Fact Check: ਗੁਜਰਾਤ ਦੀ ਪੁਰਾਣੀ ਤਸਵੀਰ ਨੂੰ ਹਾਲੀਆ ਚੇੱਨਈ ਮੀਂਹ ਨਾਲ ਜੋੜ ਕੀਤਾ ਜਾ ਰਿਹਾ ਵਾਇਰਲ
Published : Nov 10, 2021, 5:33 pm IST
Updated : Nov 10, 2021, 5:33 pm IST
SHARE ARTICLE
Fact Check Old image from Gujarat revived as latest chennai rains
Fact Check Old image from Gujarat revived as latest chennai rains

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਚੇੱਨਈ ਦੀ ਨਹੀਂ ਹੈ। ਇਹ ਤਸਵੀਰ 2017 'ਚ ਗੁਜਰਾਤ 'ਚ ਖਿੱਚੀ ਗਈ ਸੀ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਪਾਣੀ ਭਰੀ ਸੜਕ ਵਿਚ ਲੋਕਾਂ ਨੂੰ ਇੱਕ ਟੈਂਕਰ ਵਿਚੋਂ ਪੀਣ ਦਾ ਪਾਣੀ ਲੈਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਜ਼ਾਰਾ ਚੇੱਨਈ 'ਚ ਮੀਂਹ ਕਰਕੇ ਹੜ੍ਹ ਰੂਪੀ ਸਥਿਤੀ 'ਚ ਵੇਖਣ ਨੂੰ ਮਿਲਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਚੇੱਨਈ ਦੀ ਨਹੀਂ ਹੈ। ਇਹ ਤਸਵੀਰ 2017 'ਚ ਗੁਜਰਾਤ 'ਚ ਖਿੱਚੀ ਗਈ ਸੀ। ਹੁਣ ਗੁਜਰਾਤ ਦੀ ਤਸਵੀਰ ਨੂੰ ਹਾਲੀਆ ਚੇੱਨਈ ਮੀਂਹ ਨਾਲ ਜੋੜ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Sathish Kumar" ਨੇ 8 ਨਵੰਬਰ 2021 ਨੂੰ ਇਸ ਤਸਵੀਰ ਨੂੰ ਤਮਿਲ ਭਾਸ਼ਾ ਦੇ ਡਿਸਕ੍ਰਿਪਸ਼ਨ ਨਾਲ ਚੇੱਨਈ ਹੜ੍ਹ ਦਾ ਦੱਸਿਆ।

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵਾਇਰਲ ਤਸਵੀਰ ਚੇੱਨਈ ਦੀ ਨਹੀਂ ਗੁਜਰਾਤ ਦੀ ਹੈ

ਸਾਨੂੰ ਇਹ ਤਸਵੀਰ ਕਈ ਪੁਰਾਣੇ ਆਰਟੀਕਲ ਵਿਚ ਗੁਜਰਾਤ ਦੇ ਨਾਂਅ ਤੋਂ ਪ੍ਰਕਾਸ਼ਿਤ ਮਿਲੀ। Indian Express ਨੇ 31 ਜੁਲਾਈ 2017 ਨੂੰ ਇਹ ਤਸਵੀਰ ਆਪਣੀ ਖਬਰ ਵਿਚ ਪ੍ਰਕਾਸ਼ਿਤ ਕੀਤੀ ਅਤੇ ਇਸ ਤਸਵੀਰ ਨੂੰ ਡਿਸਕ੍ਰਿਪਸ਼ਨ ਦਿੱਤਾ, "An aerial view of flood affected region in Gujarat (Express)"

Express ImageExpress Image

ਖਬਰ ਅਨੁਸਾਰ ਇਹ ਨਜ਼ਾਰਾ ਗੁਜਰਾਤ 'ਚ ਹੜ੍ਹ ਦੌਰਾਨ ਵੇਖਣ ਨੂੰ ਮਿਲਿਆ।

ਇਸੇ ਤਰ੍ਹਾਂ Hindustan Times ਨੇ 30 ਅਗਸਤ 2017 ਨੂੰ ਆਪਣੀ ਖਬਰ ਪ੍ਰਕਾਸ਼ਿਤ ਕਰਦਿਆਂ ਇਸ ਤਸਵੀਰ ਨੂੰ PTI ਦੇ ਹਵਾਲੀਓਂ ਡਿਸਕ੍ਰਿਪਸ਼ਨ ਦਿੱਤਾ, "People stand in a queue to collect drinking water from a municipal tanker at a flooded residential colony in Ahmedabad"

Hindustan TimesHindustan Times

ਇਸ ਖਬਰ ਅਨੁਸਾਰ ਇਹ ਤਸਵੀਰ ਗੁਜਰਾਤ ਦੇ ਅਹਿਮਦਾਬਾਦ ਦੀ ਹੈ।

ਇਨ੍ਹਾਂ ਖਬਰਾਂ ਤੋਂ ਇਹ ਸਾਫ ਹੋਇਆ ਕਿ ਵਾਇਰਲ ਤਸਵੀਰ ਪੁਰਾਣੀ ਹੈ ਅਤੇ ਹਾਲੀਆ ਚੇੱਨਈ ਹੜ੍ਹ ਨਾਲ ਇਸਦਾ ਕੋਈ ਸਬੰਧ ਨਹੀਂ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਚੇੱਨਈ ਦੀ ਨਹੀਂ ਹੈ। ਇਹ ਤਸਵੀਰ 2017 'ਚ ਗੁਜਰਾਤ 'ਚ ਖਿੱਚੀ ਗਈ ਸੀ। ਹੁਣ ਗੁਜਰਾਤ ਦੀ ਤਸਵੀਰ ਨੂੰ ਹਾਲੀਆ ਚੇੱਨਈ ਮੀਂਹ ਨਾਲ ਜੋੜ ਵਾਇਰਲ ਕੀਤਾ ਜਾ ਰਿਹਾ ਹੈ।

Claim- Image from recent Chennai rains
Claimed By- FB User Sathish Kumar
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement