
ਵਾਇਰਲ ਹੋ ਰਿਹਾ ਵੀਡੀਓ ਜੂਨ 2017 ਦਾ ਹੈ ਜਦੋਂ ਰੂਸੀ ਰਾਸ਼ਟਰਪਤੀ ਨੇ ਮਾਸਕੋ ਵਿਖੇ ਵਿਸ਼ਵ ਯੁੱਧ 2 ਵਿਚ ਸ਼ਹੀਦ ਹੋਏ ਫੋਜੀਆਂ ਨੂੰ ਸ਼ਰਧਾਂਜਲੀ ਦਿੱਤੀ ਸੀ।
RSFC (Team Mohali)- ਰੂਸ-ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹੁਤ ਕੁਝ ਵਾਇਰਲ ਹੋ ਰਿਹਾ ਹੈ। ਹੁਣ ਇਸੇ ਯੁੱਧ ਨਾਲ ਜੋੜਦਿਆਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸ਼ਰਧਾਂਜਲੀ ਦਿੰਦੇ ਵੇਖੇ ਜਾ ਸਕਦੇ ਹਨ। ਇਸ ਵੀਡੀਓ ਵਿਚ ਗੌਰ ਕਰਨ ਵਾਲੀ ਗੱਲ ਹੈ ਕਿ ਪੁਤਿਨ ਵਰ੍ਹਦੇ ਮੀਂਹ 'ਚ ਸ਼ਰਧਾਂਜਲੀ ਦੇ ਰਹੇ ਹਨ। ਹੁਣ ਇਸ ਵੀਡੀਓ ਨੂੰ ਹਾਲੀਆ ਜੰਗ ਨਾਲ ਜੁੜੇ ਹੈਸ਼ਟੈਗ ਨਾਲ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਤਿਨ ਯੁੱਧ 'ਚ ਸ਼ਹੀਦ ਫੋਜੀਆਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਜੂਨ 2017 ਦਾ ਹੈ ਜਦੋਂ ਰੂਸੀ ਰਾਸ਼ਟਰਪਤੀ ਨੇ ਮਾਸਕੋ ਵਿਖੇ ਵਿਸ਼ਵ ਯੁੱਧ 2 ਵਿਚ ਸ਼ਹੀਦ ਹੋਏ ਫੋਜੀਆਂ ਨੂੰ ਸ਼ਰਧਾਂਜਲੀ ਦਿੱਤੀ ਸੀ। ਹੁਣ ਪੁਰਾਣੇ ਵੀਡੀਓ ਹਾਲੀਆ ਚੱਲ ਰਹੀ ਜੰਗ ਨਾਲ ਜੋੜਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਟਵਿੱਟਰ ਅਕਾਊਂਟ "Ukraine" ਨੇ ਇਸ ਵੀਡੀਓ ਨੂੰ ਟਵੀਟ ਕਰਦਿਆਂ ਲਿਖਿਆ, "vladimir putin giving respect to war fighters. #Russia #VladimirPutin #UkraineRussianWar"
ਇਸ ਟਵੀਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
vladimir putin giving respect to war fighters. #Russia #VladimirPutin #UkraineRussianWar pic.twitter.com/nWthkJMqD7
— Ukraine (@Gadhwara27) March 9, 2022
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਇਹ ਵੀਡੀਓ 2017 ਦਾ ਹੈ
ਸਾਨੂੰ ਇਹ ਵੀਡੀਓ ਕਈ ਪੁਰਾਣੀ ਖਬਰਾਂ ਵਿਚ ਅਪਲੋਡ ਮਿਲਿਆ। Daily Mail ਦੀ 23 ਜੂਨ 2017 ਨੂੰ ਪ੍ਰਕਾਸ਼ਿਤ ਖਬਰ ਵਿਚ ਇਸ ਮਾਮਲੇ ਦੀਆਂ ਤਸਵੀਰਾਂ ਸਨ ਅਤੇ ਇਹ ਵੀਡੀਓ ਵੀ ਖਬਰ ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। ਮੀਡੀਆ ਅਦਾਰੇ ਨੇ ਖਬਰ ਦਾ ਸਿਰਲੇਖ ਲਿਖਿਆ ਸੀ, "Soaked to the skin as he honours the fallen: Vladimir Putin is caught in a downpour while marking the death of Russians killed in the Second World War"
ਖਬਰ ਅਨੁਸਾਰ ਰੂਸੀ ਰਾਸ਼ਟਰਪਤੀ ਪੁਤਿਨ ਨੇ ਮਾਸਕੋ ਵਿਖੇ ਵਿਸ਼ਵ ਯੁੱਧ 2 ਵਿਚ ਸ਼ਹੀਦ ਹੋਏ ਫੋਜੀਆਂ ਨੂੰ ਸ਼ਰਧਾਂਜਲੀ ਦਿੱਤੀ ਸੀ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਸ ਵੀਡੀਓ ਨੂੰ New China TV ਨੇ 23 ਜੂਨ 2017 ਨੂੰ ਆਪਣੇ ਅਧਿਕਾਰਿਕ Youtube ਅਕਾਊਂਟ 'ਤੇ ਸ਼ੇਅਰ ਕੀਤਾ ਸੀ।
ਇਸ ਵੀਡੀਓ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਜੂਨ 2017 ਦਾ ਹੈ ਜਦੋਂ ਰੂਸੀ ਰਾਸ਼ਟਰਪਤੀ ਨੇ ਮਾਸਕੋ ਵਿਖੇ ਵਿਸ਼ਵ ਯੁੱਧ 2 ਵਿਚ ਸ਼ਹੀਦ ਹੋਏ ਫੋਜੀਆਂ ਨੂੰ ਸ਼ਰਧਾਂਜਲੀ ਦਿੱਤੀ ਸੀ। ਹੁਣ ਪੁਰਾਣੇ ਵੀਡੀਓ ਹਾਲੀਆ ਚੱਲ ਰਹੀ ਜੰਗ ਨਾਲ ਜੋੜਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim- Vladimir putin giving respect to war fighters
Claimed By- Twitter Account Ukraine
Fact Check- Misleading