
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਬੱਚੇ ਦੀ ਟੀ-ਸ਼ਰਟ 'ਤੇ ਕਮਲ ਨਹੀਂ ਛਪਿਆ ਹੋਇਆ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਕਾਂਗਰੇਸ ਆਗੂ ਰਾਹੁਲ ਗਾਂਧੀ ਨਾਲ ਇੱਕ ਬੱਚੇ ਨੂੰ ਵੇਖਿਆ ਜਾ ਸਕਦਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਬੱਚੇ ਦੀ ਟੀ-ਸ਼ਰਟ 'ਤੇ ਭਾਜਪਾ ਦੇ ਚੋਣ ਨਿਸ਼ਾਨ ਕਮਲ ਨੂੰ ਛਪਿਆ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਤੰਜ ਕਸਦਿਆਂ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਵਾਇਰਲ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਬੱਚੇ ਦੀ ਟੀ-ਸ਼ਰਟ 'ਤੇ ਕਮਲ ਨਹੀਂ ਛਪਿਆ ਹੋਇਆ ਸੀ।
ਵਾਇਰਲ ਪੋਸਟ
ਟਵਿੱਟਰ ਯੂਜ਼ਰ एन के पांडे ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ਲਿਖਿਆ, "पक्का...ये बटन भी bjp का ही दबाता होगा..कोई शक"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
पक्का...ये बटन भी bjp का ही दबाता होगा..कोई शक pic.twitter.com/2wEYp0LwZx
— एन के पांडे ... (@shlok2222) November 8, 2021
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਟੀ-ਸ਼ਰਟ 'ਤੇ ਨਹੀਂ ਹੈ ਕਮਲ
ਸਾਨੂੰ ਅਸਲ ਤਸਵੀਰ 3 ਨਵੰਬਰ 2017 ਦੇ ਕਾਂਗਰੇਸ ਵੱਲੋਂ ਕੀਤੇ ਟਵੀਟ ਵਿਚ ਮਿਲੀ। Congress ਵੱਲੋਂ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ ਗਿਆ, "CVP Rahul Gandhi at a meeting with farmers in Dharampur Chokdi, who are facing issues of Land Acquisition under BJP."
CVP Rahul Gandhi at a meeting with farmers in Dharampur Chokdi, who are facing issues of Land Acquisition under BJP. #CongressAveChhe pic.twitter.com/SMEsLaqjFG
— Congress (@INCIndia) November 3, 2017
ਇਸ ਤਸਵੀਰ ਵਿਚ ਕੀਤੇ ਵੀ ਬੱਚੇ ਦੀ ਟੀ-ਸ਼ਰਟ 'ਤੇ ਕਮਲ ਨਹੀਂ ਸੀ। ਮਤਲਬ ਸਾਫ ਸੀ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ।
ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
Collage
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਬੱਚੇ ਦੀ ਟੀ-ਸ਼ਰਟ 'ਤੇ ਕਮਲ ਨਹੀਂ ਛਪਿਆ ਹੋਇਆ ਸੀ।
Claim- Boy wearing T-shirt of BJP with Rahul Gandhi
Claimed By- Twitter User एन के पांडे
Fact Check- Morphed