Fact Check: ਨੀਦਰਲੈਂਡ 'ਚ ਕਿਸਾਨਾਂ ਦੇ ਪ੍ਰਦਰਸ਼ਨ ਦੀ ਇਹ ਤਸਵੀਰ ਹਾਲੀਆ ਨਹੀਂ 2019 ਦੀ ਹੈ
Published : Jul 11, 2022, 3:40 pm IST
Updated : Jul 13, 2022, 4:27 pm IST
SHARE ARTICLE
Fact Check Old image of Dutch farmers protest shared linked with recent protest
Fact Check Old image of Dutch farmers protest shared linked with recent protest

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ 2019 ਦੀ ਹੈ। 2019 ਦੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰਾਂ ਨੂੰ ਸੜਕ ਜਾਮ ਕਰੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹਾਲੀਆ ਹੈ ਅਤੇ ਨੀਦਰਲੈਂਡ ਦਾ ਹੈ ਜਿੱਥੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2019 ਦੀ ਹੈ। 2019 ਦੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Maur speaks" ਨੇ 5 ਜੁਲਾਈ 2022 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਨੀਦਰਲੈਂਡ ਦੇ ਕਿਸਾਨਾਂ ਨੇ ਹਾਈਵੇਅ ਨੂੰ ਰੋਕਣ, ਸਰਕਾਰੀ ਇਮਾਰਤਾਂ ਦੇ ਸਾਹਮਣੇ ਹੜਤਾਲਾਂ ਕਰਨ ਅਤੇ ਸੁਪਰਮਾਰਕੀਟਾਂ ਅਤੇ ਸੁਪਰਮਾਰਕੀਟਾਂ ਨੂੰ ਘੇਰਨ ਲਈ ਟਰੈਕਟਰਾਂ ਦੀ ਵਰਤੋਂ ਕੀਤੀ ਹੈ। ਕਿਸਾਨਾਂ ਨੇ ਨੀਦਰਲੈਂਡ-ਜਰਮਨੀ ਹਾਈਵੇਅ ਨੂੰ ਵੀ ਜਾਮ ਕਰ ਦਿੱਤਾ ਹੈ।ਨੀਦਰਲੈਂਡ ਦੀ ਸਰਕਾਰ 2030 ਤੱਕ ਅਮੋਨੀਆ ਅਤੇ ਨਾਈਟ੍ਰੋਜਨ ਆਕਸਾਈਡ ਦੇ ਨਿਕਾਸ ਨੂੰ 50% ਤੱਕ ਘਟਾਉਣਾ ਚਾਹੁੰਦੀ ਹੈ। ਕਿਸਾਨਾਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ, ਜਿਸ ਤਹਿਤ ਪਸ਼ੂ ਰੱਖਣ 'ਤੇ ਪਾਬੰਦੀ, ਖੇਤੀ ਵਿਚ ਖਾਦਾਂ ਦੀ ਵਰਤੋਂ 'ਤੇ ਪਾਬੰਦੀ ਆਦਿ ਸ਼ਾਮਲ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਹਵਾਈ ਆਵਾਜਾਈ, ਬਿਲਡਿੰਗ ਕੰਸਟਰੱਕਸ਼ਨ ਅਤੇ ਉਦਯੋਗਾਂ ਤੋਂ ਵੱਡੀ ਮਾਤਰਾ ਵਿੱਚ ਖਤਰਨਾਕ ਗੈਸਾਂ ਨਿਕਲਦੀਆਂ ਹੋਣਗੀਆਂ ਪਰ ਉਨ੍ਹਾਂ 'ਤੇ ਕੋਈ ਰੋਕ ਨਹੀਂ ਲਗਾਈ ਜਾ ਰਹੀ ਹੈ। ਕਿਸਾਨਾਂ ਨੇ ਇੱਕ ਨਵਾਂ ਨਾਅਰਾ "ਸਾਡੇ ਕਿਸਾਨ, ਸਾਡਾ ਭਵਿੱਖ" ("our farmers,our future")ਦਿੱਤਾ ਹੈ, ਜਿਵੇਂ ਕਿ ਭਾਰਤ ਵਿੱਚ ਕਿਸਾਨ ਅੰਦੋਲਨ ਦੌਰਾਨ ਨਾਅਰਾ ਸੀ "no farmer, no food"।ਭਾਰਤ ਦੇ ਕਿਸਾਨ ਅੰਦੋਲਨ ਨੇ ਦੁਨੀਆ ਭਰ ਦੇ ਕਿਸਾਨਾਂ 'ਤੇ ਡੂੰਘਾ ਪ੍ਰਭਾਵ ਪਾਇਆ ਹੈ ਅਤੇ ਟਰੈਕਟਰਾਂ ਰਾਹੀਂ ਸ਼ਾਂਤਮਈ ਪ੍ਰਦਰਸ਼ਨ ਦੀ ਭਾਵਨਾ ਪੈਦਾ ਕੀਤੀ ਹੈ ਜਿਸ ਦੇ ਭਵਿੱਖ ਵਿੱਚ ਸਾਰਥਕ ਨਤੀਜੇ ਸਾਹਮਣੇ ਆਉਣਗੇ।"

ਇਸ ਪੋਸਟ ਨੂੰ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਦੱਸ ਦਈਏ ਕਿ ਇਸ ਤਸਵੀਰ ਨੂੰ Kisan Ekta Morcha ਦੇ ਅਧਿਕਾਰਿਕ ਫੇਸਬੁੱਕ ਪੇਜ ਵੱਲੋਂ ਵੀ ਹਾਲੀਆ ਦੱਸਕੇ ਸਾਂਝਾ ਕੀਤਾ ਗਿਆ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਵਾਇਰਲ ਹੋ ਰਹੀ ਤਸਵੀਰ 2019 ਦੀ ਹੈ

ਸਾਨੂੰ ਵਾਇਰਲ ਹੋ ਰਹੀ ਤਸਵੀਰ ਕਈ ਖਬਰਾਂ 'ਚ ਸ਼ੇਅਰ ਕੀਤੀ ਮਿਲੀ। ਇਹ ਖਬਰਾਂ 2019 ਦੀਆਂ ਪ੍ਰਕਾਸ਼ਿਤ ਸਨ। ਮੀਡੀਆ ਅਦਾਰੇ Rt.com ਨੇ 16 ਅਕਤੂਬਰ 2019 ਨੂੰ ਆਪਣੀ ਇਸ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕੀਤੀ ਅਤੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਸੀ, "A Scene from the Farmers Protest On October's 16, 2019"

RT.comRT.com

ਇਸ ਕੈਪਸ਼ਨ ਨਾਲ ਤਸਵੀਰ ਦਾ ਕ੍ਰੈਡਿਟ AFP ਦੇ ਫੋਟੋ ਜਰਨਲਿਸਟ ਨੂੰ ਦਿੱਤਾ ਗਿਆ। 

ਦੱਸ ਦਈਏ ਕਿ ਖਬਰ ਅਨੁਸਾਰ ਮਾਮਲਾ ਨੀਦਰਲੈਂਡ ਦਾ ਹੈ ਜਿਥੇ ਵਾਤਾਵਰਣ 'ਚ ਬਦਲਾਅ ਦੇਖਦਿਆਂ ਸਰਕਾਰ ਦੀ ਨਵੀਂ ਵਾਤਾਵਰਣ ਪੋਲਿਸੀ ਖਿਲਾਫ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ।

ਇਸ ਮਾਮਲੇ ਨੂੰ ਲੈ ਕੇ ਕੁਝ ਟਵੀਟ ਹੇਠਾਂ ਕਲਿਕ ਕਰ ਵੇਖੇ ਜਾ ਸਕਦੇ ਹਨ ਅਤੇ ਖਬਰਾਂ ਇਥੇ ਅਤੇ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।

 

 

 

ਨੀਦਰਲੈਂਡ 'ਚ ਕਿਉਂ ਕਰ ਰਹੇ ਕਿਸਾਨ ਪ੍ਰਦਰਸ਼ਨ?

ਦੱਸ ਦਈਏ ਕਿ ਨੀਦਰਲੈਂਡ ਵਿਖੇ ਕਿਸਾਨਾਂ ਦਾ ਸਰਕਾਰ ਖਿਲਾਫ ਵਿਰੋਧ ਚਲ ਰਿਹਾ ਹੈ ਅਤੇ ਇਸਦਾ ਕਾਰਣ ਹੈ ਪਿਛਲੇ ਮਹੀਨੇ ਲਿਆਂਦੀ ਗਈ ਸਰਕਾਰ ਦੀ ਨੁਕਸਾਨਦੇਹ ਨਾਈਟ੍ਰੋਜਨ ਨਿਕਾਸ ਨੂੰ ਅੱਧਾ ਕਰਨ ਦਾ ਟੀਚਾ ਰੱਖਣ ਵਾਲੀ ਨੀਤੀ। ਇਸਦੇ ਕਾਰਣ ਛੋਟੇ ਕਿਸਾਨਾਂ ਨੂੰ ਪਿਛਲੇ ਕੁਝ ਸਮੇਂ ਤੋਂ ਨੁਕਸਾਨ ਝੇਲਣ ਨੂੰ ਮਿਲਿਆ ਸੀ। ਹੁਣ ਇਸੇ ਨੀਤੀ ਖਿਲਾਫ ਕਿਸਾਨਾਂ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਸ ਮਾਮਲੇ ਨੂੰ ਲੈ ਕੇ ਜੱਗਬਾਣੀ ਪੰਜਾਬ ਕੇਸਰੀ ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2019 ਦੀ ਹੈ। 2019 ਦੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Claim- Recent image from ongoing farmers protest in Netherlands
Claimed By- FB Page Maur speaks
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement