Fact Check: ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਨਵਨੀਤ ਕਾਲੜਾ ਨਹੀਂ ਹੈ
Published : May 11, 2021, 4:52 pm IST
Updated : May 11, 2021, 4:52 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਤਸਵੀਰ ਵਿਚ ਸੋਨੀਆ ਅਤੇ ਰਾਹੁਲ ਗਾਂਧੀ ਨਾਲ ਨਵਨੀਤ ਕਾਲੜਾ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਦਿੱਲੀ ਵਿਚ ਪਿਛਲੇ ਦਿਨੀਂ ਮਸ਼ਹੂਰ ਰੈਸਟੋਰੈਂਟ ਖਾਨ ਚਾਚਾ ਵਿਚ ਕਈ ਆਕਸੀਜਨ ਸਿਲੰਡਰ ਫੜ੍ਹੇ ਗਏ ਅਤੇ ਇਸ ਦੇ ਪਿੱਛੇ ਮਸ਼ਹੂਰ ਵਪਾਰੀ ਨਵਨੀਤ ਕਾਲੜਾ ਦਾ ਨਾਂਅ ਸਾਹਮਣੇ ਆਇਆ। ਹੁਣ ਸੋਸ਼ਲ ਮੀਡੀਆ 'ਤੇ ਇੱਕ ਤਸਵੀਰਾਂ ਦਾ ਕੋਲਾਜ ਵਾਇਰਲ ਹੋ ਰਿਹਾ ਹੈ। ਤਸਵੀਰਾਂ ਵਿਚ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਇੱਕ ਵਿਅਕਤੀ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਇਨ੍ਹਾਂ ਤਸਵੀਰਾਂ ਵਿਚ ਰਾਹੁਲ ਅਤੇ ਸੋਨੀਆ ਨਾਲ ਨਵਨੀਤ ਕਾਲੜਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਤਸਵੀਰ ਵਿਚ ਸੋਨੀਆ ਅਤੇ ਰਾਹੁਲ ਗਾਂਧੀ ਨਾਲ ਨਵਨੀਤ ਕਾਲੜਾ ਨਹੀਂ ਹੈ।

ਵਾਇਰਲ ਪੋਸਟ

ਟਵਿੱਟਰ ਅਕਾਊਂਟ "हम लोग We The People" ਨੇ ਇੱਕ ਕੋਲਾਜ ਟਵੀਟ ਕਰਦਿਆਂ ਲਿਖਿਆ, "आक्सीजन की कमी का षड्यंत्र कितना गहरा और कितने ऊंचे स्तर पर रचा जा रहा है ये सोचकर ही आपके दिमाग की बत्ती हिल जाएगी। दोनो फोटो में दिख रहा खान मार्किट के इसी नवनीत कालरा  की 3 रेस्टोरेंट से 524 ऑक्सिजन कन्संट्रेटर बरामद हुआ है।"

ਵਾਇਰਲ ਟਵੀਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਸਰਚ ਕਰਨਾ ਸ਼ੁਰੂ ਕੀਤਾ।

ਸਾਨੂੰ ਆਪਣੀ ਸਰਚ ਦੌਰਾਨ ਪਤਾ ਚਲਿਆ ਕਿ ਨਵਨੀਤ ਕਾਲੜਾ ਨੇ ਇਹ ਤਸਵੀਰ ਆਪਣੇ ਫੇਸਬੁੱਕ ਪੇਜ ਤੋਂ 28 ਜਨਵਰੀ 2019 ਨੂੰ ਸ਼ੇਅਰ ਕੀਤੀ ਸੀ। ਨਵਨੀਤ ਨੇ ਇਹ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "Town Hall it is......JAI MATA DI."

PHOTO

ਨਵਨੀਤ ਕਾਲੜਾ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ Augusto Cabrera ਨਾਂਅ ਦੇ ਵਿਅਕਤੀ ਨੂੰ ਟੈਗ ਕੀਤਾ ਹੋਇਆ ਸੀ। ਜੇ ਵਾਇਰਲ ਤਸਵੀਰ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਤਸਵੀਰ ਵਿਚ ਦਿਖ ਰਹੇ ਵਿਅਕਤੀਦੇ ਕੱਪੜੇ 'ਤੇ Augusto ਲਿਖਿਆ ਵੇਖਿਆ ਜਾ ਸਕਦਾ ਹੈ। 

ਨਵਨੀਤ ਕਾਲੜਾ ਦੀਆਂ ਤਸਵੀਰਾਂ ਨੂੰ ਜੇਕਰ ਦੇਖਿਆ ਜਾਵੇ ਤਾਂ ਸਾਫ਼ ਪਤਾ ਚਲ ਜਾਂਦਾ ਹੈ ਕਿ ਰਾਹੁਲ ਅਤੇ ਸੋਨੀਆ ਨਾਲ ਉਹ ਨਹੀਂ ਹੈ ਅਤੇ ਜੇ Augusto ਦੀ ਤਸਵੀਰਾਂ ਨੂੰ ਵੇਖਿਆ ਜਾਵੇ ਤਾਂ ਸਾਫ ਪਤਾ ਚਲ ਜਾਂਦਾ ਹੈ ਕਿ ਰਾਹੁਲ ਅਤੇ ਸੋਨੀਆ ਨਾਲ Augusto ਹੀ ਹੈ। Augusto ਅਤੇ ਨਵਨੀਤ ਕਾਲੜਾ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

PHOTO

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਤਸਵੀਰ ਵਿਚ ਸੋਨੀਆ ਅਤੇ ਰਾਹੁਲ ਗਾਂਧੀ ਨਾਲ ਨਵਨੀਤ ਕਾਲੜਾ ਨਹੀਂ ਹੈ।

Claim: ਦਾਅਵਾ ਕੀਤਾ ਜਾ ਰਿਹਾ ਹੈ ਇਨ੍ਹਾਂ ਤਸਵੀਰਾਂ ਵਿਚ ਰਾਹੁਲ ਅਤੇ ਸੋਨੀਆ ਨਾਲ ਨਵਨੀਤ ਕਾਲੜਾ ਹੈ।
Claimed BY: ਟਵਿੱਟਰ ਅਕਾਊਂਟ "हम लोग We The People"
Fact Check:  ਗੁੰਮਰਾਹਕੁਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement