
3 ਮਾਰਚ 2025 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਲੋਕਾਂ ਨਾਲ ਭਰੇ ਜਹਾਜ ਨੂੰ ਡੁੱਬਦੇ ਹੋਏ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਹਾਜ ਸਵਾਰ ਸਾਰੇ ਲੋਕ ਗੈਰ-ਕਨੂੰਨੀ ਪਰਵਾਸੀ ਸਨ ਜੋ ਕਿ ਡੰਕੀ ਲਾ ਰਹੇ ਸਨ।
ਫੇਸਬੁੱਕ ਪੇਜ Rangla Punjab ਨੇ 3 ਮਾਰਚ 2025 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਡੌਕੀ ਵਾਲਾ ਜਹਾਜ ਡੁੱਬ ਗਿਆ"
https://www.facebook.com/reel/949298327239338
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਕਿਸੇ ਵੀ ਮੀਡੀਆ ਰਿਪੋਰਟ 'ਚ ਡੁੱਬਣ ਵਾਲੇ ਲੋਕਾਂ ਨੂੰ ਗੈਰ-ਕਨੂੰਨੀ ਪਰਵਾਸੀ ਨਹੀਂ ਦੱਸਿਆ ਗਿਆ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਪੁਰਾਣਾ ਅਤੇ ਜਹਾਜ 'ਚ ਡੰਕੀ ਸਵਾਰ ਨਹੀਂ
ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਅਧਿਕਾਰਿਕ ਰਿਪੋਰਟਾਂ ਮਿਲੀਆਂ। ਅਲ ਜਜ਼ੀਰਾ ਦੀ ਅਕਤੂਬਰ 2024 ਦੀ ਰਿਪੋਰਟ ਮੁਤਾਬਕ ਇਹ ਮਾਮਲਾ ਕਾਂਗੋ ਤੋਂ ਸਾਹਮਣੇ ਆਇਆ ਸੀ। ਰਿਪੋਰਟ 'ਚ ਕਿਤੇ ਵੀ ਇਹ ਜ਼ਿਕਰ ਨਹੀਂ ਕੀਤਾ ਗਿਆ ਹੈ ਕਿ ਸਮੁੰਦਰੀ ਜਹਾਜ਼ 'ਚ ਡੰਕੀ ਲਗਾ ਰਹੇ ਵਿਅਕਤੀ ਸਨ ਅਤੇ ਨਾ ਹੀ ਇਹ ਵੀਡੀਓ ਹਾਲੀਆ ਹੈ।
https://youtube.com/shorts/mC2XusTzid8?feature=shared
ਇਸ ਮਾਮਲੇ ਨੂੰ ਲੈ ਕੇ ਮੀਡੀਆ ਅਦਾਰੇ ਰਾਇਟਰਸ ਦੀ ਰਿਪੋਰਟ ਵਿਸਥਾਰ ਨਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ। ਇਸ ਰਿਪੋਰਟ ਅਨੁਸਾਰ 78 ਲੋਕਾਂ ਨੇ ਆਪਣੀ ਜਾਨ ਇਸ ਹਾਦਸੇ 'ਚ ਗਵਾਈ ਸੀ।
https://www.reuters.com/world/africa/around-23-bodies-recovered-following-boat-accident-congos-lake-kivu-2024-10-03/
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਕਿਸੇ ਵੀ ਮੀਡੀਆ ਰਿਪੋਰਟ 'ਚ ਡੁੱਬਣ ਵਾਲੇ ਲੋਕਾਂ ਨੂੰ ਗੈਰ-ਕਨੂੰਨੀ ਪਰਵਾਸੀ ਨਹੀਂ ਦੱਸਿਆ ਗਿਆ ਹੈ।