ਤੱਥ ਜਾਂਚ - 2019 ਵਿਚ ਹੀ ਹੋ ਚੁੱਕੀ ਸੀ ਇਹਨਾਂ ਦੋਵਾਂ ਭੈਣਾਂ ਦੀ ਮੌਤ, ਵਾਇਰਲ ਦਾਅਵਾ ਗੁੰਮਰਾਹਕੁੰਨ
Published : Jan 11, 2021, 2:58 pm IST
Updated : Jan 11, 2021, 4:06 pm IST
SHARE ARTICLE
Fact check- The death of these two sisters was done in 2019, the viral claim is fake
Fact check- The death of these two sisters was done in 2019, the viral claim is fake

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਪਾਇਆ ਹੈ, ਵਾਇਰਲ ਤਸਵੀਰਾਂ ਹਾਲੀਆ ਨਹੀਂ ਕਰੀਬ ਡੇਢ ਸਾਲ ਪੁਰਾਣੀਆਂ ਹਨ।

ਰੋਜ਼ਾਨਾ ਸਪੋਕਸਮੈਨ ( ਮੁਹਾਲੀ ਟੀਮ) -  ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਹਾਦਸਾਗ੍ਰਸਤ ਕਾਰ ਅਤੇ ਦੋ ਨਵ-ਵਿਆਹੀਆਂ ਕੁੜੀਆਂ ਦੀ ਤਸਵੀਰ ਵੇਖੀ ਜਾ ਸਕਦੀ ਹੈ। ਪੋਸਟ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੋਨੋਂ ਭੈਣਾਂ ਹਨ ਅਤੇ ਦੋਨੋਂ ਇਕੋਂ ਘਰ ਵਿਚ ਵਿਆਹੀਆਂ ਅਤੇ ਕੱਲ੍ਹ ਇਕੋਂ ਸਮੇਂ ਹੀ ਦੋਨਾਂ ਦੀ ਮੌਤ ਹੋ ਗਈ। 
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਪਾਇਆ ਹੈ। ਇਹਨਾਂ ਦੋਨੋਂ ਭੈਣਾਂ ਦੀ ਮੌਤ ਸਾਲ 2019 ਵਿਚ ਇੱਕ ਹਾਦਸੇ ਵਿਚ ਹੋ ਗਈ ਸੀ। ਹੁਣ ਓਸੇ ਹਾਦਸੇ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਮੁੜ ਵਾਇਰਲ ਕੀਤਾ ਜਾ ਰਿਹਾ ਹੈ। ਵਾਇਰਲ ਤਸਵੀਰਾਂ ਹਾਲੀਆ ਨਹੀਂ ਕਰੀਬ ਡੇਢ ਸਾਲ ਪੁਰਾਣੀਆਂ ਹਨ।

ਵਾਇਰਲ ਪੋਸਟ 
ਫੇਸਬੁੱਕ ਪੇਜ਼ Agg Bani ਨੇ 10 ਜਨਵਰੀ ਨੂੰ ਵਾਇਰਲ ਤਸਵੀਰ ਸ਼ੇਅਰ ਕਰਦੇ ਹੋਏ ਆਪਣੇ ਕੈਪਸ਼ਨ ਵਿਚ ਲਿਖਿਆ, ''ਇੱਕੋ ਘਰ ਜੰਮੀਆਂ ਇੱਕੋ ਘਰ ਵਿਆਹੀਆਂ ਤੇ ਮੋਤ ਵੀ ਇੱਕੋ ਵਾਰ ਦੋਵਾਂ ਨੂੰ ਲੈ ਗਈ,ਦਾਤੇ ਦੀਆਂ ਕਿਹੋ ਜਿਹੀਆਂ ਖੇਡਾਂ..ਹੈਰਾਨੀ ਹੁੰਦੀ ਸੋਚ ਕੇ..ਇਹਨਾਂ ਭੈਣਾਂ ਦੇ ਲਈ ਵਾਹਿਗੁਰੂ ਜਰੂਰ ਲਿਖੋ ਜੀ''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਸਪੋਕਸਮੈਨ ਦੀ ਪੜਤਾਲ 
ਸਭ ਤੋਂ ਪਹਿਲਾਂ ਅਸੀਂ ਇਸ ਤਸਵੀਰ ਬਾਰੇ ਗੂਗਲ ਸਰਚ ਕੀਤਾ ਤਾਂ ਸਾਨੂੰ toppunjab.in ਦਾ ਇਕ ਲਿੰਕ ਮਿਲਿਆ ਜਿਸ ਵਿਚ ਸਾਨੂੰ ਵਾਇਰਲ ਤਸਵੀਰਾਂ ਵੀ ਪਬਲਿਸ਼ ਕੀਤੀਆਂ ਮਿਲੀਆਂ। ਇਹ ਆਰਟੀਕਲ 14 ਮਈ 2019 ਨੂੰ ਪਬਲਿਸ਼ ਕੀਤਾ ਹੋਇਆ ਸੀ। ਆਰਟੀਕਲ ਦੀ ਹੈੱਡਲਾਈਨ ਸੀ, ''ਇੱਕੋ ਘਰ ਵਿਆਹੀਆਂ ਗਈਆਂ ਸੀ ਪੰਜ ਮਹੀਨੇ ਪਹਿਲਾਂ ਦੋਵੇਂ ਭੈਣਾਂ, ਹੁਣ ਦੋਵਾਂ ਨੂੰ ਆਈ ਰੂਹ ਕੰਬਾਉਣ ਵਾਲੀ ਮੌਤ'' 

ਖ਼ਬਰ ਅਨੁਸਾਰ 13 ਮਈ ਦੀ ਰਾਤ ਨੂੰ ਪਿੰਡ ਬੁੰਗਾ ਸਾਹਿਬ ਦੇ ਨਜ਼ਦੀਕ ਕੌਮੀ ਮਾਰਗ ਨੰਬਰ 21(205) 'ਤੇ ਇਕ ਸਵਿਫਟ ਕਾਰ ਨੂੰ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਵੱਲੋਂ ਪਿੱਛੋਂ ਟੱਕਰ ਮਾਰਨ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਦੇ ਨਾਲ ਨੀਵੀਂ ਸਾਈਡ ਪਲਟਦੀ ਹੋਈ ਰੇਲਵੇ ਟ੍ਰੈਕ ਦੇ ਨਾਲ ਜਾ ਲੱਗੀ ਸੀ। ਜਿਸ ਵਿਚ ਦੋਨੋਂ ਸਕੀਆਂ ਭੈਣਾਂ ਦੀ ਮੌਤ ਹੋ ਗਈ ਸੀ ਅਤੇ 3 ਹੋਰ ਕਾਰ ਸਵਾਰ ਵਿਅਕਤੀ ਜਖ਼ਮੀ ਹੋ ਗਏ ਸਨ ਤੇ ਉਹਨਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਸੀ। 

ਇਸ ਹਾਦਸੇ ਦੀ ਜਾਂਚ ਕਰਨ ਵਾਲੇ ਅਧਿਕਾਰੀ ਨੇ ਦੱਸਿਆ ਸੀ ਕਿ ਮ੍ਰਿਤਕਾਂ ਦੀ ਪਛਾਣ ਨੀਰਜਾ (26) ਪਤਨੀ ਪਰਸ਼ੋਤਮ ਕੁਮਾਰ ਅਤੇ ਜੋਤੀ ਬਾਲਾ (22) ਪਤਨੀ ਪਲਵਿੰਦਰ ਸਿੰਘ ਵਾਸੀ ਪਿੰਡ ਹਰੀਪੁਰ ਫੂਲੜੇ ਥਾਣਾ ਨੂਰਪੁਰ ਬੇਦੀ ਵਜੋਂ ਹੋਈ ਹੈ। ਦੋਨਾਂ ਭੈਣਾਂ ਦਾ ਵਿਆਹ ਦੋ ਫੌਜੀ ਭਰਾਵਾਂ ਨਾਲ ਹੋਇਆ ਸੀ। ਦੋਵਾਂ ਭੈਣਾਂ ਦਾ ਵਿਆਹ 14 ਮਈ 2019 ਤੋਂ 5 ਮਹੀਨੇ ਪਹਿਲਾਂ ਹੋਇਆ ਸੀ।

ਜੋਤੀ ਬਾਲਾ ਦੇ ਪਤੀ ਪਲਵਿੰਦਰ ਸਿੰਘ ਨੇ ਪੁਲਿਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ ਉਸ ਦੀ ਭਰਜਾਈ ਨੀਰਜਾ ਪੀਐੱਨਬੀ ਬੈਂਕ ਬੱਦੀ 'ਚ ਕਲਰਕ ਸੀ ਜਿਸ ਨੇ ਕੰਮ ਕਾਰ ਦੇ ਸਬੰਧ 'ਚ ਸ਼ਿਮਲਾ (ਹਿਮਾਚਲ ਪ੍ਰਦੇਸ) ਜਾਣਾ ਸੀ। ਮੈਂ ਅਤੇ ਮੇਰੀ ਪਤਨੀ ਜੋਤੀ ਬਾਲਾ ਅਤੇ ਮੇਰੀ ਭੂਆ ਦਾ ਲੜਕਾ ਨਰੇਸ਼ ਕੁਮਾਰ ਤੇ ਉਸਦੀ ਪਤਨੀ ਦੀਪਿਕਾ ਸਾਡੀ ਕਾਰ ਨੰਬਰ ਪੀਬੀ12ਏਏ-4022 ਸਵਿਫਟ 'ਚ ਸਵਾਰ ਹੋ ਕੇ ਸ਼ਿਮਲਾ ਗਏ ਸੀ। ਕਾਰ ਮੈਂ ਚਲਾ ਰਿਹਾ ਸੀ।

ਜਦੋਂ ਅਸੀਂ ਸ਼ਿਮਲੇ ਤੋਂ ਵਾਪਸ ਆ ਰਹੇ ਸੀ ਤਾਂ ਰਾਤ ਕਰੀਬ 8.30 ਵਜੇ ਬੁੰਗਾ ਸਾਹਿਬ ਦੇ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਨੇ ਸਾਡੀ ਗੱਡੀ ਨੂੰ ਪਿੱਛੋਂ ਟੱਕਰ ਮਾਰੀ ਜਿਸ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਨਾਲ ਨੀਵੇਂ ਥਾਂ ਡਿੱਗ ਕੇ ਪਲਟਦੀ ਹੋਈ ਰੇਲਵੇ ਟ੍ਰੈਕ ਤੱਕ ਚਲੀ ਗਈ। ਮੌਕੇ 'ਤੇ ਇਕੱਠੇ ਹੋਏ ਰਾਹਗੀਰਾਂ ਨੇ ਸਾਨੂੰ ਪੰਜਾਂ ਜ਼ਖ਼ਮੀਆਂ ਨੂੰ ਕਾਰ 'ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਇਆ।

 ਜਿੱਥੇ ਡਾਕਟਰਾਂ ਨੇ ਮੇਰੀ ਪਤਨੀ ਜੋਤੀ ਬਾਲਾ ਤੇ ਭਰਜਾਈ ਨੀਰਜਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਨਰੇਸ਼ ਕੁਮਾਰ ਤੇ ਉਸਦੀ ਪਤਨੀ ਦੀਪਕਾ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਸੀ ਅਤੇ ਪੁਲਿਸ ਨੇ ਪਲਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਅਣਪਛਾਤੇ ਵਾਹਨ ਤੇ ਚਾਲਕ ਖਿਲਾਫ਼ ਵੱਖ-ਵੱਖ ਧਰਾਵਾਂ ਲਗਾ ਕੇ ਮਾਮਲਾ ਵੀ ਦਰਜ ਕੀਤਾ ਸੀ। 

ਥੋੜ੍ਹਾ ਹੋਰ ਸਰਚ ਕਰਨ 'ਤੇ ਸਾਨੂੰ jagbani ਅਤੇ punjabijagran.com ਦਾ ਲਿੰਕ ਮਿਲਿਆ ਜੋ ਕਿ 13 ਮਈ 2019 ਅਤੇ 12 ਮਈ 2019 ਨੂੰ ਪਬਲਿਸ਼ ਕੀਤਾ ਹੋਇਆ ਸੀ। ਇਹਨਾਂ ਆਰਟੀਕਲਸ ਵਿਚ ਵੀ ਉਹੀ ਜਾਣਕਾਰੀ ਸੀ ਜੋ ਟੌਪਪੰਜਾਬ ਵਿਚ ਲਿਖੀ ਗਈ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਯੂਜ਼ਰਸ ਨੇ ਆਪਣੇ ਫੇਸਬੁੱਕ ਪੇਜ 'ਤੇ ਵਾਇਰਲ ਤਸਵੀਰ ਨੂੰ 14 ਮਈ 2019 ਨੂੰ ਸ਼ੇਅਰ ਕੀਤਾ ਹੋਇਆ ਸੀ। ਸੋ ਇਸ ਸਭ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਹ ਤਸਵੀਰ ਡੇਢ ਸਾਲ ਪੁਰਾਣੀ ਹੈ ਨਾ ਕਿ ਹਾਲੀਆ।   

File Photo

File Photo

ਨਤੀਜਾ - ਸੋਪਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਹਾਲੀਆ ਨਹੀਂ ਬਲਕਿ ਡੇਢ ਸਾਲ ਪੁਰਾਣੀ ਪਾਇਆ। ਤਸਵੀਰ ਵਿਚ ਦੋਵੇਂ ਭੈਣਾਂ ਹੀ ਹਨ ਪਰ ਇਹਨਾਂ ਦੀ ਮੌਤ 2019 ਵਿਚ ਹੋ ਚੁੱਕੀ ਸੀ। ਇਹ ਤਸਵੀਰ ਸਿਰਫ਼ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਵਾਇਰਲ ਕੀਤੀ ਜਾ ਰਹੀ ਹੈ। 
Claim - ਵਾਇਰਲ ਤਸਵੀਰ ਵਿਚ ਦੋਨੋਂ ਭੈਣਾਂ ਹਨ ਅਤੇ ਦੋਨੋਂ ਇਕੋਂ ਘਰ ਵਿਚ ਵਿਆਹੀਆਂ ਤੇ ਕੱਲ੍ਹ ਇਕੋਂ ਸਮੇਂ ਹੀ ਦੋਨਾਂ ਦੀ ਮੌਤ ਹੋ ਗਈ। 
Claimed By- ਫੇਸਬੁੱਕ ਪੇਜ਼ Agg Bani 
Fact Check - Misleading 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement