Fact Check: ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਪਤਨੀ ਨਹੀਂ, ਇੱਕ ਅਦਾਕਾਰਾ ਹੈ, ਵਾਇਰਲ ਦਾਅਵਾ ਫਰਜ਼ੀ 
Published : Jan 12, 2021, 1:51 pm IST
Updated : Jan 12, 2021, 3:49 pm IST
SHARE ARTICLE
 Fact Check: Rahul Gandhi is an actress, not his wife, viral picture fake
Fact Check: Rahul Gandhi is an actress, not his wife, viral picture fake

ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਤਸਵੀਰ ਵਿਚ ਰਾਹੁਲ ਗਾਂਧੀ ਨਾਲ ਉਸ ਦੀ ਪਤਨੀ ਨਹੀਂ ਬਲਕਿ ਸਪੈਨਿਸ਼ ਅਦਾਕਾਰਾ ਨਤਾਲਿਆ ਰੈਮੋਸ ਹੈ।

ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਰਾਹੁਲ ਗਾਂਧੀ ਨੂੰ ਇੱਕ ਕੁੜੀ ਨਾਲ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਵਿਆਹੁਤਾ ਹੈ ਅਤੇ ਤਸਵੀਰ ਵਿਚ ਉਸ ਦੇ ਨਾਲ ਉਨ੍ਹਾਂ ਦੀ ਪਤਨੀ ਹੈ। ਇਹੀ ਨਹੀਂ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੇ 2 ਬੱਚੇ ਵੀ ਹਨ।
ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਤਸਵੀਰ ਵਿਚ ਰਾਹੁਲ ਗਾਂਧੀ ਨਾਲ ਉਸ ਦੀ ਪਤਨੀ ਨਹੀਂ ਬਲਕਿ ਸਪੈਨਿਸ਼ ਅਦਾਕਾਰਾ ਨਤਾਲਿਆ ਰੈਮੋਸ ਹੈ।

ਵਾਇਰਲ ਦਾਅਵਾ
ਫੇਸਬੁੱਕ ਪੇਜ RSS International ਨੇ 2 ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ: "According to Wikileaks, the lady in the below pictures is Rahul Gandhi's wife then why Congress Party is misguiding the nation by saying him, bachelor? they even have 2 children. 1- a14-year-old son Niyak  2- 10-year-old daughter Mainak"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ ਇਥੇ ਵੇਖਿਆ ਜਾ ਸਕਦਾ ਹੈ।

ਪੜਤਾਲ
ਪੜਤਾਲ ਦੀ ਸ਼ੁਰੂਆਤ ਅਸੀਂ ਗੂਗਲ ਰਿਵਰਸ ਇਮੇਜ ਤੋਂ ਕੀਤੀ। ਇਨ੍ਹਾਂ ਤਸਵੀਰਾਂ ਨੂੰ ਰਿਵਰਸ ਇਮੇਜ ਕਰਨ 'ਤੇ ਸਾਨੂੰ ਕਈ ਮੀਡੀਆ ਰਿਪੋਰਟਾਂ ਮਿਲੀਆਂ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਰਾਹੁਲ ਗਾਂਧੀ ਨਾਲ ਸਪੈਨਿਸ਼ ਅਦਾਕਾਰਾ ਨਤਾਲਿਆ ਰੈਮੋਸ ਹੈ। ਇਨ੍ਹਾਂ ਤਸਵੀਰਾਂ ਨੂੰ ਲੈ ਕੇ English Tupaki ਦੀ ਖਬਰ ਇਥੇ ਪੜ੍ਹੀ ਜਾ ਸਕਦੀ ਹੈ।

https://english.tupaki.com/politicalnews/article/Spanish-Actress-Nathalia-Ramos-With-Rahul-Gandhi/59623

ਹੁਣ ਅਸੀਂ ਨਤਾਲਿਆ ਰੈਮੋਸ ਦਾ ਸੋਸ਼ਲ ਮੀਡੀਆ ਅਕਾਊਂਟ ਚੈੱਕ ਕੀਤਾ। ਸਾਨੂੰ ਇਹ ਤਸਵੀਰ ਨਤਾਲਿਆ ਦੇ ਟਵਿੱਟਰ ਅਤੇ ਫੇਸਬੁੱਕ ਅਕਾਊਂਟ 'ਤੇ ਅਪਲੋਡ ਮਿਲੀ। 

