Fact Check: CM ਭਗਵੰਤ ਮਾਨ ਦੇ ਇੰਟਰਵਿਊ ਦੇ ਇੱਕ ਹਿੱਸੇ ਨੂੰ ਗੁੰਮਰਾਹਕੁਨ ਦਾਅਵਿਆਂ ਨਾਲ ਕੀਤਾ ਜਾ ਰਿਹਾ ਵਾਇਰਲ
Published : Aug 10, 2022, 2:55 pm IST
Updated : Aug 10, 2022, 4:52 pm IST
SHARE ARTICLE
Fact Check Edited Clip Of CM Bhagwant Mann Interview Shared With Misleading Claims
Fact Check Edited Clip Of CM Bhagwant Mann Interview Shared With Misleading Claims

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਕਲਿਪ ਪੂਰਾ ਨਹੀਂ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਕਲਿਪ 7 ਸੈਕੰਡ ਦਾ ਹੈ ਅਤੇ ਇਸ ਵੀਡੀਓ ਕਲਿਪ ਵਿਚ ਭਗਵੰਤ ਮਾਨ ਨੂੰ ਪੱਤਰਕਾਰ ਦੁਆਰਾ ਕੀਤੇ ਗਏ ਸਵਾਲ ਦਾ ਜਵਾਬ ਦਿੰਦੇ ਸੁਣਿਆ ਜਾ ਸਕਦਾ ਹੈ, "600 ਯੂਨਿਟ ਪ੍ਰਤੀ ਮਹੀਨਾ, ਕੋਈ ਉਸ ਵਿਚ ਕਿਲੋਗ੍ਰਾਮ ਦੀ ਲਿਮਿਟ ਨਹੀਂ ਹੈ।"

ਹੁਣ ਇਸ ਵੀਡੀਓ ਨੂੰ ਭਗਵੰਤ ਮਾਨ 'ਤੇ ਤੰਜ ਕਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਟਰਵਿਊ ਦੌਰਾਨ ਬਿਜਲੀ ਨੂੰ ਮਾਪਣ ਲਈ ਭਗਵੰਤ ਮਾਨ ਨੇ ਕਿਲੋਵਾਟ ਦੀ ਥਾਂ ਕਿਲੋਗ੍ਰਾਮ ਸ਼ਬਦ ਦਾ ਇਸਤੇਮਾਲ ਕੀਤਾ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਕਲਿਪ ਪੂਰਾ ਨਹੀਂ ਹੈ। ਪੜ੍ਹੋ ਰੋਜ਼ਾਨਾ ਸਪੋਕਸਮੈਨ ਦੀ ਪੜਤਾਲ:

ਵਾਇਰਲ ਪੋਸਟ

ਫੇਸਬੁੱਕ ਪੇਜ਼ 'ਆਪ ਕੀ ਆਵਾਜ਼' ਨੇ 3 ਅਗਸਤ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, 'ਤੁਸੀਂ ਐਵੇਂ ਚੱਕਰਾਂ ਚ ਫਸੇ ਰਹੇ। ਝੰਡਾ ਬਿਜਲੀ ਵੀ ਕਿਲੋਆਂ ਵਿੱਚ ਲੱਗ ਗਿਆ।'

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਹ ਵੀਡੀਓ ਮੀਡੀਆ ਅਦਾਰੇ ABP Live ਦੇ ਸ਼ਿਕਰ ਸੰਮੇਲਨ 2 ਦਾ ਜਿਸਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਿੱਸਾ ਲਿਆ ਸੀ।

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਦੇ ਪੂਰੇ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਯੂਟਿਊਬ 'ਤੇ ਇਸ ਸ਼ਿਖਰ ਸੰਮੇਲਨ ਦਾ ਵੀਡੀਓ ABP ਦੇ ਅਧਿਕਾਰਿਕ ਅਕਾਊਂਟ ਤੋਂ 30 ਜੁਲਾਈ 2022 ਨੂੰ ਸ਼ੇਅਰ ਕੀਤਾ ਮਿਲਿਆ।

ABP LiveABP Live

ਅਸੀਂ ਇਸ ਇੰਟਰਵਿਊ ਨੂੰ ਧਿਆਨ ਨਾਲ ਸੁਣਿਆ ਅਤੇ ਪਾਇਆ ਕਿ ਪੱਤਰਕਾਰ ਦੁਆਰਾ ਬਿਜਲੀ ਦੇ ਮਸਲੇ 'ਤੇ ਕੀਤੇ ਗਏ ਸਵਾਲ 'ਤੇ ਭਗਵੰਤ ਮਾਨ ਨੇ ਕਿਹਾ ਸੀ ਕਿ,"1 ਜੁਲਾਈ ਤੋਂ 300 ਯੂਨਿਟ ਪ੍ਰਤੀ ਮਹੀਨਾ, ਦੋ ਮਹੀਨੇ ਦਾ ਸਾਈਕਲ ਹੈ ਸਾਡਾ ਬਿਲਿੰਗ ਦਾ, 600 ਯੂਨਿਟ ਪ੍ਰਤੀ ਮਹੀਨਾ, ਕੋਈ ਇਸ ਵਿੱਚ ਕਿੱਲੋਗ੍ਰਾਮ ਕਿਲੋਵਾਟ ਦੀ ਲਿਮਟ ਨਹੀਂ ਹੈ। ਇੱਕ ਕਿਲੋਵਾਟ ਜਾਂ ਦੋ ਕਿਲੋਵਾਟ, ਇਸ ਵਿਚ ਆਮ ਘਰ ਵੀ ਆਉਂਦੇ ਹਨ, ਜਨਰਲ, SC, BC, ਸੁਤੰਤਰ ਸੈਨਾਨੀ ਸਾਰੇ ਆਉਂਦੇ ਹਨ।"

ਇਸ ਹਿੱਸੇ ਨੂੰ 28 ਮਿੰਟ 39 ਸੈਕੰਡ ਤੋਂ ਸੁਣਿਆ ਜਾ ਸਕਦਾ ਹੈ।

ਵੀਡੀਓ ਸੁਣਨ ਤੋਂ ਬਾਅਦ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ 'ਤੇ ਇਸ ਇੰਟਰਵਿਊ ਦੇ ਇੱਕ ਹਿੱਸੇ ਨੂੰ ਗਲਤ ਦਾਅਵਿਆਂ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਕਲਿਪ ਪੂਰਾ ਨਹੀਂ ਹੈ। ਭਗਵੰਤ ਮਾਨ ਨੇ ਬਿਜਲੀ ਨੂੰ ਮਾਪਣ ਲਈ ਕਿੱਲੋਗ੍ਰਾਮ ਸ਼ਬਦ ਦਾ ਇਸਤੇਮਾਲ ਜ਼ਰੂਰ ਕੀਤਾ ਸੀ ਪਰ ਨਾਲ ਦੇ ਨਾਲ ਉਨ੍ਹਾਂ ਨੇ ਗ਼ਲਤੀ ਨੂੰ ਸੁਧਾਰਦੇ ਹੋਏ ਕਿਲੋਵਾਟ ਦਾ ਇਸਤੇਮਾਲ ਵੀ ਕੀਤਾ ਸੀ। ਹੁਣ ਅਧੂਰੇ ਕਲਿਪ ਨੂੰ ਵਾਇਰਲ ਕਰ CM ਮਾਨ 'ਤੇ ਤੰਜ ਕੱਸਿਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement