
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਉਸ ਮੌਕੇ ਦੀ ਹੈ ਜਦੋਂ ਇਨ੍ਹਾਂ ਦੋਵਾਂ ਨੇ ਇੱਕ ਆਟੋ ਚਾਲਕ ਦੇ ਘਰ ਰੋਟੀ ਖਾਈ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ CM ਪੰਜਾਬ ਭਗਵੰਤ ਮਾਨ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਉਨ੍ਹਾਂ ਨੂੰ ਮੀਟ ਅਤੇ ਸ਼ਰਾਬ ਦਾ ਸੇਵਨ ਕਰਦੇ ਵੇਖਿਆ ਜਾ ਸਕਦਾ ਹੈ। ਹੁਣ ਇਸ ਤਸਵੀਰ ਨੂੰ ਵਾਇਰਲ ਕਰਦਿਆਂ ਇਨ੍ਹਾਂ ਦੋਵਾਂ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਉਸ ਮੌਕੇ ਦੀ ਹੈ ਜਦੋਂ ਇਨ੍ਹਾਂ ਦੋਵਾਂ ਨੇ ਇੱਕ ਆਟੋ ਚਾਲਕ ਦੇ ਘਰ ਰੋਟੀ ਖਾਈ ਸੀ। ਅਸਲ ਤਸਵੀਰ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਸ਼ਰਾਬ ਅਤੇ ਮੀਟ ਦਾ ਸੇਵਨ ਨਹੀਂ ਕੀਤਾ ਗਿਆ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Chetan Sharma" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "उड़ता पंजाब के साथ झूमती दिल्ली"
ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਇਸ ਤਸਵੀਰ ਕਈ ਸਾਰੇ ਯੂਜ਼ਰਸ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਹਨ ਜਿਨ੍ਹਾਂ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।
Viral
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਵਾਇਰਲ ਤਸਵੀਰ ਐਡੀਟੇਡ ਹੈ
ਸਾਨੂੰ ਅਸਲ ਤਸਵੀਰ ਕਈ ਖਬਰਾਂ ਅਤੇ ਅਧਿਕਾਰਿਕ ਅਕਾਊਂਟਸ ਵੱਲੋਂ ਸ਼ੇਅਰ ਕੀਤੀ ਮਿਲੀ। ਆਮ ਆਦਮੀ ਪਾਰਟੀ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਵੱਲੋਂ 22 ਨਵੰਬਰ 2021 ਨੂੰ ਨ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਗਿਆ, "Punjab के एक Auto Driver के Invitation पर CM @ArvindKejriwal जी उसी की ऑटो में बैठ कर उनके घर खाना खाने पहुँचे!"
Punjab के एक Auto Driver के Invitation पर CM @ArvindKejriwal जी उसी की ऑटो में बैठ कर उनके घर खाना खाने पहुँचे! pic.twitter.com/XDcaquwj5s
— AAP (@AamAadmiParty) November 22, 2021
ਇਸ ਤਸਵੀਰ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਸ਼ਰਾਬ ਅਤੇ ਮੀਟ ਦਾ ਸੇਵਨ ਨਹੀਂ ਕੀਤਾ ਜਾ ਰਿਹਾ ਹੈ। ਇਸ ਪੋਸਟ ਵਿਚ ਇਸ ਮਾਮਲੇ ਦੀਆਂ ਹੋਰ ਤਸਵੀਰਾਂ ਵੀ ਸਾਂਝੀ ਕੀਤੀ ਗਈਆਂ ਹਨ।
ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ।
Collage
ਕੀ ਸੀ ਮਾਮਲਾ?
ਦੱਸ ਦਈਏ ਪੰਜਾਬ ਚੋਣਾਂ 2022 ਦੇ ਪ੍ਰਚਾਰ ਚਲਦਿਆਂ ਅਰਵਿੰਦ ਕੇਜਰੀਵਾਲ ਰੈਲੀ ਲਈ ਪੰਜਾਬ ਦੇ ਲੁਧਿਆਣੇ ਵਿਖੇ ਆਏ ਸਨ ਅਤੇ ਉਨ੍ਹਾਂ ਵੱਲੋਂ ਆਟੋ/ਰਿਕਸ਼ਾ ਚਾਲਕਾਂ ਨਾਲ ਮੁਲਾਕਾਤ ਕੀਤੀ ਗਈ ਸੀ। ਇਸੇ ਮੀਟਿੰਗ ਦੌਰਾਨ ਇੱਕ ਆਟੋ ਚਾਲਕ ਨੇ ਇਨ੍ਹਾਂ ਦੋਵੇਂ ਆਗੂਆਂ ਨੂੰ ਆਪਣੇ ਘਰ ਰੋਟੀ ਖਾਣ ਦਾ ਸੱਦਾ ਦਿੱਤਾ ਜਿਸਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਆਟੋ ਚਾਲਕ ਨਾਲ ਉਸਦੇ ਆਟੋ ਵਿਚ ਬੈਠ ਕੇ ਉਸਦੇ ਘਰ ਰੋਟੀ ਖਾਣ ਲਈ ਗਏ ਹਨ।
ਇਸ ਪੂਰੇ ਮਾਮਲੇ ਨੂੰ ਲੈ ਕੇ BBC News Punjabi ਦੀ ਰਿਪੋਰਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਉਸ ਮੌਕੇ ਦੀ ਹੈ ਜਦੋਂ ਇਨ੍ਹਾਂ ਦੋਵਾਂ ਨੇ ਇੱਕ ਆਟੋ ਚਾਲਕ ਦੇ ਘਰ ਰੋਟੀ ਖਾਈ ਸੀ। ਅਸਲ ਤਸਵੀਰ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਸ਼ਰਾਬ ਅਤੇ ਮੀਟ ਦਾ ਸੇਵਨ ਨਹੀਂ ਕੀਤਾ ਗਿਆ।
Claim- Image of Bhagwant Mann and Arvind Kejriwal having Alcohol and Meat
Claimed By- FB User Chetan Sharma
Fact Check- Morphed