ ਕਈ ਸਾਲਾਂ ਤੋਂ ਸਮਾਨ ਦਾਅਵੇ ਨਾਲ ਵਾਇਰਲ ਹੁੰਦੀ ਆ ਰਹੀ ਹੈ। ਦੱਸ ਦਈਏ ਕਿ ਇਸ ਤਸਵੀਰ ਨੂੰ ਲੈ ਕੇ ਸਪਸ਼ਟੀਕਰਨ ਆਪ ਮਾਰਕ ਮੈਨੂਅਲ ਦੁਆਰਾ 17 ਸਿਤੰਬਰ 2020 ਨੂੰ ਕੀਤੀ ਗਈ ਸੀ। ਪੱਤਰਕਾਰ ਮਾਰਕ ਮੈਨੂਅਲ ਦਾ ਇਸ ਦਾਅਵੇ ਨੂੰ ਲੈ ਕੇ ਸਾਂਝੀ ਕੀਤੀ ਸਪਸ਼ਟੀਕਰਨ ਪੋਸਟ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਦੱਸ ਦਈਏ ਇਹ ਅਸਲ ਤਸਵੀਰ ਸਾਲ 2017 ਵਿਚ ਮਾਰਕ ਦੁਆਰਾ ਸਾਂਝੀ ਕੀਤੀ ਗਈ ਸੀ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਮਾਰਕ ਨੇ ਕੰਗਨਾ ਨਾਲ ਕੀਤੀ ਗੱਲਬਾਤ ਅਤੇ ਕੰਗਨਾ ਦੇ ਬਾਲੀਵੁੱਡ ਸਫ਼ਰ ਬਾਰੇ ਦੱਸਿਆ ਸੀ।
ਦੱਸ ਦਈਏ ਕਿ 1 ਅਕਤੂਬਰ 2023 ਨੂੰ ਕੰਗਨਾ ਰਣੌਤ ਵੱਲੋਂ ਵੀ ਸਪਸ਼ਟੀਕਰਨ ਦੇ ਕੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਗਿਆ ਸੀ।
I don’t believe congress people really think he is the dreaded gangster Abu Salem hanging out with me casually in a mumbai bar ???
— Kangana Ranaut (Modi Ka Parivar) (@KanganaTeam) September 30, 2023
He is ex TOI entertainment editor his name is Mark Manuel
They are such cartoons my God ??
Tabhi inki party ki yeh halat hai ? https://t.co/ySpstzfjvm
ਮਤਲਬ ਸਾਫ ਸੀ ਕਿ ਵਾਇਰਲ ਤਸਵੀਰ ਵਿਚ ਅੰਡਰਵਰਲਡ ਡੌਨ ਅਬੁ ਸਲੇਮ ਨਹੀਂ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਵਿਚ ਅਦਾਕਾਰਾ ਨਾਲ ਅੰਡਰਵਰਲਡ ਡੌਨ ਅਬੁ ਸਲੇਮ ਨਹੀਂ ਬਲਕਿ ਪੱਤਰਕਾਰ ਮਾਰਕ ਮੈਨੂਅਲ ਹਨ।
Result- Fake
Our Sources
Post Shared By Mark Manuel On 15th Sep 2017
Post Shared By Mark Manuel On 17th Sep 2020
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