ਟਵਿੱਟਰ ਲਿੰਕ -

 

 

File Photo

ਫੇਸਬੁੱਕ ਲਿੰਕ- https://www.facebook.com/NathaliaNorahRamos/posts/2019191951696177

File Photo

ਵਾਇਰਲ ਤਸਵੀਰ ਨੂੰ ਲੈ ਕੇ ਅਸੀਂ ਕਾਂਗਰਸ ਦੇ ਸੰਚਾਰ ਮੁਖੀ ਪ੍ਰਵਾਨ ਝਾ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਰਾਹੁਲ ਗਾਂਧੀ ਇਕੱਲੇ ਹੀ ਅਵਾਜ਼ ਉਠਾਉਂਦੇ ਹਨ ਅਤੇ ਮੋਦੀ ਸਰਕਾਰ ਤੋਂ ਸਵਾਲ ਪੁੱਛਦੇ ਹਨ। ਭਾਜਪਾ ਸਰਕਾਰ ਦੇ ਝੂਠ ਦਾ ਪਰਦਾਫਾਸ਼ ਕਰਦੇ ਹਨ। ਇਸ ਤੋਂ ਜਾਹਿਰ ਹੈ ਕਿ ਭਾਜਪਾ ਅਤੇ ਸੰਘ ਉਹਨਾਂ ਦਾ ਅਕਸ ਖਰਾਬ ਕਰਨ ਵਿਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਭਾਜਪਾ ਨੇ ਲੱਖਾਂ ਕਰੋੜਾਂ ਰੁਪਏ ਲਗਾ ਕੇ ਸੋਸ਼ਲ ਮੀਡੀਆ 'ਤੇ ਲੱਖਾਂ ਲੋਕਾਂ ਦੀ ਫੌਜ ਬਣਾਈ ਹੋਈ ਹੈ, ਜਿਸ ਨਾਲ ਗਾਂਧੀ ਪਰਿਵਾਰ ਦੇ ਖਿਲਾਫ਼ ਅਤੇ ਕਾਂਗਰਸ ਦੇ ਪ੍ਰਤੀ ਲੋਕਾਂ ਵਿਚ ਸੰਦੇਹ ਫੈਲਾਇਆ ਜਾ ਰਿਹਾ ਹੈ ਅਤੇ ਇਸ ਪੋਸਟ ਨਾਲ ਵੀ ਝੂਠ ਹੀ ਫੈਲਾਇਆ ਜਾ ਰਿਹਾ ਹੈ। ਚੋਣਾਂ ਵਿਚ ਹਰ ਉਮੀਦਵਾਰ ਨੂੰ ਆਪਣੀ ਸਾਰੀ ਜਾਣਕਾਰੀ ਸ਼ੇਅਰ ਕਰਨੀ ਪੈਂਦੀ ਹੈ ਜੇ ਐਨੀ ਵੱਡੀ ਗੱਲ ਉਹ ਛੁਪਾਉਂਦੇ ਵੀ ਤਾਂ ਮੋਦੀ ਸਰਕਾਰ ਨੇ ਇਸ ਗੱਲ ਨੂੰ ਅਣਦੇਖਿਆ ਨਹੀਂ ਸੀ ਕਰਨਾ। 

ਨਤੀਜਾ- ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਤਸਵੀਰਾਂ ਵਿਚ ਰਾਹੁਲ ਗਾਂਧੀ ਨਾਲ ਸਪੈਨਿਸ਼ ਅਦਾਕਾਰਾ ਨਤਾਲਿਆ ਰੈਮੋਸ ਹੈ ਉਨ੍ਹਾਂ ਦੀ ਪਤਨੀ ਨਹੀਂ।
claim - ਰਾਹੁਲ ਗਾਂਧੀ ਵਿਆਹੁਤਾ ਹੈ ਅਤੇ ਉਹਨਾਂ ਦੇ 2 ਬੱਚੇ ਵੀ ਹਨ। 
Claimed By- ਫੇਸਬੁੱਕ ਪੇਜ RSS International 
Fact Check -  ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement