Fact Check: ਅਮਿਤ ਸ਼ਾਹ ਅਤੇ IAS ਪੂਜਾ ਸਿੰਘਲ ਦੀ ਵਾਇਰਲ ਹੋ ਰਹੀ ਇਹ ਤਸਵੀਰ ਹਾਲੀਆ ਨਹੀਂ 2017 ਦੀ ਹੈ
Published : May 11, 2022, 6:49 pm IST
Updated : May 11, 2022, 6:49 pm IST
SHARE ARTICLE
Fact Check Old image of IAS Pooja Singhal with Amit Shah shared as Recent
Fact Check Old image of IAS Pooja Singhal with Amit Shah shared as Recent

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਹ ਤਸਵੀਰ ਹਾਲੀਆ ਨਹੀਂ ਬਲਕਿ 2017 ਦੀ ਹੈ ਜਦੋਂ ਅਮਿਤ ਸ਼ਾਹ ਨੇ ਰਾਂਚੀ ਦਾ ਦੌਰਾ ਕੀਤਾ ਸੀ।

RSFC (Team Mohali)- ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਈਡੀ ਨੇ ਕੁਝ ਦਿਨਾਂ ਪਹਿਲਾਂ ਝਾਰਖੰਡ ਦੀ ਸੀਨੀਅਰ ਆਈਏਐਸ ਅਧਿਕਾਰੀ ਪੂਜਾ ਸਿੰਘਲ ਅਤੇ ਉਸ ਨਾਲ ਜੁੜੇ ਸੱਤ ਲੋਕਾਂ ਦੇ 20 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਅਧਿਕਾਰੀ ਦੇ ਕਰੀਬੀ CA ਦੇ ਘਰੋਂ 25 ਕਰੋੜ ਰੁਪਏ ਨਕਦ ਮਿਲਣ ਦੀ ਖ਼ਬਰ ਸਾਹਮਣੇ ਆਈ। ਹੁਣ ਇਸ ਮਾਮਲੇ ਤੋਂ ਬਾਅਦ ਇੱਕ ਤਸਵੀਰ ਪੂਜਾ ਸਿੰਘਲ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਣੀ ਸ਼ੁਰੂ ਹੋਈ ਜਿਸਦੇ ਵਿਚ ਉਨ੍ਹਾਂ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੰਨ 'ਚ ਕੁਝ ਕਹਿੰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਹਾਲੀਆ ਹੈ ਅਤੇ ਕੁਝ ਦਿਨਾਂ ਪਹਿਲਾਂ ਦੀ ਹੈ। ਤਸਵੀਰ ਨੂੰ ਵਾਇਰਲ ਕਰਦਿਆਂ ਦੇਸ਼ ਦੇ ਸਰਕਾਰੀ ਤੰਤਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਹ ਤਸਵੀਰ ਹਾਲੀਆ ਨਹੀਂ ਬਲਕਿ 2017 ਦੀ ਹੈ ਜਦੋਂ ਅਮਿਤ ਸ਼ਾਹ ਨੇ ਰਾਂਚੀ ਦਾ ਦੌਰਾ ਕੀਤਾ ਸੀ। ਸਾਡੇ ਨਾਲ ਗੱਲ ਕਰਦਿਆਂ ਤਸਵੀਰ ਦੇ ਫੋਟੋਗ੍ਰਾਫਰ ਨੇ ਵਾਇਰਲ ਤਸਵੀਰ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ। 

ਵਾਇਰਲ ਪੋਸਟ

ਫੇਸਬੁੱਕ ਪੇਜ "ਸਿਮਰਜੀਤ ਬੈਂਸ ਫੈਨ ਕਲੱਬ" ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "ਘਰੋਂ ਕੈਸ਼ ਫੜੇ ਜਾਣ ਤੋਂ ਕੁਝ ਦਿਨ ਪਹਿਲਾਂ ਦੀ ਫੋਟੋਪੂਜਾ ਸਿੰਘਲ ਤੇ ਅਮਿਤ ਸ਼ਾਹ ਕੀ ਕਹਿ ਰਹੀ ਹੋਵੇਗੀ....???"

ਇਸ ਪੋਸਟ ਨੂੰ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਦੱਸ ਦਈਏ ਕਿ ਇਸ ਤਸਵੀਰ ਨੂੰ ਫਿਲਮ ਡਾਇਰੈਕਟਰ ਅਵਿਨਾਸ਼ ਦਾਸ ਨੇ ਵੀ ਹਾਲੀਆ ਦੱਸ ਸਾਂਝਾ ਕੀਤਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਫਿਲਮ ਡਾਇਰੈਕਟਰ ਅਵਿਨਾਸ਼ ਦਾਸ ਦੇ ਟਵੀਟ ਨੂੰ ਧਿਆਨ ਨਾਲ ਵੇਖਿਆ। ਦੱਸ ਦਈਏ ਕਿ ਇੱਕ ਟਵਿੱਟਰ ਯੂਜ਼ਰ ਵਿਸ਼ਾਲ ਸਿੰਘ ਨੇ ਇਸ ਤਸਵੀਰ ਨੂੰ ਲੈ ਕੇ ਜਾਣਕਾਰੀ ਦਿੱਤ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਸਗੋਂ 2017 ਦੀ ਹੈ ਜਦੋਂ ਅਮਿਤ ਸ਼ਾਹ "ਗ਼ਰੀਬ ਕਲਿਆਣ ਮੇਲੇ" ਮੌਕੇ ਝਾਰਖੰਡ ਪਹੁੰਚੇ ਸਨ।

ਅੱਗੇ ਵਧਦਿਆਂ ਅਸੀਂ ਮਾਮਲੇ ਨੂੰ ਲੈ ਕੇ ਫੇਸਬੁੱਕ 'ਤੇ "ਗ਼ਰੀਬ ਕਲਿਆਣ ਮੇਲਾ" ਕੀਵਰਡ ਦੀ ਮਦਦ ਨਾਲ ਤਸਵੀਰ ਨੂੰ ਲੈ ਕੇ ਹੋਰ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਇਸ ਦੌਰਾਨ ਸਾਨੂੰ ਫੇਸਬੁੱਕ ਪੇਜ 'ਸ਼ਰੁਤੀ ਵਿਜ਼ੂਅਲ ਇੰਫਰਮੇਸ਼ਨ ਪ੍ਰਾਈਵੇਟ ਲਿਮਿਟਡ' 'ਤੇ ਗ਼ਰੀਬ ਕਲਿਆਣ ਮੇਲੇ ਦੇ ਪ੍ਰੋਗਰਾਮ ਦਾ ਲਾਈਵ ਸਟ੍ਰੀਮ ਮਿਲਿਆ। ਇਸ ਲਾਈਵ ਦੇ 1 ਘੰਟਾ 21 ਮਿੰਟ 32 ਸੈਕੰਡ 'ਤੇ IAS ਪੂਜਾ ਸਿੰਘਲ ਨੂੰ ਸਟੇਜ 'ਤੇ ਦੇਖਿਆ ਜਾ ਸਕਦਾ ਹੈ। 

ਹੋਰ ਸਰਚ ਕਰਨ 'ਤੇ ਸਾਨੂੰ ਇਸ ਸਮਾਰੋਹ ਦਾ ਵੀਡੀਓ ਭਾਰਤੀ ਜਨਤਾ ਪਾਰਟੀ ਦੇ ਅਧਿਕਾਰਿਕ ਯੂਟਿਊਬ ਅਕਾਊਂਟ ਤੋਂ 16 ਸਤੰਬਰ 2017 ਨੂੰ ਸ਼ੇਅਰ ਕੀਤਾ ਮਿਲਾ। ਇਥੇ ਮੌਜੂਦ ਕੈਪਸ਼ਨ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਝਾਰਖੰਡ ਵਿਖੇ ਆਯੋਜਿਤ ਕੀਤੇ ਗਏ "ਗ਼ਰੀਬ ਕਲਿਆਣ ਮੇਲੇ" ਦੌਰਾਨ ਸੰਬੋਧਨ ਕੀਤਾ। ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ 'ਚ 30 ਮਿੰਟ 15 ਸਕਿੰਟ 'ਤੇ IAS ਪੂਜਾ ਸਿੰਘਲ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕੱਠਿਆਂ ਸਟੇਜ 'ਤੇ ਵੇਖਿਆ ਜਾ ਸਕਦਾ ਹੈ।

ASAS

ਅਸੀਂ ਆਪਣੀ ਸਰਚ ਦੌਰਾਨ ਮਾਮਲੇ ਦੀਆਂ ਤਸਵੀਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਸਾਨੂੰ ਵਾਇਰਲ ਤਸਵੀਰ ਨਾਲ ਮਿਲਦੀ-ਜੁਲਦੀ ਤਸਵੀਰ ਸਟਾਕ ਵੈੱਬਸਾਈਟ 'Getty Images' ਦੁਆਰਾ 16 ਸਤੰਬਰ 2017 ਨੂੰ ਸ਼ੇਅਰ ਕੀਤੀ ਮਿਲੀ। ਤਸਵੀਰ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਰਘੁਬਰ ਦਾਸ ਤੇ IAS ਪੂਜਾ ਸਿੰਘਲ ਨੂੰ ਸਟੇਜ ਤੇ ਦੇਖਿਆ ਜਾ ਸਕਦਾ ਹੈ। Getty Images ਨੇ ਇਸ ਤਸਵੀਰ ਦਾ ਕਰੈਡਿਟ ਹਿੰਦੁਸਤਾਨ ਟਾਈਮਜ਼ ਦੇ ਫੋਟੋ ਜਰਨਲਿਸਟ ਦਿਵਾਕਰ ਪ੍ਰਸਾਦ ਨੂੰ ਦੱਸਿਆ ਸੀ। 

Getty ImagesGetty Images

ਪੜਤਾਲ ਦੇ ਅੰਤਿਮ ਚਰਣ ਵਿਚ ਅਸੀਂ ਮਾਮਲੇ ਨੂੰ ਲੈ ਕੇ ਦਿਵਾਕਰ ਪ੍ਰਸਾਦ ਨਾਲ ਗੱਲ ਕੀਤੀ। ਦਿਵਾਕਰ ਪ੍ਰਸਾਦ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਹ ਤਸਵੀਰ ਮੀਡੀਆ ਅਦਾਰੇ ਹਿੰਦੁਸਤਾਨ ਟਾਈਮਜ਼ ਲਈ ਮੈਂ 2017 ਵਿਚ ਖਿੱਚੀ ਸੀ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਗ਼ਰੀਬ ਕਲਿਆਣ ਮੇਲੇ ਮੌਕੇ ਰਾਂਚੀ ਪੁੱਜੇ ਸਨ। ਇਸ ਤਸਵੀਰ ਅਤੇ ਸਮਾਰੋਹ ਨਾਲ ਸਬੰਧਿਤ ਹੋਰ ਤਸਵੀਰਾਂ Getty Images 'ਤੇ ਵੇਖੀ ਜਾ ਸਕਦੀਆਂ ਹਨ।"

ਮਤਲਬ ਸਾਫ ਸੀ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2017 ਦੀ ਹੈ। 

ਰੋਜ਼ਾਨਾ ਸਪੋਕਸਮੈਨ ਇਸ ਤਸਵੀਰ ਦਾ ਅਸਲ ਸਰੋਤ ਨਹੀਂ ਲੱਭ ਸਕਿਆ ਪਰ ਇਸ ਤਸਵੀਰ ਨੂੰ ਖਿੱਚਣ ਵਾਲੇ ਫੋਟੋਗ੍ਰਾਫਰ ਨਾਲ ਗੱਲਬਾਤ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2017 ਦੀ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਹ ਤਸਵੀਰ ਹਾਲੀਆ ਨਹੀਂ ਬਲਕਿ 2017 ਦੀ ਹੈ ਜਦੋਂ ਅਮਿਤ ਸ਼ਾਹ ਨੇ ਰਾਂਚੀ ਦਾ ਦੌਰਾ ਕੀਤਾ ਸੀ। ਸਾਡੇ ਨਾਲ ਗੱਲ ਕਰਦਿਆਂ ਤਸਵੀਰ ਦੇ ਫੋਟੋਗ੍ਰਾਫਰ ਨੇ ਵਾਇਰਲ ਤਸਵੀਰ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ।

Claim- Recent image IAS Pooja Singhal with Amit Shah
Claimed By- SM User
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement