
ਸਪੋਕਸਮੈਨ ਨੇ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ, ਮੋਦੀ ਦਾ ਵਿਰੋਧ ਸਿਰਫ਼ ਵਿਰੋਧੀ ਪਾਰਟੀਆਂ ਤੇ ਕਿਸਾਨ ਹੀ ਕਰ ਰਹੇ ਹਨ। ਰਾਜਨਾਥ ਸਿੰਘ ਪਾਰਟੀ ਦੇ ਨਾਲ ਹੀ ਹਨ।
ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹਨਾਂ ਦੀ ਆਪਣੀ ਭਾਜਪਾ ਸਰਕਾਰ ਵੱਲੋਂ ਵੀ ਵਿਰੋਧ ਹੋਣ ਲੱਗ ਪਿਆ ਹੈ ਤੇ ਇਸੇ ਵਿਰੋਧ ਦੇ ਚਲਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣਾ ਧੜਾ ਮੋਦੀ ਸਰਕਾਰ ਨਾਲੋਂ ਵੱਖ ਕਰ ਲਿਆ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਮੋਦੀ ਸਰਕਾਰ ਦਾ ਵਿਰੋਧ ਸਿਰਫ਼ ਵਿਰੋਧੀ ਪਾਰਟੀਆਂ ਅਤੇ ਕਿਸਾਨ ਹੀ ਕਰ ਰਹੇ ਹਨ। ਰਾਜਨਾਥ ਸਿੰਘ ਪਾਰਟੀ ਦੇ ਨਾਲ ਹੀ ਹਨ।
ਵਾਇਰਲ ਪੋਸਟ
ਫੇਸਬੁੱਕ ਪੇਜ਼ Agg Bani ਨੇ ਆਪਣੇ ਬਰੇਕਿੰਗ ਨਿਊਜ਼ ਦੇ ਨਾਮ 'ਤੇ 11 ਜਨਵਰੀ ਨੂੰ ਇਕ ਪੋਸਟ ਸ਼ੇਅਰ ਕੀਤੀ ਜਿਸ ਵਿਚ ਲਿਖਿਆ ਸੀ, ''BREAKING BJP ਵਿਚ ਮੋਦੀ ਸਰਕਾਰ ਦਾ ਵਿਰੋਧ....!! ਰਾਜ ਨਾਥ ਧੜਾ ਹੋਇਆ ਅਲੱਗ #share
ਵਾਇਰਲ ਪੋਸਟ ਦਾ ਅਰਕਾਇਰਵਡ ਲਿੰਕ
ਪੜਤਾਲ
ਵਾਇਰਲ ਦਾਅਵੇ ਦੀ ਪੜਤਾਲ ਲਈ ਸਭ ਤੋਂ ਪਹਿਲਾਂ ਅਸੀਂ ਗੂਗਲ 'ਤੇ ਵਾਇਰਲ ਪੋਸਟ ਨੂੰ ਲੈ ਕੇ ਖ਼ਬਰਾਂ ਸਰਚ ਕੀਤੀਆਂ ਤਾਂ ਸਾਨੂੰ ਅਜਿਹੀ ਕੋਈ ਵੀ ਖ਼ਬਰ ਨਹੀਂ ਮਿਲੀ ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੋਵੇ ਕਿ ਮੋਦੀ ਸਰਕਾਰ ਦਾ ਉਹਨਾਂ ਦੀ ਪਾਰਟੀ ਵਿਚ ਹੀ ਵਿਰੋਧ ਹੋ ਰਿਹਾ ਹੈ। ਹਾਲਾਂਕਿ ਅਜਿਹੀਆਂ ਖ਼ਬਰਾਂ ਤਾਂ ਕਾਫ਼ੀ ਸਨ ਕਿ ਮੋਦੀ ਸਰਕਾਰ ਦਾ ਕਿਸਾਨਾਂ ਵੱਲੋਂ ਅਤੇ ਉਹਨਾਂ ਦੀ ਵਿਰੋਧੀ ਪਾਰਟੀ ਵੱਲੋਂ ਵਿਰੋਧ ਹੋ ਰਿਹਾ ਹੈ।
ਇਸ ਵਾਇਰਲ ਪੋਸਟ ਬਾਰੇ ਜਦੋਂ ਅਸੀਂ ਬਾਜਪਾ ਦੇ ਬੁਲਾਰੇ ਤਜਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ ਪ੍ਰਧਾਨ ਮੰਤਰੀ ਦਾ ਵਿਰੋਧ ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਹੈ ਨਾ ਕਿ ਭਾਜਪਾ ਵੱਲੋਂ ਅਤੇ ਰਾਜਨਾਥ ਸਿੰਘ ਦੇ ਸਬੰਧ ਵੀ ਪਾਰਟੀ ਨਾਲ ਬਿਲਕੁਲ ਠੀਕ ਹਨ ਅਤੇ ਉਹਨਾਂ ਪਾਰਟੀ ਦੇ ਨਾਲ ਹੀ ਹਨ ਅਲੱਗ ਨਹੀਂ ਹੋਏ ਹਨ।
Claim - ਭਾਜਪਾ ਵਿਚ ਹੋ ਰਿਹਾ ਮੋਦੀ ਦਾ ਵਿਰੋਧ, ਰਾਜਨਾਥ ਧੜਾ ਹੋਇਆ ਭਾਜਪਾ ਤੋਂ ਅਲੱਗ
Claimed By - ਫੇਸਬੁੱਕ ਪੇਜ਼ Agg Bani
Fact Check - ਫਰਜ਼ੀ