
ਸਪੋਕਸਮੈਨ ਨੇ ਪਾਇਆ ਕਿ ਵਾਇਰਲ ਤਸਵੀਰ ਉੱਤਰਾਖੰਡ ਦੀ ਨਹੀਂ ਬਿਹਾਰ ਦੀ ਹੈ, ਹਾਲਾਂਕਿ ਖਾਲਸਾ ਏਡ ਵੱਲੋਂ ਉੱਤਰਖੰਡ ਵਿਚ ਵੀ ਮਦਦ ਲਈ ਵਰਕਰਾਂ ਦੀ ਟੀਮ ਭੇਜੀ ਗਈ ਹੈ।
ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਖਾਲਸਾ ਏਡ ਦੇ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਲੋਕਾਂ ਦੀ ਮਦਦ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰਾਖੰਡ ਵਿਚ ਹਾਲੀਆ ਹੋਈ ਤ੍ਰਾਸਦੀ ਵਿਚ ਖਾਲਸਾ ਏਡ ਦੇ ਵਰਕਰਾਂ ਨੇ ਲੋਕਾਂ ਦੀ ਮਦਦ ਕੀਤੀ ਅਤੇ ਇਹ ਤਸਵੀਰ ਵੀ ਓਸੇ ਮੌਕੇ ਦੀ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਹੈ। ਜਿਸ ਤਸਵੀਰ ਨੂੰ ਉੱਤਰਾਖੰਡ ਦਾ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਬਿਹਾਰ ਦੀ ਪੁਰਾਣੀ ਤਸਵੀਰ ਹੈ।
ਵਾਇਰਲ ਦਾਅਵਾ
ਫੇਸਬੁੱਕ ਪੇਜ "ਸੋਹਣਿਆ ਦਾ ਸ਼ਹਿਰ ਫ਼ਗਵਾੜਾ sohniya da sehar phagwara" ਨੇ 8 ਫਰਵਰੀ ਨੂੰ ਵਾਇਰਲ ਤਸਵੀਰ ਅਪਲੋਡ ਕਰਦਿਆਂ ਲਿਖਿਆ, "ਉਤਰਾਖੰਡ ਚ ਅੱਤਵਾਦੀ ਪੁੱਜ ਗਏ ..ਖਾਲਸਾ ਏਡ ਵਾਲੇ❤️???? News channel waleya ne aa nahi dekhna kadi v sale modi de kute ne oh news channel ????????"
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਤਸਵੀਰ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਕੇ ਸਰਚ ਕੀਤਾ। ਸਾਨੂੰ ਇਹ ਤਸਵੀਰ Khalsa Aid ਦੇ ਅਧਿਕਾਰਿਕ ਟਵਿੱਟਰ ਹੈਂਡਲ 'ਤੇ ਅਪਲੋਡ ਕੀਤੀ ਮਿਲੀ। ਇਹ ਤਸਵੀਰ 4 ਅਕਤੂਬਰ 2019 ਨੂੰ ਸ਼ੇਅਰ ਕੀਤੀ ਗਈ ਸੀ ਅਤੇ ਇਸ ਤਸਵੀਰ ਨੂੰ ਬਿਹਾਰ ਹੜ ਹੜ ਦਾ ਦੱਸਿਆ ਗਿਆ ਹੈ। ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ ਗਿਆ, "Bihar Floods Our @khalsaaid_india team has reached Patna,Bihar. We are delivering emergency aid as well as carrying out further assessments of the flood affected areas. Thank you for your support. #BiharFloods #Seva #khalsaaidindia #KhalsaAid"
ਇਸ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।
ਦੱਸ ਦਈਏ ਕਿ ਖਾਲਸਾ ਏਡ ਵੱਲੋਂ ਉੱਤਰਾਖੰਡ ਵਿਚ ਵੀ ਮਦਦ ਕੀਤੀ ਗਈ ਹੈ ਪਰ ਇਹ ਤਸਵੀਰ ਬਿਹਾਰ ਦੇ ਪਟਨਾ ਦੀ ਹੈ ਨਾ ਕਿ ਉੱਤਰਾਖੰਡ ਦੀ। ਖਾਲਸਾ ਏਡ ਨੇ ਟਵੀਟ ਕਰ ਜਾਣਕਾਰੀ ਵੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਉੱਤਰਾਖੰਡ ਵਿਚ ਮਦਦ ਲਈ ਵਰਕਰ ਭੇਜੇ ਗਏ ਹਨ। ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਜਿਹੜੀ ਤਸਵੀਰ ਨੂੰ ਉੱਤਰਾਖੰਡ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਬਿਹਾਰ ਦੀ ਪੁਰਾਣੀ ਤਸਵੀਰ ਹੈ।
Claim – ਉੱਤਰਾਖੰਡ ਵਿਚ ਹਾਲੀਆ ਹੋਈ ਤ੍ਰਾਸਦੀ ਵਿਚ ਖਾਲਸਾ ਏਡ ਦੇ ਵਰਕਰਾਂ ਨੇ ਲੋਕਾਂ ਦੀ ਮਦਦ ਕੀਤੀ
Claimed BY – ਫੇਸਬੁੱਕ ਪੇਜ "ਸੋਹਣਿਆ ਦਾ ਸ਼ਹਿਰ ਫ਼ਗਵਾੜਾ
Fact Check – Misleading