ਅਰਸ਼ਦ ਨਦੀਮ ਤੇ ਨੀਰਜ ਚੋਪੜਾ ਦੀ ਇਹ ਤਸਵੀਰ ਓਲਿੰਪਿਕ 2024 ਦੀ ਨਹੀਂ ਹੈ, Fact Check ਰਿਪੋਰਟ
Published : Aug 10, 2024, 6:36 pm IST
Updated : Aug 10, 2024, 6:36 pm IST
SHARE ARTICLE
Old image of Arshad Nadeem and Neeraj Chopra Showing Sportsman Spirit During Asian Games 2018 Shared As Recent
Old image of Arshad Nadeem and Neeraj Chopra Showing Sportsman Spirit During Asian Games 2018 Shared As Recent

ਵਾਇਰਲ ਤਸਵੀਰ ਹਾਲੀਆ ਓਲਿੰਪਿਕ 2024 ਦੀ ਨਹੀਂ ਬਲਕਿ Asian Games 2018 ਦੀ ਹੈ ਜਿਸਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim

ਬੀਤੇ ਦਿਨਾਂ ਪਾਕਿਸਤਾਨ ਦੇ ਜੈਵਲਿਨ ਥ੍ਰੋ ਖਿਡਾਰੀ ਅਰਸ਼ਦ ਨਦੀਮ ਨੇ ਓਲਿੰਪਿਕ ਰਿਕਾਰਡ ਨੂੰ ਤੋੜਦੇ ਹੋਏ ਪੈਰਿਸ ਓਲਿੰਪਿਕ 2024 ਵਿਚ ਸੋਨ ਤਗਮਾ ਆਪਣੇ ਨਾਮ ਕੀਤਾ। ਇਸ ਮੁਕਾਬਲੇ ਵਿਚ ਭਾਰਤ ਦੇ ਨੀਰਜ ਚੋਪੜਾ ਦੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਹੁਣ ਇਸ ਮੁਕਾਬਲੇ ਤੋਂ ਬਾਅਦ ਦੋਵੇਂ ਖਿਡਾਰੀਆਂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਪੈਰਿਸ ਓਲਿੰਪਿਕ ਵਿਚ ਹੋਏ ਮੁਕਾਬਲੇ ਤੋਂ ਬਾਅਦ ਦੀ ਹੈ ਜਦੋਂ ਦੋਵੇਂ ਖਿਡਾਰੀਆਂ ਨੇ ਖੇਲ ਭਾਵਨਾ ਤੇ ਆਪਣੀ ਦੋਸਤੀ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ।

ਫੇਸਬੁੱਕ ਯੂਜ਼ਰ Harjinder Singh Kukreja ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "In a powerful display of sportsmanship, Neeraj Chopra and Arshad Nadeem, draped in their national flags, shared a moment that transcended their rivalry. Despite competing fiercely, with Arshad winning gold and Neeraj taking silver at the Paris 2024 Olympics, they came together in a gesture of mutual respect. This moment is a reminder that beyond competition and national boundaries, sports have the power to unite us as humans first. Bound by sports, united by respect."

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਹਾਲੀਆ ਓਲਿੰਪਿਕ 2024 ਦੀ ਨਹੀਂ ਬਲਕਿ Asian Games 2018 ਦੀ ਹੈ ਜਿਸਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਖਿਡਾਰੀਆਂ ਦੇ ਮੈਡਲ ਪੱਟੀ 'ਤੇ Asian Games 2018 ਲਿਖਿਆ ਹੋਇਆ ਹੈ। ਮਤਲਬ ਸਾਫ ਸੀ ਕਿ ਵਾਇਰਲ ਤਸਵੀਰ Olympic 2024 ਦੀ ਨਹੀਂ ਹੈ। 

ਹੁਣ ਅਸੀਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਤਸਵੀਰ ਕਈ ਪੁਰਾਣੀ ਖਬਰਾਂ ਵਿਚ ਅਪਲੋਡ ਮਿਲੀ। ਖਬਰਾਂ ਅਨੁਸਾਰ, ਤਸਵੀਰ 2018 ਵਿਚ ਜਕਾਰਤਾ ਵਿਖੇ ਹੋਏ ਏਸ਼ਿਆਈ ਖੇਡ ਦੀ ਹੈ ਜਦੋਂ ਭਾਰਤ ਦੇ ਨੀਰਜ ਚੋਪੜਾ ਨੇ ਸੋਨ ਤਗਮਾ ਅਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।

ਇਸ ਨਤੀਜੇ ਨੂੰ ਲੈ ਕੇ ਖਬਰਾਂ ਇਥੇ ਅਤੇ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ। ਇਨ੍ਹਾਂ ਖਬਰਾਂ ਵਿਚ ਵਾਇਰਲ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਹੈ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਹਾਲੀਆ ਓਲਿੰਪਿਕ 2024 ਦੀ ਨਹੀਂ ਬਲਕਿ Asian Games 2018 ਦੀ ਹੈ ਜਿਸਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Result: Misleading

Our Sources:

News Report Of The Bridge Published On 4 Sep 2018

News Report Of Navbharat Times Published On 10 Sep 2018

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

ਗੁਰਸਿੱਖ ਬਜ਼ੁਰਗ ਦੀ ਚੰਗੀ ਪੈਨਸ਼ਨ, 3 ਬੱਚੇ ਵਿਦੇਸ਼ ਸੈੱਟ, ਫਿਰ ਵੀ ਵੇਚਦੇ ਗੰਨੇ ਦਾ ਜੂਸ

19 Sep 2024 9:28 AM

ਕਿਸਾਨਾਂ ਲਈ ਆ ਰਹੀ ਨਵੀਂ ਖੇਤੀ ਨੀਤੀ! ਸਰਕਾਰ ਨੇ ਖਾਕਾ ਕੀਤਾ ਤਿਆਰ.. ਕੀ ਹੁਣ ਕਿਸਾਨਾਂ ਦੇ ਸਾਰੇ ਮਸਲੇ ਹੋਣਗੇ ਹੱਲ?

19 Sep 2024 9:21 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:19 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:17 AM

ਹਿੰਦੂਆਂ ਲਈ ਅੱ+ਤ+ਵਾ+ਦੀ ਹੈ ਭਿੰਡਰਾਂਵਾਲਾ- ਵਿਜੇ ਭਾਰਦਵਾਜ "ਭਾਜਪਾ ਦੇ MP 5 ਦਿਨ ਸੰਤ ਭਿੰਡਰਾਂਵਾਲਾ ਦੇ ਨਾਲ ਰਹੇ ਸੀ"

18 Sep 2024 9:14 AM
Advertisement